ਲੁਧਿਆਣਾ, 18 ਅਪ੍ਰੈਲ (ਡਾ. ਤਰਲੋਚਨ ਸਿੰਘ)-ਅੱਜ ਸੈਂਟਰਲ ਬੈਂਕ ਆਫ਼ ਇੰਡੀਆ ਰਿਟਾਇਰਜ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਨਵੇਂ ਖੇਤਰੀ ਮੁਖੀ ਮਨੀਸ਼ ਵਰਮਾ ਨੂੰ ਅਹੁਦਾ ਸੰਭਾਲਣ 'ਤੇ ਜੀ ਆਇਆਂ ਕਿਹਾ ਅਤੇ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ | ਇਸ ਮੌਕੇ ਲੁਧਿਆਣਾ ਦੇ ਪ੍ਰਧਾਨ ਐਮ.ਐਸ. ਭਾਟੀਆ, ਸਕੱਤਰ ਅਜੇ ਬੱਗਾ, ਚੰਡੀਗੜ੍ਹ ਜ਼ੋਨ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਰੀਹਲ, ਗਵਾਲੀਅਰ ਤੋਂ ਰਿਟਾਇਰ ਹੋਏ ਸਾਬਕਾ ਖੇਤਰੀ ਪ੍ਰਬੰਧਕ ਅਮਰੀਕ ਸਿੰਘ, ਸੁਭਾਸ਼ ਤਨੇਜਾ, ਸਰੂਪ ਭਗਤ ਅਤੇ ਹਰਮਿੰਦਰ ਸਿੰਘ ਸ਼ਾਮਿਲ ਸਨ | ਬੈਂਕ ਦੇ ਸੂਰਤ ਖੇਤਰੀ ਦਫ਼ਤਰ ਤੋਂ ਬਦਲ ਕੇ ਆਏ ਮਨੀਸ਼ ਵਰਮਾ ਨੇ ਰਿਟਾਇਰਜ ਆਗੂਆਂ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਰਿਟਾਇਰੀਆਂ ਦਾ ਕੰਮ ਪਹਿਲ ਦੇ ਆਧਾਰ 'ਤੇ ਹੋਵੇਗਾ | ਉਨ੍ਹਾਂ ਕਿਹਾ ਕਿ ਬੈਂਕ ਦੇ ਰਿਟਾਇਰੀ ਬੈਂਕ ਦਾ ਸਰਮਾਇਆ ਹਨ ਅਤੇ ਬੈਂਕ ਦੇ ਬ੍ਰਾਂਡ ਅੰਬੈਸਡਰ ਹਨ | ਰਿਟਾਇਰੀਜ ਐਸੋਸੀਏਸ਼ਨ ਨੇ ਡਿਪਟੀ ਖੇਤਰੀ ਪ੍ਰਬੰਧਕ ਮਿਥਲੇਸ਼ ਕੁਮਾਰ ਦਾ ਵੀ ਸਨਮਾਨ ਕੀਤਾ |