11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਮਿਆਰੀ ਅਤੇ ਆਧੁਨਿਕ ਸਿਹਤ ਸੇਵਾਵਾਂ ਲਈ ਜਾਣਿਆ ਜਾਂਦਾ ਹੈ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ <br/>

Ad Position 21
No active advertisement
ਅਜੀਤ ਡੈਸਕ 19-04-2026
ਆਲਮਗੀਰ, 18 ਅਪ੍ਰੈਲ (ਜਰਨੈਲ ਸਿੰਘ ਪੱਟੀ)-ਸਥਾਨਕ ਲੁਧਿਆਣਾ ਮਲੇਰ ਕੋਟਲਾ ਰੋਡ ਪਿੰਡ ਗਿੱਲ ਬਾਈਪਾਸ ਚੌਕ ਸਥਿਤ ਮੈਸ਼ ਪ੍ਰੋ-ਲਾਈਫ ਹਸਪਤਾਲ ਵਲੋਂ ਨਿਊਰੋਲੋਜੀ ਖੇਤਰ ਵਿਚ ਇਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ¢ ਹਸਪਤਾਲ ਵਿਚ ਡੀ.ਐਮ. ਨਿਊਰੋਲੋਜੀ ਅਤੇ ਐਮ.ਡੀ. ਦੀ ਉਚ ਤਾਲੀਮ ਪ੍ਰਾਪਤ ਡਾ. ਇਰਾ ਚÏਧਰੀ ਨੂੰ ਸਲਾਹਕਾਰ ਨਿਊਰੋਲੋਜਿਸਟ ਵਜੋਂ ਸ਼ਾਮਿਲ ਕੀਤਾ ਗਿਆ ਹੈ¢ ਉਹ ਆਪਣੇ ਖੇਤਰ ਵਿਚ ਤਜਰਬੇਕਾਰ ਮਾਹਿਰ ਮੰਨੀ ਜਾਂਦੀ ਹੈ¢ ਹਸਪਤਾਲ ਪ੍ਰਬੰਧਕਾਂ ਅਨੁਸਾਰ ਡਾ. ਇਰਾ ਚÏਧਰੀ ਨੂੰ ਨਿਊਰੋਲੋਜੀ ਸੰਬੰਧੀ ਬਿਮਾਰੀਆਂ ਦੇ ਇਲਾਜ ਵਿਚ 5 ਸਾਲ ਤੋਂ ਵੱਧ ਦਾ ਤਜਰਬਾ ਹੈ ਅਤੇ ਉਹ ਹੁਣ ਤੱਕ 1500 ਤੋਂ ਵੱਧ ਮਰੀਜ਼ਾਂ ਦਾ ਸਫਲ ਇਲਾਜ ਕਰ ਚੁੱਕੀ ਹੈ¢ ਉਨ੍ਹਾਂ ਦੀ ਨਿਯੁਕਤੀ ਨਾਲ ਹੁਣ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਉਚ ਪੱਧਰੀ ਨਿਊਰੋਲੋਜੀ ਸੇਵਾਵਾਂ ਇਕ ਹੀ ਛੱਤ ਹੇਠ ਮਿਲਣਗੀਆਂ¢ ਡਾ. ਇਰਾ ਚÏਧਰੀ ਵੱਖ-ਵੱਖ ਨਿਊਰੋਲੋਜੀ ਬਿਮਾਰੀਆਂ ਦੇ ਇਲਾਜ ਵਿਚ ਮਾਹਿਰ ਹਨ¢ ਉਨ੍ਹਾਂ ਦੇ ਵਿਸ਼ੇਸ਼ ਖੇਤਰਾਂ ਵਿਚ ਸਿਰ ਦਰਦ, ਗਰਦਨ ਦਰਦ, ਲੱਤਾਂ ਦਾ ਦਰਦ, ਸਾਈਟਿਕਾ, ਸਟ੍ਰੋਕ, ਮਿਰਗੀ , ਦਿਮਾਗ਼ੀ ਚੋਟਾਂ, ਬ੍ਰੇਨ ਟਿਊਮਰ, ਸਪਾਈਨਲ ਕੋਰਡ ਇੰਜਰੀ, ਟ੍ਰਾਈਜੈਮਿਨਲ ਨਿਊਰਾਲਜੀਆ, ਕਾਰਪਲ ਟਨਲ ਸਿੰਡਰੋਮ ਅਤੇ ਡਿਮੈਂਸ਼ੀਆ ਸ਼ਾਮਿਲ ਹਨ¢ ਇਸ ਤੋਂ ਇਲਾਵਾ ਉਹ ਪਾਰਕਿੰਸਨ ਬਿਮਾਰੀ, ਟ੍ਰੈਮਰਸ, ਮਾਇਸਥੀਨੀਆ ਗ੍ਰੇਵਿਸ, ਨਰਵ ਡਿਸ-ਆਰਡਰ ਅਤੇ ਮਾਇਓਪੈਥੀ ਵਰਗੀਆਂ ਗੰਭੀਰ ਬਿਮਾਰੀਆਂ ਦਾ ਵੀ ਇਲਾਜ ਕਰਦੇ ਹਨ¢ ਉਹ ਬੋਟੂਲੀਨਮ ਟਾਕਸਿਨ ਇੰਜੈੱਕਸ਼ਨ ਵਰਗੀਆਂ ਆਧੁਨਿਕ ਥੈਰੇਪੀਆਂ ਵਿਚ ਵੀ ਨਿਪੁੰਨ ਹਨ, ਜੋ ਪੋਸਟ-ਸਟ੍ਰੋਕ ਸਪੈਸਟੀਸਿਟੀ, ਹੇਮੀਫੇਸ਼ੀਅਲ ਸਪੈਜ਼ਮ ਅਤੇ ਡਿਸਟੋਨੀਆ ਦੇ ਮਰੀਜ਼ਾਂ ਲਈ ਬਹੁਤ ਲਾਭਕਾਰੀ ਸਾਬਤ ਹੁੰਦੀਆਂ ਹਨ¢ ਇਸ ਦੇ ਨਾਲ ਹੀ ਕਾਰਪਲ ਟਨਲ ਸਿੰਡਰੋਮ ਲਈ ਲੋਕਲ ਸਟੀਰੋਇਡ ਇੰਜੈੱਕਸ਼ਨ ਦੀ ਸੇਵਾ ਵੀ ਉਪਲਬਧ ਹੈ | ਹਸਪਤਾਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਹਸਪਤਾਲ ਹਮੇਸ਼ਾ ਹੀ ਮਰੀਜ਼ਾਂ ਨੂੰ ਬਿਹਤਰ ਅਤੇ ਆਧੁਨਿਕ ਇਲਾਜ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ¢ ਡਾ. ਇਰਾ ਚÏਧਰੀ ਦੀ ਸ਼ਮੂਲੀਅਤ ਨਾਲ ਨਿਊਰੋਲੋਜੀ ਡਿਪਾਰਟਮੈਂਟ ਹੋਰ ਮਜ਼ਬੂਤ ਹੋਵੇਗਾ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਇਲਾਜ ਮਿਲੇਗਾ¢ ਮਰੀਜ਼ ਆਪਣੀ ਸਹੂਲਤ ਅਨੁਸਾਰ ਹਸਪਤਾਲ ਵਿਚ ਆ ਕੇ ਸਲਾਹ ਲੈ ਸਕਦੇ ਹਨ¢ ਕਿਉਂਕਿ ਲੁਧਿਆਣਾ ਦੇ ਮੈਸ਼ ਪ੍ਰੋ-ਲਾਈਫ ਹਸਪਤਾਲ ਵਿਚ ਹੁਣ ਨਿਊਰੋਲੋਜੀ ਦੀਆਂ ਸਾਰੀਆਂ ਸੁਵਿਧਾਵਾਂ ਉਪਲਬਧ ਹਨ¢ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਨਵੀਆਂ ਤਕਨੀਕਾਂ ਅਤੇ ਮਾਹਿਰ ਡਾਕਟਰਾਂ ਨੂੰ ਜੋੜਦੇ ਰਹਿਣਗੇ ਤਾਂ ਜੋ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲ ਸਕਣ¢ ਵਧੇਰੇ ਜਾਣਕਾਰੀ ਲਈ ਮਰੀਜ਼ ਹਸਪਤਾਲ ਦੀ ਹੈਲਪ ਲਾਈਨ ਨੰਬਰ 70096-72300 'ਤੇ ਸੰਪਰਕ ਕਰ ਸਕਦੇ ਹਨ¢

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਮੰਡੀ ਘੁਬਾਇਆ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਅਗਲੀ ਖ਼ਬਰ ਡਾ. ਮੋਹਿਤ ਸਿੰਗਲਾ ਨੇ 60 ਸਾਲਾ ਅਹਿਮਦਗੜ੍ਹ ਨਿਵਾਸੀ ਮਹਿਲਾ ਦਾ ਦੂਰਬੀਨ ਰਾਹੀਂ ਕੀਤਾ ਮੋਢੇ ਦਾ ਸਫਲ ਆਪ੍ਰੇਸ਼ਨ <br/...
Ad Position 24