11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਮੰਡੀ ਘੁਬਾਇਆ 'ਚ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ

Ad Position 21
No active advertisement
ਅਜੀਤ ਡੈਸਕ 19-04-2026
ਮੰਡੀ ਘੁਬਾਇਆ, 18 ਅਪ੍ਰੈਲ (ਅਮਨ ਬਵੇਜਾ)-ਹਾੜ੍ਹੀ ਦੇ ਸੀਜ਼ਨ ਦੀ ਆਮਦ ਨਾਲ ਮੰਡੀ ਘੁਬਾਇਆ 'ਚ ਕਣਕ ਦੀ ਸਰਕਾਰੀ ਖ਼ਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪਿ੍ੰਸ ਐਂਡ ਪ੍ਰਵੀਨ ਕਮਿਸ਼ਨ ਏਜੰਟ ਕੰਪਨੀ ਤੋਂ ਕਣਕ ਦੀ ਪਹਿਲੀ ਢੇਰੀ ਸਰਕਾਰੀ ਖ਼ਰੀਦ ਏਜੰਸੀ ਪਨਗ੍ਰੇਨ ਰਾਹੀਂ ਖ਼ਰੀਦ ਕਰਵਾ ਕੇ ਸੀਜ਼ਨ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਵਿਧਾਇਕ ਗੋਲਡੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿਚ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਆੜ੍ਹਤੀਆਂ ਨੂੰ ਬਾਰਦਾਣੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਐੱਸ.ਡੀ.ਐਮ ਜਲਾਲਾਬਾਦ ਕੰਵਰਜੀਤ ਸਿੰਘ ਮਾਨ, ਮਾਰਕੀਟ ਕਮੇਟੀ ਚੇਅਰਮੈਨ ਦੇਵਰਾਜ ਸ਼ਰਮਾ, ਮਾਰਕੀਟ ਕਮੇਟੀ ਸਕੱਤਰ ਸੌਰਵ ਝੌਰੜ, ਡੀ.ਐੱਸ.ਪੀ.ਜਲਾਲਾਬਾਦ ਗੁਰਸੇਵਕ ਸਿੰਘ, ਵੇਅਰ ਹਾਊਸ ਏਜੰਸੀ ਦੇ ਮੈਨੇਜਰ ਇੰਦਰਜੀਤ ਸਹਾਰਨ ਸਮੇਤ ਪ੍ਰਵੀਨ ਬਵੇਜਾ, ਪਿ੍ੰਸ ਬਵੇਜਾ, ਮਨਜੀਤ ਸਿੰਘ, ਕੈਪਟਨ ਬਵੇਜਾ, ਮਨਜੀਤ ਸਿੰਘ ਦਰਗਨ,ਤਰਮੀਤ ਸਿੰਘ, ਦਲੀਪ ਸਿੰਘ ਸਰਪੰਚ, ਲਾਡੀ ਵਾਰਵਲ, ਮਨਦੀਪ ਬਰਾੜ ਸਰਪੰਚ, ਸੰਦੀਪ ਸਿੰਘ ਟਰਿਆ ਸਰਪੰਚ ਸਮੇਤ ਮੰਡੀ ਬੋਰਡ ਦੇ ਅਧਿਕਾਰੀ ਵੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੋਲਡੀ ਮੁਸਾਫਿਰ ਨੇ ਕੁੰਡਲ ਸਕੂਲ 'ਚ ਨਵੇਂ ਬਣੇ ਕਮਰਿਆਂ ਦਾ ਉਦਘਾਟਨ ਕੀਤਾ ਅਗਲੀ ਖ਼ਬਰ ਮਿਆਰੀ ਅਤੇ ਆਧੁਨਿਕ ਸਿਹਤ ਸੇਵਾਵਾਂ ਲਈ ਜਾਣਿਆ ਜਾਂਦਾ ਹੈ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ <br/>
Ad Position 24