27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਹੜਤਾਲ ਤੋਂ ਪਹਿਲਾਂ ਐਤਵਾਰ ਨੂੰ ਖੁੱਲ੍ਹੇ ਰਹੇ ਬੈਂਕ ਬੈਂਕ ਕਰਮਚਾਰੀਆਂ ਦੀ ਦੇਸ਼ ਵਿਆਪੀ ਤਿੰਨ ਦਿਨਾ ਹੜਤਾਲ ਦੇ ਚਲਦਿਆਂ ਬੰਦ ਰਹਿਣਗੇ ਬੈਂਕ

ਮਮਦੋਟ 27 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਵਲੋਂ 28,29,30 ਸਤੰਬਰ ਯਾਨੀ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਦੀ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ। ਜਿਸ ਕਾਰਨ ਬੈਂਕ ਪ੍ਰਬੰਧਕਾਂ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਐਤਵਾਰ ਨੂੰ ਬੈਂਕ ਖੁੱਲ੍ਹੇ ਰਹੇ।

Ad Position 21
No active advertisement
ਅੱਜ ਐਤਵਾਰ ਖੁੱਲ੍ਹੇ ਹੋਏ ਪੰਜਾਬ ਐਡ ਸਿੰਧ ਬੈਂਕ ਲੱਖੋ ਕੇ ਬਹਿਰਾਮ ਦਾ ਦ੍ਰਿਸ਼ । ਤਸਵੀਰ- ਰਾਜਿੰਦਰ ਸਿੰਘ ਹਾਂਡਾ 28-09-2026
ਮਮਦੋਟ 27 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਬੈਂਕ ਕਰਮਚਾਰੀਆਂ ਵਲੋਂ 28,29,30 ਸਤੰਬਰ ਯਾਨੀ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਦੀ ਦੇਸ਼ ਵਿਆਪੀ ਹੜਤਾਲ ਕੀਤੀ ਜਾਵੇਗੀ। ਜਿਸ ਕਾਰਨ ਬੈਂਕ ਪ੍ਰਬੰਧਕਾਂ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਅੱਜ ਐਤਵਾਰ ਨੂੰ ਬੈਂਕ ਖੁੱਲ੍ਹੇ ਰਹੇ। ਜਿਨ੍ਹਾਂ ਵਲੋਂ ਆਮ ਦਿਨਾਂ ਵਾਂਗ ਗਾਹਕਾਂ ਨਾਲ ਲੈਣ-ਦੇਣ ਕੀਤਾ ਗਿਆ। ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ੍ਹ ਆਖਰੀ ਸ਼ਨਿਚਰਵਾਰ ਹੋਣ ਕਾਰਨ ਬੈਂਕ ਬੰਦ ਸਨ ਤੇ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਵੀ ਬੈਂਕ ਕਰਮਚਾਰੀਆਂ ਦੀ ਦੇਸ਼ ਵਿਆਪੀ ਹੜਤਾਲ ਕਾਰਨ ਬੈਂਕ ਬੰਦ ਰਹਿਣਗੇ। ਗਾਹਕਾਂ ਦੀ ਖੱਜਲ ਖੁਆਰੀ ਨੂੰ ਧਿਆਨ ਵਿਚ ਰੱਖਦਿਆਂ ਬੈਂਕ ਪ੍ਰਬੰਧਕਾਂ ਵਲੋਂ ਅੱਜ ਐਤਵਾਰ ਨੂੰ ਕੰਮ ਵਾਲਾ ਦਿਨ ਐਲਾਨ ਕੇ ਬੈਂਕ ਖੋਲ੍ਹੇ ਗਏ। ਜੇਕਰ ਅੱਜ ਬੈਂਕ ਨਾ ਖੁੱਲਦੇ ਤਾਂ ਲਗਾਤਾਰ ਪੰਜ ਦਿਨ ਬੈਂਕ ਬੰਦ ਰਹਿਣ ਕਾਰਨ ਗਾਹਕਾਂ ਖਾਸਕਰ ਵਪਾਰੀ ਵਰਗ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਸੀ, ਉੱਪਰੋਂ ਸਤੰਬਰ ਮਹੀਨੇ ਦੇ ਆਖ਼ਰੀ ਦਿਨ ਹੋਣ ਕਾਰਨ ਤਿੰਨ ਮਹੀਨਿਆਂ ਦਾ ਲੇਖਾ ਜੋਖਾ ਕਰਨਾ ਵੀ ਬੈਂਕਾਂ ਲਈ ਜ਼ਰੂਰੀ ਹੁੰਦਾ ਹੈ। ਜਿਸ ਕਾਰਨ ਹੀ ਅੱਜ ਐਤਵਾਰ ਬੈਂਕ ਖੋਲ੍ਹ ਕੇ ਜਿੱਥੇ ਗਾਹਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ। ਉੱਥੇ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਹਰ ਤਿਮਾਹੀ ’ਤੇ ਭੇਜੀਆਂ ਜਾਣ ਵਾਲੀਆਂ ਰਿਪੋਰਟਾਂ ਵੀ ਭੇਜ ਦਿੱਤੀਆਂ ਗਈਆਂ ਹਨ ।
Ad Position 22
No active advertisement
ਪਿਛਲੀ ਖ਼ਬਰ ਆਪ’ ਸਰਕਾਰ ਨੇ ਨਸ਼ਾ ਰੋਕਣ ਦੀ ਥਾਂ ਪੰਜਾਬੀਆਂ ਦੀ ਆਸ ਤੋੜੀ : ਸਤਨਾਮ ਸਿੰਘ ਸੰਧੂ ਅਗਲੀ ਖ਼ਬਰ ਕਿਰਤੀ ਸਿੱਖ ਭਾਈ ਲਾਲੋ ਦਾ ਜਨਮ ਦਿਹਾੜਾ ਮਨਾਇਆ
Ad Position 24