27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਫ਼ਾਜ਼ਿਲਕਾ ’ਚ ਮਿੱਟੀ ਨਾਲ ਭਰੇ ਓਵਰਲੋਡ ਟਿੱਪਰ ਉਡਾ ਰਹੇ ਪ੍ਰਸ਼ਾਸਨਿਕ ਹੁਕਮਾਂ ਦੀਆਂ ਧੱਜੀਆਂ

ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਰਾਹੀਂ ਆਮ ਲੋਕਾਂ ਦੇ ਹਿਤਾਂ ਲਈ ਵੱਖ-ਵੱਖ ਹਿਦਾਇਤਾਂ ਅਤੇ ਆਦੇਸ਼ ਜਾਰੀ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਪ੍ਰਸ਼ਾਸਨ ਵਲੋਂ ਕਈ ਵਾਰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੜਕਾਂ ’ਤੇ ਚੱਲਣ ਵਾਲੇ ਵੱਡੇ ਓਵਰਲੋਡ ਟਿੱਪਰ, ਟਰੈਕਟਰ-ਟਰਾਲੀਆਂ ਅਤੇ ਟਰੱਕ ਮਿੱਟੀ ਜਾਂ ਰੇਤ ਨੂੰ ਚੰਗੀ ਤਰ੍ਹਾਂ ਢੱਕ ਕੇ ਹੀ ਲੈ ਕੇ ਜਾਣ, ਪਰ ਇਨ੍ਹਾਂ ਹੁਕਮਾਂ ਦੀ ਪਾਲਨਾ ਹੁੰਦੀ ਨਜ਼ਰ ਨਹੀਂ ਆ ਰਹੀ।

Ad Position 21
No active advertisement
ਫ਼ਾਜ਼ਿਲਕਾ ਦੀ ਸੜਕ ’ਤੇ ਬਿਨਾਂ ਢਕੇ ਅਤੇ ਬਿਨਾਂ ਨੰਬਰ ਪਲੇਟ ਤੋਂ ਜਾਂਦਾ ਮਿੱਟੀ ਨਾਲ ਭਰਿਆ ਓਵਰਲੋਡ ਟਿੱਪਰ। ਤਸਵੀਰ-ਬਲਜੀਤ ਸਿੰਘ 28-09-2026
ਫ਼ਾਜ਼ਿਲਕਾ, 27 ਸਤੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਰਾਹੀਂ ਆਮ ਲੋਕਾਂ ਦੇ ਹਿਤਾਂ ਲਈ ਵੱਖ-ਵੱਖ ਹਿਦਾਇਤਾਂ ਅਤੇ ਆਦੇਸ਼ ਜਾਰੀ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ, ਪਰ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਬਿਆਨ ਕਰਦੀ ਹੈ। ਪ੍ਰਸ਼ਾਸਨ ਵਲੋਂ ਕਈ ਵਾਰ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੜਕਾਂ ’ਤੇ ਚੱਲਣ ਵਾਲੇ ਵੱਡੇ ਓਵਰਲੋਡ ਟਿੱਪਰ, ਟਰੈਕਟਰ-ਟਰਾਲੀਆਂ ਅਤੇ ਟਰੱਕ ਮਿੱਟੀ ਜਾਂ ਰੇਤ ਨੂੰ ਚੰਗੀ ਤਰ੍ਹਾਂ ਢੱਕ ਕੇ ਹੀ ਲੈ ਕੇ ਜਾਣ, ਪਰ ਇਨ੍ਹਾਂ ਹੁਕਮਾਂ ਦੀ ਪਾਲਨਾ ਹੁੰਦੀ ਨਜ਼ਰ ਨਹੀਂ ਆ ਰਹੀ। ਫ਼ਾਜ਼ਿਲਕਾ ਦੀਆਂ ਸੜਕਾਂ ’ਤੇ ਬਿਨਾਂ ਢਕੇ ਲੰਘ ਰਹੇ ਇਨ੍ਹਾਂ ਓਵਰਲੋਡ ਟਿੱਪਰਾਂ ਤੋਂ ਮਿੱਟੀ ਉੱਡ-ਉੱਡ ਕੇ ਪਿੱਛੇ ਆ ਰਹੇ ਦੋ-ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿਚ ਪੈਂਦੀ ਹੈ, ਜਿਸ ਨਾਲ ਵੱਡੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਹ ਓਵਰਲੋਡ ਵਾਹਨ ਨਾ ਸਿਰਫ਼ ਸਿਵਲ ਪ੍ਰਸ਼ਾਸਨ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਸਗੋਂ ਪੁਲਿਸ ਪ੍ਰਸ਼ਾਸਨ ਦੇ ਟਰੈਫ਼ਿਕ ਨਿਯਮਾਂ ਨੂੰ ਵੀ ਛਿੱਕੇ ਟੰਗ ਕੇ ਸ਼ਰੇਆਮ ਦੌੜ ਰਹੇ ਹਨ। ਸਭ ਤੋਂ ਗੰਭੀਰ ਗੱਲ ਇਹ ਹੈ ਕਿ ਸੜਕਾਂ ’ਤੇ ਚੱਲ ਰਹੇ ਅਜਿਹੇ ਕਈ ਟਿੱਪਰਾਂ ਦੇ ਪਿੱਛੇ ਕੋਈ ਰਜਿਸਟਰੇਸ਼ਨ ਨੰਬਰ ਜਾਂ ਨੰਬਰ ਪਲੇਟ ਤੱਕ ਨਹੀਂ ਲੱਗੀ ਹੁੰਦੀ। ਜੇਕਰ ਅਜਿਹੇ ਵਾਹਨ ਨਾਲ ਕੋਈ ਅਣਹੋਣੀ ਘਟਨਾ ਜਾਂ ਹਾਦਸਾ ਵਾਪਰ ਜਾਂਦਾ ਹੈ,ਤਾਂ ਇਸ ਨੂੰ ਟਰੇਸ ਕਰਨਾ ਬੇਹੱਦ ਮੁਸ਼ਕਿਲ ਹੋ ਜਾਵੇਗਾ। ਇਸ ਤੋਂ ਟਰੈਫ਼ਿਕ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹੇ ਹੁੰਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਸਮੱਸਿਆ ਪ੍ਰਤੀ ਕੋਈ ਠੋਸ ਕਦਮ ਚੁੱਕਦਾ ਹੈ ਜਾਂ ਲੋਕਾਂ ਦੀ ਸੁਰੱਖਿਆ ਨੂੰ ਇੰਞ ਹੀ ਛਿੱਕੇ ਟੰਗਿਆ ਰੱਖਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਰਹੂਮ ਤੇਜਾ ਸਿੰਘ ਕਾਠਪਾਲ ਦੀ ਬਰਸੀ ’ਤੇ ਹੋਏ ਸਮਾਗਮਾਂ ਅੰਦਰ ਇਲਾਕੇ ਭਰ ਤੋਂ ਭਾਰੀ ਗਿਣਤੀ ’ਚ ਪੁੱਜੀਆਂ ਸੰਗਤਾਂ ਅਗਲੀ ਖ਼ਬਰ ਚਰਨਜੀਤ ਸਿੰਘ ਤੇ ਕਰਮਜੋਤ ਕੌਰ ਵਾਸੀ ਜ਼ੀਰਾ (ਫਿਰੋਜ਼ਪੁਰ) ਨੇ ਆਪਣੇ ਵਿਆਹ ਦੀ 12ਵੀਂ ਵਰ੍ਹੇਗੰਢ ਮਨਾਈ।
Ad Position 24