ਹਥਿਆਰਬੰਦ ਲੁਟੇਰੇ ਨੌਜਵਾਨ ਪਾਸੋਂ ਮੋਟਰਸਾਈਕਲ ਖੋਹ ਕੇ ਹੋਏ ਫ਼ਰਾਰ <br/>
ਅਜੀਤ ਡੈਸਕ
20-04-2026
ਜੂਆ ਖੇਡਦੇ ਕਾਬੂ
ਪੁਲਿਸ ਨੇ ਸਰਬਜੀਤ ਸਿੰਘ ਵਾਸੀ ਮਨਜੀਤ ਨਗਰ ਸੁਰਿੰਦਰ ਸਿੰਘ ਵਾਸੀ ਆਜ਼ਾਦ ਨਗਰ ਅਤੇ ਰਾਜ ਵਾਸੀ ਮਨਜੀਤ ਨਗਰ ਨੂੰ ਕਾਬੂ ਕੀਤਾ ਹੈ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ ਹਜ਼ਾਰਾਂ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਇੰਜਨ ਸ਼ੈਡ ਨੇੜੇ ਬੈਠ ਕੇ ਸ਼ਰੇਆਮ ਸੜਕ ਤੇ ਜੂਆ ਖੇਡ ਰਹੇ ਸਨ |
ਹੈਰੋਇਨ ਸਮੇਤ ਕਾਬੂ
ਪੁਲਿਸ ਨੇ ਇੰਦਰਜੀਤ ਸਿੰਘ ਵਾਸੀ ਪਿੰਡ ਲੁਹਾਰਾ ਅਤੇ ਅਸ਼ਵਨੀ ਕੁਮਾਰ ਵਾਸੀ ਪਿੰਡ ਸੇਖੇਵਾਲ ਨੂੰ ਵੱਖ- ਵੱਖ ਥਾਵਾਂ ਤੋਂ ਕਾਬੂ ਕਰਕੇ ਇਹਨਾਂ ਦੇ ਕਬਜ਼ੇ ਵਿਚੋਂ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਇਸ ਧੰਦੇ ਵਿਚ ਸਨ ਪੁਲਿਸ ਇਨ੍ਹਾਂ ਪਾਸੋਂ ਪੁੱਛ ਪੜਤਾਲ ਕਰ ਰਹੀ ਹੈ |
ਲੜਕੀ ਨੂੰ ਵਰਗਲਾਉਣ ਦੇ ਮਾਮਲੇ ਵਿਚ ਨੌਜਵਾਨਾਂ ਖਿਲਾਫ਼ ਕੇਸ ਦਰਜ
ਪੁਲਿਸ ਨੇ ਰਵੀ ਵਾਸੀ ਗਾਂਧੀ ਨਗਰ ਦੀ ਸ਼ਿਕਾਇਤ ਤੇ ਸ਼ੁਭਮ ਵਾਸੀ ਗਰੇਵਾਲ ਕਲੋਨੀ ਅਤੇ ਵਿਕਾਸ ਮਹਿਤਾ ਵਾਸੀ ਸਲੇਮ ਟਾਬਰੀ ਖਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਉਕਤ ਕਥਿਤ ਦੋਸ਼ੀਆਂ ਉੱਤੇ ਉਸਦੀ ਲੜਕੀ ਨੂੰ ਵਰਗਲਾਉਣ ਦਾ ਦੋਸ਼ ਲਗਾਇਆ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਚੋਰੀ ਸ਼ੁਦਾ ਮੋਬਾਈਲ ਖਰੀਦਣ ਵਾਲਾ ਦੁਕਾਨਦਾਰ ਕਾਬੂ
ਪੁਲਿਸ ਨੇ ਸੁਭਾਸ਼ ਧੀਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਕਾਬੂ ਕੀਤਾ ਹੈ | ਪੁਲਿਸ ਅਨੁਸਾਰ ਉਕਤ ਕਥਿਤ ਦੋਸ਼ੀ ਦੀ ਦੁਕਾਨ ਗੁੜ ਮੰਡੀ ਵਿਚ ਹੈ ਅਤੇ ਕਥਿਤ ਦੋਸ਼ੀ ਚੋਰੀ ਦੇ ਮੋਬਾਈਲ ਸਸਤੇ ਭਾਅ ਤੇ ਖਰੀਦ ਕੇ ਅੱਗੋਂ ਵੇਚ ਦਿੰਦਾ ਸੀ | ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਚੋਰੀ ਸ਼ੁਦਾ ਦੋ ਮੋਬਾਇਲ ਬਰਾਮਦ ਕੀਤੇ ਹਨ ਅਤੇ ਉਸ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |