ਲੁਧਿਆਣਾ, 19 ਅਪ੍ਰੈਲ (ਜਤਿੰਦਰ ਭੰਬੀ)-ਆਲ ਇੰਡੀਆ ਕਾਂਗਰਸ ਪਾਰਟੀ ਦੇ ਐਸ.ਸੀ. ਡਿਪਾਰਟਮੈਂਟ ਰਾਸ਼ਟਰੀ ਚੇਅਰਮੈਨ ਰਜਿੰਦਰਪਾਲ ਗੌਤਮ ਦਾ ਲੁਧਿਆਣਾ ਪੁੱਜਣ 'ਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਰਾਹੁਲ ਡੁਲਗਚ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਸ ਮੌਕੇ ਐਸ.ਸੀ. ਡਿਪਾਰਟਮੈਂਟ ਦੇ ਰਾਸ਼ਟਰੀ ਕੋਆਰਡੀਨੇਟਰ ਰਾਜ ਕੁਮਾਰ ਵੇਰਕਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਮੌਕੇ ਗੌਤਮ ਤੇ ਰਾਹੁਲ ਡੁਲਗਚ ਨੇ ਕਿਹਾ ਕਿ ਆਪ ਨੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਤਾਂ ਹਾਸਿਲ ਕੀਤੀ ਹੈ, ਪਰ ਕੋਈ ਵੀ ਵਾਅਦਾ ਤੇ ਗਰੰਟੀ ਪੂਰੀ ਨਹੀਂ ਕੀਤੀ, ਜਿਸ ਕਰਕੇ ਇਸ ਵਾਰ ਪੰਜਾਬ ਦੇ ਲੋਕ ਹੁਣ 'ਆਪ' ਨੂੰ ਵਿਧਾਨ ਸਭਾ ਚੋਣਾਂ ਵਿਚ ਚਲਦਾ ਕਰਨ ਦਾ ਮੰਨ ਬਣਾਈ ਬੈਠੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਬਿਲਕੁਲ ਫ਼ੇਲ੍ਹ ਹੋ ਚੁੱਕੀ ਹੈ ਤੇ ਵੱਡੀ ਗਿਣਤੀ ਕਤਲ, ਚੋਰੀਆਂ, ਡਕੈਤੀਆਂ ਤੇ ਗੋਲੀਆਂ ਚੱਲਣ ਦੀ ਘਟਨਾ ਤਾਂ ਆਮ ਹੋ ਚੁੱਕੀ ਹੈ ਤੇ ਇਸ ਤੋਂ ਇਲਾਵਾ ਅੱਜ ਪੰਜਾਬ ਦੇ ਆਰਥਿਕ ਹਾਲਾਤ ਅਜਿਹੇ ਹਨ ਮੁਲਾਜ਼ਮ ਵਰਗ ਸੜਕਾਂ ਤੇ ਧਰਨਾ ਲਾਉਣ ਲਈ ਮਜਬੂਰ ਹਨ ਅਤੇ ਆਪ ਪਾਰਟੀ ਦੀ ਹਰੇਕ ਨੀਤੀ ਫ਼ੇਲ੍ਹ ਹੋ ਚੁੱਕੀ ਹੈ | ਇਸ ਮੌਕੇ ਜਰਨੈਲ ਸਿੰਘ ਸ਼ਿਮਲਾਪੁਰੀ, ਐਡਵੋਕੇਟ ਵਿਜੈ ਕਲਸੀ, ਪਵਨ ਦ੍ਰਾਵਿੜ, ਕੈਪਟਨ ਸਰੂਪ ਸਿੰਘ, ਰੋਹਨ ਗੋਗਨਾ, ਗੁਰਮੁਖ ਸਿੰਘ, ਅਰੁਣ ਚੰਡਾਲੀਆ, ਅਮਨ ਸੋਦੇ, ਅੰਕਿਤ ਕੁਮਾਰ ਆਦਿ ਹਾਜ਼ਰ ਸਨ |