ਡਾਬਾ/ਲੁਹਾਰਾ, 19 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼ਹੀਦ ਭਗਤ ਸਿੰਘ ਯੂਥ ਫੈਡਰੇਸ਼ਨ ਵਲੋਂ ਲਖਬੀਰ ਸਿੰਘ ਸੰਧੂ ਨੂੰ ਆਤਮ ਨਗਰ ਬਲਾਕ 2 ਦਾ ਪ੍ਰਧਾਨ ਬਣਨ 'ਤੇ ਲੱਕੀ ਬਰਤਨ ਸਟੋਰ ਮਠਾੜੂ ਚÏਕ ਸ਼ਿਮਲਾਪੁਰੀ ਵਿਖੇ ਸਨਮਾਨਿਤ ਕੀਤਾ ਗਿਆ¢ ਲਖਬੀਰ ਸਿੰਘ ਸੰਧੂ ਲੋ ਕਿ ਪਿਛਲੇ ਲੰਬੇ ਸਮੇਂ ਤੋਂ ਸ਼ਹੀਦ ਭਗਤ ਸਿੰਘ ਯੂਥ ਫੈਡਰੇਸ਼ਨ ਦੇ ਨਾਲ ਜੁੜੇ ਹੋਏ ਹਨ, ਉਹ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ ਉਨ੍ਹਾਂ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਿਮਰਜੀਤ ਸਿੰਘ ਬੈਂਸ ਦੀ ਹਦਾਇਤਾਂ 'ਤੇ ਆਤਮ ਨਗਰ ਬਲਾਕ 2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਸਬੰਧ 'ਚ ਫੈਡਰੇਸ਼ਨ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਲਖਬੀਰ ਸਿੰਘ ਸੰਧੂ ਨੂੰ ਪ੍ਰਧਾਨ ਬਣਨ 'ਤੇ ਸਨਮਾਨਿਤ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦਾ ਧੰਨਵਾਦ ਵੀ ਕੀਤਾ ਗਿਆ | ਇਸ ਮÏਕੇ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਕਿਹਾ ਕਿ ਲਖਬੀਰ ਸਿੰਘ ਸੰਧੂ ਜ਼ਮੀਨ ਨਾਲ ਜੁੜੇ ਹੋਏ ਵਿਅਕਤੀ ਹਨ ਉਹ ਫੈਡਰੇਸ਼ਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਕੇ ਦਿਖਾਉਣਗੇ | ਮੀਟਿੰਗ ਵਿਚ ਲਖਬੀਰ ਸਿੰਘ ਸੰਧੂ ਨੇ ਸਾਰੇ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਆਪਣੇ ਆਪ ਨੂੰ ਮਿਲੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਲਈ ਵਾਅਦਾ ਕੀਤਾ | ਇਸ ਮÏਕੇ ਫੈਡਰੇਸ਼ਨ ਦੇ ਸਮੂਹ ਅਹੁਦੇਦਾਰ ਤੇ ਮੈਂਬਰ ਹਰਵਿੰਦਰ ਕਲੇਰ, ਸੁਖਮਿੰਦਰ ਸੁੱਖੀ, ਜਸਪ੍ਰੀਤ ਸਿੰਘ, ਅਮਨਜੀਤ ਸਿੰਘ ਰਾਜਾ, ਜਸਵਿੰਦਰ ਬਿੱਲਾ, ਮਨਮੋਨਜੀਤ ਸਿੰਘ ਬੈਨੀਪਾਲ, ਬਲਵਿੰਦਰ ਸਿੰਘ ਬਿੱਟੂ, ਮਨਿੰਦਰ ਸਿੰਘ ਰੋਬਿਨ, ਅਮਰਿੰਦਰ ਸਿੰਘ ਰੋਮੀ, ਪਰਮਿੰਦਰ ਸਿੰਘ, ਦਵਿੰਦਰ ਅਰੋੜਾ, ਜੱਗਾ ਸੋਹੀ, ਹਰਵਿੰਦਰ ਸਿੰਘ ਬਿੱਟੂ, ਲੱਕੀ, ਮੇਜਰ ਸਿੰਘ, ਜਸਪ੍ਰੀਤ ਸਿੰਘ ਸ਼ਿੰਦਰਪਾਲ ਸਿੰਘ ਬਾਵਾ ਆਦਿ ਹਾਜ਼ਰ ਸਨ¢