21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਨਨਕਾਣਾ ਸਾਹਿਬ ਪਬਲਿਕ ਸਕੂਲ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 21-04-2026
ਆਲਮਗੀਰ, 20 ਅਪ੍ਰੈਲ (ਜਰਨੈਲ ਸਿੰਘ ਪੱਟੀ)-ਵਿਦਿਆਰਥੀਆਂ ਨੂੰ ਧਰਤੀ ਨੂੰ ਸਾਫ਼ ਅਤੇ ਹਰਾ-ਭਰਾ ਰੱਖਣ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਨਨਕਾਣਾ ਸਾਹਿਬ ਪਬਲਿਕ ਗਿੱਲ ਪਾਰਕ ਵਿਖੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ | ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੋਸਟਰ ਬਣਾਉਣ ਵਿਚ ਹਿੱਸਾ ਲਿਆ¢ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਲੋਗਨ ਲਿਖਣ 'ਤੇ ਆਪਣੇ ਹੱਥ ਅਜ਼ਮਾਏ¢ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਸੀਨੀਅਰ ਵਿਦਿਆਰਥੀਆਂ ਨੇ ਧਰਤੀ ਨੂੰ ਬਚਾਓ ਦੇ ਥੀਮ 'ਤੇ ਚਿਹਰੇ ਪੇਂਟ ਕੀਤੇ¢ ਹਰੀ ਧਰਤੀ ਤੋਂ ਬਿਮਾਰ ਗ੍ਰਹਿ ਤੱਕ ਉਨ੍ਹਾਂ ਚਿਹਰੇ ਦੀ ਪੇਂਟਿੰਗ ਰਾਹੀਂ ਸਭ ਕੁੱਝ ਪ੍ਰਤੀਬਿੰਬਤ ਕੀਤਾ¢ ਸਕੂਲ ਦੀ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਕਿਹਾ ਕਿ ਧਰਤੀ ਨੇ ਸਾਨੂੰ ਪੀੜ੍ਹੀਆਂ ਤੋਂ ਬਹੁਤ ਕੁੱਝ ਦਿੱਤਾ ਹੈ, ਪਰ ਅਸੀਂ ਮਨੁੱਖ ਇੰਨੇ ਸੁਆਰਥੀ ਹੋ ਗਏ ਹਾਂ ਕਿ ਅਸੀਂ ਇਸ ਨੰੂ ਪ੍ਰਦੂਸ਼ਣ ਦੇ ਜਾਲ ਵਿਚ ਧੱਕ ਕੇ ਵਿਗਾੜ ਦਿੱਤਾ ਹੈ¢ ਇਹ ਨੀਂਦ ਤੋਂ ਜਾਗਣ ਅਤੇ ਇਸ ਨੰੂ ਪੂਰੇ ਦਿਲ ਨਾਲ ਬਚਾਉਣ ਲਈ ਕਾਰਵਾਈ ਕਰਨ ਦਾ ਸਮਾਂ ਹੈ¢ ਪਿੰ੍ਰ. ਵੜੈਚ ਨੇ ਵਿਦਿਆਰਥੀਆਂ ਨੂੰ ਹੋਰ ਬੂਟੇ ਲਗਾਉਣ ਬਾਇਓ ਡੀਗ੍ਰੇਡੇਬਲ ਚੀਜ਼ਾਂ ਦੀ ਵਰਤੋਂ ਕਰਨ ਅਤੇ ਵਾਤਾਵਰਣ ਨੂੰ ਪ੍ਰਦੂਸ਼ਿਤ ਨਾ ਕਰਨ ਲਈ ਪ੍ਰੇਰਿਤ ਕੀਤਾ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਅਜਿਹੀਆਂ ਹੋਰ ਰਚਨਾਤਮਿਕ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ¢

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਅੰਬਿਟ ਯੂਥ ਪਾਰਲੀਮੈਂਟ 2026 ਦੌਰਾਨ ਵਿਦਿਆਰਥੀਆਂ ਨੇ ਨਿਭਾਈ ਨੇਤਾਵਾਂ ਦੀ ਭ... ਅਗਲੀ ਖ਼ਬਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਨਸ਼ਾ ਕਰਦੇ ਤੇ ਵੇਚਦੇ ਕਾਬੂ
Ad Position 24