ਡਾਬਾ/ਲੁਹਾਰਾ, 24 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼ਾਰਪ ਮਾਡਲ ਸੀਨੀਅਰ ਸੈਕੰਡਰੀ ਸਕੂਲ ਕਬੀਰ ਨਗਰ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ¢ ਪਿ੍ੰਸੀਪਲ ਰੋਬਿਨਪ੍ਰੀਤ ਸਿੰਘ ਸਰਾਂਓ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਧਰਤੀ ਸਾਡਾ ਘਰ ਹੈ¢ ਸਾਨੂੰ ਖਾਣ ਲਈ ਅਨਾਜ, ਪੀਣ ਲਈ ਪਾਣੀ ਅਤੇ ਸਾਹ ਲੈਣ ਲਈ ਹਵਾ ਧਰਤੀ ਤੋਂ ਹੀ ਮਿਲਦੀ ਹੈ, ਪਰ ਅੱਜ ਮਨੁੱਖ ਪ੍ਰਦੂਸ਼ਣ, ਰੁੱਖਾਂ ਦੀ ਕਟਾਈ ਅਤੇ ਪਲਾਸਟਿਕ ਦੇ ਵਧਦੇ ਇਸਤੇਮਾਲ ਨਾਲ ਧਰਤੀ ਨੂੰ ਨੁਕਸਾਨ ਪਹੁੰਚਾ ਰਿਹਾ ਹੈ¢ ਇਸ ਕਾਰਨ ਗਲੋਬਲ ਵਾਰਮਿੰਗ, ਮÏਸਮੀ ਤਬਦੀਲੀ ਅਤੇ ਬਿਮਾਰੀਆਂ ਵੱਧ ਰਹੀਆਂ ਹਨ¢ ਸਾਨੂੰ ਆਪਣੀ ਧਰਤੀ ਨੂੰ ਬਚਾਉਣ ਲਈ ਕੁੱਝ ਮਹੱਤਵਪੂਰਨ ਕਦਮ ਚੁੱਕਣੇ ਚਾਹੀਦੇ ਹਨ¢ ਜਿਵੇਂ ਕਿ ਵੱਧ ਤੋਂ ਵੱਧ ਰੁੱਖ ਲਗਾਉਣਾ, ਪਾਣੀ ਦੀ ਬੱਚਤ ਕਰਨੀ, ਪਲਾਸਟਿਕ ਦੀ ਵਰਤੋਂ ਘਟਾਉਣੀ ਅਤੇ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣੀ ਜੇ ਅਸੀਂ ਅੱਜ ਧਰਤੀ ਦੀ ਸੰਭਾਲ ਕਰਾਂਗੇ ਤਾਂ ਭਵਿੱਖ ਦੀਆਂ ਪੀੜੀਆਂ ਨੂੰ ਸਾਫ਼ ਅਤੇ ਸੁੰਦਰ ਵਾਤਾਵਰਣ ਮਿਲੇਗਾ¢ ਆਓ! ਅਸੀਂ ਸਾਰੇ ਮਿਲ ਕੇ ਇਹ ਵਚਨ ਲਈਏ ਕਿ ਅਸੀਂ ਆਪਣੀ ਧਰਤੀ ਨੂੰ ਸੁਰੱਖਿਅਤ ਅਤੇ ਹਰੀ-ਭਰੀ ਬਣਾਵਾਂਗੇ¢