ਡਾਬਾ/ਲੁਹਾਰਾ, 24 ਅਪ੍ਰੈਲ (ਕੁਲਵੰਤ ਸਿੰਘ ਸੱਪਲ)-ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ''ਵਿਸ਼ਵ ਧਰਤੀ ਦਿਵਸU ਮਨਾਇਆ ਗਿਆ | ਇਸ ਮੌਕੇ ਸਾਰੇ ਵਿਦਿਆਰਥੀ ਕਈ ਤਰ੍ਹਾਂ ਦੇ ਬੂਟੇ ਤੇ ਹੱਥੀਂ ਸਜਾਏ ਹੋਏ ਗਮਲੇ ਆਦਿ ਲੈ ਕੇ ਸਕੂਲ ਪਹੁੰਚੇ | ਵਿਦਿਆਰਥੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਪੋਸਟਰ, ਚਾਰਟ, ਪੇਂਟਿੰਗ ਅਤੇ ਸਲੋਗਨ ਆਦਿ ਵੀ ਬਣਾ ਕੇ ਪੇਸ਼ ਕੀਤੇ ਗਏ | ਸਾਰੇ ਹੀ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹਪੂਰਵਕ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸ ਮੌਕੇ ਪ੍ਰਾਇਮਰੀ ਵਿੰਗ ਦੇ ਅਧਿਆਪਕ ਵੀ ਵਿਦਿਆਰਥੀਆਂ ਨਾਲ ਮੌਜੂਦ ਰਹੇ | ਅਧਿਆਪਕਾਂ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਉਣ, ਰੁੱਖਾਂ ਨੂੰ ਨਾ ਵੱਢਣ ਅਤੇ ਆਪਣੇ ਵਾਤਾਵਰਣ ਨੂੰ ਹਰਿਆ- ਭਰਿਆ ਰੱਖਣ ਲਈ ਪ੍ਰੇਰਿਤ ਕੀਤਾ | ਵਿਦਿਆਰਥੀਆਂ ਵਲੋਂ ਸਕੂਲ ਵਿਚ ਬੂਟੇ ਲਗਾ ਕੇ ਸਮਾਜ ਨੂੰ ਆਪਣਾ ਵਾਤਾਵਰਨ ਸਾਫ਼ - ਸੁਥਰਾ ਅਤੇ ਸਿਹਤਮੰਦ ਰੱਖਣ ਦਾ ਸੰਦੇਸ਼ ਦਿੱਤਾ | ਇਸ ਮੌਕੇ ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਰੁੱਖਾਂ ਦੀ ਮਹੱਤਤਾ ਦੱਸੀ ਅਤੇ ਆਪਣੇ ਆਲੇ- ਦੁਆਲੇ ਹਰਿਆਲੀ ਰੱਖਣ ਦੀ ਪ੍ਰੇਰਨਾ ਦਿੱਤੀ |