ਲੁਧਿਆਣਾ, 27 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸੈਸ਼ਨ 2026-27 ਲਈ ਵਿਦਿਆਰਥੀ ਪ੍ਰੀਸ਼ਦ ਦੇ ਸਨਮਾਨ ਸਮਾਗਮ ਕਰਵਾਇਆ ਗਿਆ | ਸਮਾਗਮ ਦਾ ਮਕਸਦ ਵਿਦਿਆਰਥੀਆਂ ਵਿਚ ਅਗਵਾਈ ਗੁਣਾਂ ਨੰੂ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਵਿਚ ਜ਼ਿੰਮੇਵਾਰੀ ਪੈਦਾ ਕਰਨਾ ਸੀ | ਸਮਾਗਮ ਦੌਰਾਨ ਸਕੂਲ ਦੀ ਪਿ੍ੰਸੀਪਲ ਦਰਸ਼ਪ੍ਰੀਤ ਕੌਰ ਵਲੋਂ ਮੁੱਖ ਮਹਿਮਾਨ ਜਸਬੀਰ ਸਿੰਘ ਰਿਆਤ ਦਾ ਨਿੱਘਾ ਸਵਾਗਤ ਕੀਤਾ | ਸਮਾਗਮ ਦੀ ਸ਼ੁਰੂਆਤ ਰੂਹਾਨੀ ਸ਼ਬਦ ਕੀਰਤਨ ਨਾਲ ਹੋਈ | ਇਸ ਮੌਕੇ 24 ਮੈਂਬਰੀ ਵਿਦਿਆਰਥੀ ਕੌਂਸਲ ਦੀ ਘੋਸ਼ਣਾ ਕੀਤੀ ਗਈ | ਜਿਵਿਤੇਸ਼ ਸੈਣੀ, ਏਕਮਜੋਤ ਕੌਰ, ਜਸਮਨਪ੍ਰੀਤ ਸਿੰਘ, ਜਪਨੀਤ ਕੌਰ, ਅਰਮਾਨ ਗੰਭੀਰ, ਮਨਮੀਤ ਕੌਰ, ਏਕਜਮੀਤ ਸਿੰਘ ਅਤੇ ਚਾਹਤ ਸੂਦ ਨੰੂ ਮੁੱਖ ਅਹੁਦਿਆਂ 'ਤੇ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਹੋਰ ਵਿਦਿਆਰਥੀਆਂ ਨੰੂ ਹਾਊਸ ਕੈਪਟਨ, ਡਿਪਪਲਿਨ ਇੰਚਾਰਜ ਅਤੇ ਐਕਟੀਵਿਟੀ ਇੰਚਾਰਜ ਵਰਗੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਸਾਰੇ ਚੁਣੇ ਗਏ ਵਿਦਿਆਰਥੀਆਂ ਨੇ ਆਪਣੇ ਅਹੁਦਿਆਂ ਪ੍ਰਤੀ ਵਚਨਬੱਧ ਰਹਿਣ, ਸਕੂਲ ਦੇ ਨਿਯਮਾਂ ਦੀ ਪਾਲਨਾ ਕਰਨ ਅਤੇ ਅਗਵਾਈ ਦੀ ਮਿਸਾਲ ਕਾਇਮ ਕਰਨ ਦਾ ਸੰਕਲਪ ਕੀਤਾ | ਇਸ ਮੌਕੇ ਪਿ੍ੰਸੀਪਲ ਦਰਸ਼ਪ੍ਰੀਤ ਕੌਰ ਨੇ ਕਿਹਾ ਕਿ ਉਹ ਸਕੂਲ ਦੇ ਅਨੁਸ਼ਾਸਨ ਨੰੂ ਕਾਇਮ ਰੱਖਣ ਦੇ ਨਾਲ ਨਾਲ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣਨ |