ਲੁਧਿਆਣਾ, 27 ਅਪ੍ਰੈਲ (ਡਾ. ਤਰਲੋਚਨ ਸਿੰਘ)-ਸਥਾਨਕ ਪੰਜਾਬੀ ਭਵਨ ਦੇ ਡਾ. ਪਰਮਿੰਦਰ ਸਿੰਘ ਹਾਲ ਵਿਖੇ ਸਿਰਜਣਧਾਰਾ ਦੀ ਮਹੀਨਾਵਾਰ ਮੀਟਿੰਗ ਸੰਸਥਾ ਦੀ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਿ੍ੰਸੀਪਲ ਕਿ੍ਸ਼ਨ ਸਿੰਘ ਵਲੋਂ ਲਿਖੀਆਂ ਗਈਆਂ ਦੋ ਪੁਸਤਕਾਂ ''ਬਲਦੇਵ ਸਿੰਘ ਬੱਧਨ ਦੀ ਕਾਵਿ-ਚੇਤਨਾU ਅਤੇ ''ਸਤਸੰਗਤਿ ਮਿਲਿ ਰਹੀਐ ਮਾਧਉU ਲੋਕ ਅਰਪਣ ਕੀਤੀਆਂ ਗਈਆਂ | ਇਸ ਮੌਕੇ ਡਾ. ਕੋਚਰ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦੇ ਹੋਏ ਪਿ੍ੰਸੀਪਲ ਕਿ੍ਸ਼ਨ ਸਿੰਘ ਵਲੋਂ ਪੰਜਾਬੀ ਭਾਸ਼ਾ, ਪੰਜਾਬੀ ਸਾਹਿੱਤ ਅਤੇ ਆਲੋਚਨਾਤਮਿਕ ਖੇਤਰ ਵਿਚ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ | ਉਨ੍ਹਾਂ ਨੇ ਇਹ ਵੀ ਕਿਹਾ ਕਿ ਡਾ. ਬਲਦੇਵ ਸਿੰਘ ਬੱਦਨ ਵੀ ਇਕ ਬਹੁ-ਵਿਧਾਵੀ ਮਹਾਨ ਲੇਖਕ ਹਨ, ਜਿਨ੍ਹਾਂ ਦੀਆਂ ਕਿਤਾਬਾਂ ਦਾ ਅਧਿਐਨ ਕਰਕੇ ਪਿ੍ੰਸੀਪਲ ਕਿ੍ਸ਼ਨ ਸਿੰਘ ਨੇ ਬਹੁਤ ਹੀ ਵਧੀਆ ਕਿਤਾਬ ਲਿਖੀ ਹੈ | ਪਿ੍ੰਸੀਪਲ ਕਿ੍ਸ਼ਨ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਬਲਦੇਵ ਸਿੰਘ ਬੱਦਨ ਦੀਆਂ ਲਿਖਤਾਂ ਪੰਜਾਬੀ ਦੇ ਆਧੁਨਿਕ ਸਾਹਿੱਤ ਦਾ ਵਡਮੁੱਲਾ ਸਰਮਾਇਆ ਹਨ | ਪੰਜਾਬੀ ਸਾਹਿੱਤਕਾਰੀ ਵਿਚ ਡਾ. ਬੱਦਨ ਵਲੋਂ ਪਾਏ ਗਏ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਪੰਜਾਬੀ ਸਾਹਿੱਤ ਜਗਤ ਦੇ ਮੋਢੀ ਵਿਦਵਾਨ-ਚਿੰਤਕਾਂ ਵਿਚ ਸ਼ੁਮਾਰ ਕੀਤਾ ਜਾ ਸਕਦਾ ਹੈ | ਉਨ੍ਹਾਂ ਨੇ ਆਪਣੀ ਦੂਸਰੀ ਪੁਸਤਕ ''ਸਤਸੰਗਤਿ ਮਿਲਿ ਰਹੀਐ ਮਾਧਉU ਬਾਰੇ ਦੱਸਿਆ ਕਿ ਹਥਲੀ ਪੁਸਤਕ ਵਿਚ ਸ੍ਰੀ ਗੁਰੂ ਰਵਿਦਾਸ ਜੀ ਦੇ ਬਾਰੇ ਹੁਣ ਤੱਕ ਹੋਈ ਖੋਜ ਅਨੁਸਾਰ ਜਿਉਂਦਾ ਜਾਗਦਾ ਇਤਿਹਾਸ ਲਿਖਣ ਦੀ ਮੈਂ ਪੂਰੀ ਕੋਸ਼ਿਸ਼ ਕੀਤੀ ਹੈ | ਇਸ ਮੌਕੇ ਮਨਦੀਪ ਕੌਰ ਭੰਮਰਾ, ਹਰਦੇਵ ਸਿੰਘ ਕਲਸੀ, ਜੀ.ਕੇ. ਸਾਧੂ ਸਿੰਘ ਅਤੇ ਦਰਸ਼ਨ ਸਿੰਘ ਬੋਪਾਰਾਏ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸੰਸਥਾ ਵਲੋਂ ਪਿ੍ੰਸੀਪਲ ਕਿ੍ਸ਼ਨ ਸਿੰਘ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਵੀਆਂ ਨੇ ਆਪਣੀਆਂ ਰਚਨਾਵਾਂ ਰਾਹੀਂ ਖ਼ੂਬਸੂਰਤ ਹਾਜ਼ਰੀ ਲਗਵਾਈ | ਅਮਰਜੀਤ ਸ਼ੇਰਪੁਰੀ ਨੇ ਮੰਚ ਸੰਚਾਲਨ ਕੀਤਾ | ਇਸ ਮੌਕੇ ਸੰਪੂਰਨ ਸਿੰਘ ਸਨਮ, ਇੰਦਰਜੀਤ ਕੌਰ ਲੋਟੇ, ਡਾ. ਜਸਪਾਲ ਸਿੰਘ, ਗੁਰਕੇਵਲ ਸਿੰਘ, ਪ੍ਰੀਤਮ ਸਿੰਘ, ਦਵਿੰਦਰ ਸਿੰਘ, ਮੇਜਰ ਸਿੰਘ, ਨੇਤਰ ਸਿੰਘ ਨੇਤਰ, ਸਤਵਿੰਦਰ ਸਿੰਘ ਗੁੱਗ ਥਰੀਕੇ, ਹਰਵਿੰਦਰ ਸਿੰਘ ਥਰੀਕੇ, ਬੁੱਧ ਸਿੰਘ ਨੀਲੋਂ, ਜਗਤਾਰ ਸਿੰਘ ਹਿੱਸੋਵਾਲ, ਬਲਜਿੰਦਰ ਕੌਰ, ਧਰਮਿੰਦਰ ਸਿੰਘ ਮੁੱਲਾਂਪੁਰੀ, ਸਿਮਰਨ ਧੁੱਗਾ, ਸੁਰਜੀਤ ਸਿੰਘ ਜੀਤ, ਜਸਪ੍ਰੀਤ ਕੌਰ ਗੁਰਨਾ, ਜੋਤੀ ਬਜਾਜ, ਅਮਨਦੀਪ ਕੌਰ ਮਲਿਕਾ ਇੰਦਰਜੀਤਪਾਲ ਕੌਰ, ਗੁਰਦੀਪ ਸਿੰਘ ਮੰਡ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |