ਜਾਇਦਾਦ ਦੇ ਮਾਮਲੇ 'ਚ ਲੱਖਾਂ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਕੇਸ ਦਰਜ <br/>
ਅਜੀਤ ਡੈਸਕ
03-05-2026
ਐਕਟਿਵਾ ਸਕੂਟਰ ਚੋਰੀ
ਸਥਾਨਕ ਸਰਾਭਾ ਨਗਰ ਦੇ ਇਲਾਕੇ ਵਿਚੋਂ ਚੋਰਾ ਵਲੋਂ ਇਕ ਕਾਰੋਬਾਰੀ ਦਾ ਸਕੂਟਰ ਚੋਰੀ ਕਰ ਲਿਆ ਗਿਆ | ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਨਵੀਨ ਕੁਮਾਰ ਗੋਇਲ ਨੇ ਦੱਸਿਆ ਕਿ ਉਸ ਨੇ ਆਪਣਾ ਸਕੂਟਰ ਕਮਲ ਟਰੇਡਰਜ਼ ਦੇ ਬਾਹਰ ਲਾਕ ਲਗਾ ਕੇ ਖੜ੍ਹਾ ਕੀਤਾ ਸੀ, ਜਿਸ ਨੰੂ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ¢ ਦÏਰਾਨੇ ਤਫ਼ਤੀਸ਼ ਮੁਲਜ਼ਮ ਨੂੰ ਕਾਬੂ ਕਰਕੇ ਐਕਟਿਵਾ ਬਰਾਮਦ ਕਰ ਲਈ¢ ਮੁਲਜ਼ਮ ਦੀ ਸ਼ਨਾਖ਼ਤ ਪਿ੍ੰਸ ਕੁਮਾਰ ਵਜੋਂ ਹੋਈ ਹੈ ਪੁਲਿਸ ਉਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ ਹੈ¢
ਚੋਰੀਸ਼ੁਦਾ ਮੋਟਰਸਾਈਕਲ ਬਰਾਮਦ
ਪੁਲਿਸ ਨੇ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਇਕ ਨÏਜਵਾਨ ਨੂੰ ਕਾਬੂ ਕੀਤਾ ਹੈ¢ ਜਾਣਕਾਰੀ ਦਿੰਦਿਆਂ ਥਾਣਾ ਡਵੀਜ਼ਨ ਨੰਬਰ 5 ਵਿਖੇ ਤਾਇਨਾਤ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਗਸ਼ਤ ਸੰਬੰਧੀ ਇਲਾਕੇ ਵਿਚ ਮÏਜੂਦ ਸਨ ਤਾਂ ਮੁਲਜ਼ਮ ਨੂੰ ਚੋਰੀਸ਼ੁਦਾ ਮੋਟਰਸਾਈਕਲ ਬਿਨਾਂ ਨੰਬਰੀ 'ਤੇ ਸਵਾਰ ਹੋਕੇ ਆ ਰਹੇ ਨੂੰ ਮਨਜੀਤ ਨਗਰ ਨੇੜੇ ਚਿੱਟੇ ਕੁਆਟਰ ਤੋਂ ਕਾਬੂ ਕਰਕੇ ਮੋਟਰਸਾਈਕਲ ਬਰਾਮਦ ਕੀਤਾ¢ ਮੁਲਜ਼ਮ ਦੀ ਸ਼ਨਾਖ਼ਤ ਗੁਰਵਿੰਦਰ ਸਿੰਘ ਵਜੋਂ ਹੋਈ ਹੈ | ਪੁਲਿਸ ਪਾਸੋਂ ਹੋਰ ਵੀ ਪੁੱਛ ਪੜਤਾਲ ਕਰ ਰਹੀ |