06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਪੀ.ਏ.ਯੂ. ਵਿਖੇ ਰਾਸ਼ਟਰੀ ਕਮਿਸਟਰੀ ਦਿਹਾੜਾ ਮਨਾਉਣ ਲਈ ਵਿਸ਼ੇਸ਼ ਸਮਾਗਮ ਹੋਏ

ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਪੀ. ਏ.

Ad Position 21
No active advertisement
ਅਜੀਤ ਡੈਸਕ 07-08-2026
ਲੁਧਿਆਣਾ, 6 ਅਗਸਤ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਕਮਿਸਟਰੀ ਵਿਭਾਗ ਨੇ ਰਾਸ਼ਟਰੀ ਕਮਿਸਟਰੀ ਦਿਹਾੜੇ ਨੂੰ ਅਚਾਰੀਆ ਪ੍ਰਫੁੱਲ ਚੰਦਰ ਰੇਅ ਦੇ ਜਨਮ ਦਿਵਸ ਦੇ ਰੂਪ ਵਿਚ ਮਨਾਇਆ ਜਿਨ੍ਹਾਂ ਨੂੰ ਭਾਰਤ ਵਿਚ ਕਮਿਸਟਰੀ ਦਾ ਪਿਤਾਮਾ ਕਿਹਾ ਜਾਂਦਾ ਹੈ| ਇਹ ਦਿਹਾੜਾ ਮਨਾਉਣ ਲਈ ਵਿਭਾਗ ਵਲੋਂ ਵਿਦਿਆਰਥੀਆਂ ਵਿਚ ਅਕਾਦਮਿਕ ਰੁਚੀਆਂ ਜਾਗਰੂਕ ਕਰਨ ਵਾਲੇ ਵਿਸ਼ੇਸ਼ ਮੁਕਾਬਲੇ ਆਯੋਜਿਤ ਕੀਤੇ ਗਏ| ਸਮਾਗਮ ਵਿਚ ਵਿਭਾਗ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਹੋਰ ਅਮਲੇ ਨੇ ਵੱਧ ਚੜ ਕੇ ਹਿੱਸਾ ਲਿਆ| ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵਿਭਾਗ ਵਲੋਂ ਵਿਦਿਆਰਥੀਆਂ ਦੀਆਂ ਵਿਗਿਆਨਕ ਰੁਚੀਆਂ ਨੂੰ ਵਧਾਵਾ ਦੇਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ| ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਦਿਲਚਸਪੀ ਨਾਲ ਵਿਦਿਆਰਥੀਆਂ ਦਾ ਧਿਆਨ ਵਿਸ਼ੇ ਵੱਲੋ ਮੋੜਦੇ ਹਨ| ਡਾ. ਨੀਨਾ ਸਿੰਗਲਾ ਨੇ ਜੀਵਨ ਦੇ ਵੱਖ-ਵੱਖ ਪੱਖਾਂ ਦੀ ਉਸਾਰੀ ਵਿਚ ਵਿਸ਼ੇ ਵਜੋਂ ਕਮਿਸਟਰੀ ਦੇ ਯੋਗਦਾਨ ਬਾਰੇ ਗੱਲ ਕੀਤੀ| ਉਹਨਾਂ ਕਿਹਾ ਕਿ ਅਜੋਕੇ ਵਿਗਿਆਨੀਆਂ ਨੂੰ ਸਮਾਜਿਕ ਉਸਾਰੀ ਲਈ ਜਾਗਰੂਕ ਹੋਣਾ ਚਾਹੀਦਾ ਹੈ| ਕਮਿਸਟਰੀ ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਕੌਰ ਨੇ ਰਾਸ਼ਟਰੀ ਪੱਧਰ ਤੇ ਕਮਿਸਟਰੀ ਦਿਹਾੜੇ ਦੀ ਮਹੱਤਤਾ ਉੱਪਰ ਚਾਨਣਾ ਪਾਇਆ ਅਤੇ ਭਵਿੱਖ ਵਿਚ ਅਜਿਹੇ ਸਮਾਗਮ ਕਰਾਉਣ ਲਈ ਵਚਨਬੱਧਤਾ ਪ੍ਰਗਟਾਈ| ਸਮਾਗਮ ਦੌਰਾਨ ਕੁਮਾਰੀ ਅਕਾਸ਼ਦੀਪ ਕੌਰ ਨੇ ਇਸ ਦਿਹਾੜੇ ਦੀ ਮਹੱਤਤਾ ਉੱਪਰ ਚਾਨਣਾ ਪਾਇਆ| ਡਾ. ਦਿਵਿਆ ਅਤੇ ਡਾ. ਜੋਤੀ ਗਾਬਾ ਨੇ ਏ ਆਈ ਅਧਾਰਿਤ ਪ੍ਰਸ਼ਨੋਤਰੀ ਮੁਕਾਬਲੇ ਦਾ ਸੰਚਾਲਨ ਕੀਤਾ| ਇਸ ਸਮਾਗਮ ਦੇ ਸੰਯੋਜਕ ਕੁਮਾਰੀ ਨਵਨੂਰ ਕੌਰ ਅਤੇ ਕੁਮਾਰੀ ਸਰੀਜਾ ਸਨ| ਅੰਤ ਵਿਚ ਡਾ. ਸੋਨੀਆ ਕੌਸ਼ਲ ਨੇ ਸਭ ਦਾ ਧੰਨਵਾਦ ਕੀਤਾ|
Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਆਈ.ਡੀ.ਪੀ.ਡੀ. ਦੇ ਸਹਿਯੋਗ ਨਾਲ 9 ਨੂੰ ਹੋਵੇਗੀ ਆਲਮੀ ਅਮਨ ਕਾਨਫ਼ਰੰਸ, ਤਿਆਰੀਆਂ ਮੁਕੰਮਲ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਵਲੋਂ ਡੇਂਗੂ ਦੇ ਬਚਾਅ ਲਈ ਵਿਦਿਆਰਥੀਆਂ ਨੂੰ ਵੀ ਕੀਤਾ ਜਾ ਰਿਹਾ ਜਾਗਰੂਕ
Ad Position 24
No active advertisement