05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਬੀ . ਐਨ . ਆਈ . ਗ੍ਰੇਟਰ ਪੰਜਾਬ ਕਰੂਸੇਡਰਜ਼ ਵਲੋਂ ‘ ਰੋਡ ਟੂ ਗਲੋਰੀ ’ ਸੀਜ਼ਨ -6 ਕ੍ਰਿਕਟ ਟੂਰਨਾਮੈਂਟ 20 ਤੋਂ

ਲੁਧਿਆਣਾ, 4 ਨਵੰਬਰ (ਜਸਵਿੰਦਰ ਸਿੰਘ)- ਬੀ. ਐਨ.

Ad Position 21
No active advertisement
ਅਜੀਤ ਡੈਸਕ 06-11-2026
ਲੁਧਿਆਣਾ, 4 ਨਵੰਬਰ (ਜਸਵਿੰਦਰ ਸਿੰਘ)- ਬੀ. ਐਨ. ਆਈ. ਗ੍ਰੇਟਰ ਪੰਜਾਬ ਕਰੂਸੇਡਰਜ਼ ਵਲੋਂ ਆਗਾਮੀ ਸਪੋਰਟਸ ਟੂਰਨਾਮੈਂਟ ਸੀਜ਼ਨ-6 ‘ਰੋਡ ਟੂ ਗਲੋਰੀ’ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਤਿੰਨ ਰੋਜ਼ਾ ਟੂਰਨਾਮੈਂਟ 20 ਤੋਂ 22 ਨਵੰਬਰ 2026 ਤੱਕ ਗੋਲਫ ਲਿੰਕ, ਹੰਬੜਾਂ ਰੋਡ, ਲੁਧਿਆਣਾ ਵਿਖੇ ਕਰਵਾਇਆ ਜਾਵੇਗਾ। ਇਸ ਟੂਰਨਾਮੈਂਟ ਦਾ ਆਯੋਜਨ ਐਗਜ਼ੀਕਿਊਟਿਵ ਡਾਇਰੈਕਟਰ ਸ਼ਿਵਾਨੀ ਗੁਪਤਾ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਕੁੱਲ 11 ਟੀਮਾਂ ਹਿੱਸਾ ਲੈਣਗੀਆਂ, ਜਿਨ੍ਹਾਂ ਵਿਚ 9 ਪੁਰਸ਼ ਅਤੇ 2 ਮਹਿਲਾ ਟੀਮਾਂ ਸ਼ਾਮਲ ਹੋਣਗੀਆਂ। ਮੁਕਾਬਲੇ ਦਿਨ ਅਤੇ ਰਾਤ ਦੋਵਾਂ ਸਮੇਂ ਕਰਵਾਏ ਜਾਣਗੇ। ਮੈਚਾਂ ਦਾ ਸਮਾਂ ਸਵੇਰੇ 7.00 ਵਜੇ ਤੋਂ ਰਾਤ 11.30 ਵਜੇ ਤੱਕ ਰਹੇਗਾ।ਪ੍ਰਬੰਧਕਾਂ ਨੇ ਦੱਸਿਆ ਕਿ ਕ੍ਰਿਕਟ ਮੁਕਾਬਲਿਆਂ ਦੇ ਨਾਲ-ਨਾਲ ਦਰਸ਼ਕਾਂ ਦੇ ਮਨੋਰੰਜਨ ਲਈ ਵੱਖ-ਵੱਖ ਖੇਡਾਂ ਅਤੇ ਫਨ ਐਕਟੀਵਿਟੀਜ਼ ਵੀ ਕਰਵਾਈਆਂ ਜਾਣਗੀਆਂ, ਤਾਂ ਜੋ ਖੇਡ ਪ੍ਰੇਮੀਆਂ ਨੂੰ ਰੋਮਾਂਚ ਅਤੇ ਮਨੋਰੰਜਨ ਦਾ ਭਰਪੂਰ ਅਨੁਭਵ ਮਿਲ ਸਕੇ। ਇਸ ਮੌਕੇ ਬੀ.ਐਨ.ਆਈ. ਦੇ ਸਫ਼ਰ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬੀ.ਐਨ.ਆਈ. ਦੁਨੀਆ ਦਾ ਸਭ ਤੋਂ ਵੱਡਾ ਰੈਫਰਲ ਨੈੱਟਵਰਕਿੰਗ ਸੰਗਠਨ ਹੈ। ਪੰਜਾਬ ਵਿਚ ਪਿਛਲੇ 7 ਸਾਲਾਂ ਤੋਂ ਸਰਗਰਮ ਬੀ. ਐਨ. ਆਈ. ਰਾਹੀਂ ਹੁਣ ਤੱਕ 300 ਕਰੋੜ ਰੁਪਏ ਦਾ ਕਾਰੋਬਾਰ ਹੋ ਚੁੱਕਾ ਹੈ ਅਤੇ 600 ਤੋਂ ਵੱਧ ਪਰਿਵਾਰਾਂ ਨੂੰ ਸਕਾਰਾਤਮਿਕ ਤੌਰ ’ਤੇ ਲਾਭ ਪਹੁੰਚਿਆ ਹੈ। ਕਾਨਫ਼ਰੰਸ ਨੂੰ ਮੋਂਗਾ ਟੋਯੋਟਾ ਵਲੋਂ ਸਪਾਂਸਰ ਕੀਤਾ ਗਿਆ, ਜਦਕਿ ਕੁਨਾਲ ਸਿੰਗਲਾ ਦੀ ਕੇ-ਸ਼ਾਈਨ ਟੂਰਨਾਮੈਂਟ ਦੇ ਟਾਈਟਲ ਸਪਾਂਸਰ ਹਨ। ਬ੍ਰਿਲਿਕੋ, ਸੁਨੀਲ ਨੰਦਾ ਅਤੇ ਗੋਇਲ ਸੈਨੀਟੇਸ਼ਨ ਕੋ-ਸਪਾਂਸਰ ਵਜੋਂ ਆਪਣਾ ਸਹਿਯੋਗ ਦੇ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਕਾਂਸ਼ੀ ਸਿੰਘ ਨੂੰ ਭਾਕਿਯੂ ਚੜੂਨੀ ਦਾ ਹਲਕਾ ਪੂਰਬੀ ਦਾ ਪ੍ਰਧਾਨ ਥਾਪਿਆ ਅਗਲੀ ਖ਼ਬਰ ਸਲੇਮ ਟਾਬਰੀ ਵਿਖੇ ਹੋਏ ਜਪ ਤਪ ਚੁਪਹਿਰਾ ਸਮਾਗਮ ’ ਚ ਵੱਡੀ ਗਿਣਤੀ ’ ਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ
Ad Position 24