ਕਾਂਸ਼ੀ ਸਿੰਘ ਨੂੰ ਭਾਕਿਯੂ ਚੜੂਨੀ ਦਾ ਹਲਕਾ ਪੂਰਬੀ ਦਾ ਪ੍ਰਧਾਨ ਥਾਪਿਆ
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਦੀਆਂ ਹਿਦਾਇਤਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਇਕ ਅਹਿਮ ਤੇ ਮਹੱਤਵਪੂਰਨ ਮੀਟਿੰਗ ਰਾਹੋਂ ਰੋਡ ਬਸਤੀ ਜੋਧੇਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਚਾਰ ਸਕੱਤਰ ਸਰਦਾਰ ਸੁਰਿੰਦਰ ਸਿੰਘ ਮਾਸਕੋ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਅਗਵਾਈ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰੌਸ਼ਨ ਸਿੰਘ ਸਾਗਰ ਅਤੇ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ ਨੇ ਕੀਤੀ।
ਲੁਧਿਆਣਾ, 5 ਨਵੰਬਰ (ਜਸਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਤੇ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਦੀਆਂ ਹਿਦਾਇਤਾਂ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਇਕ ਅਹਿਮ ਤੇ ਮਹੱਤਵਪੂਰਨ ਮੀਟਿੰਗ ਰਾਹੋਂ ਰੋਡ ਬਸਤੀ ਜੋਧੇਵਾਲ ਵਿਖੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਚਾਰ ਸਕੱਤਰ ਸਰਦਾਰ ਸੁਰਿੰਦਰ ਸਿੰਘ ਮਾਸਕੋ ਦੇ ਦਫ਼ਤਰ ਵਿਖੇ ਹੋਈ। ਮੀਟਿੰਗ ਦੀ ਅਗਵਾਈ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਰੌਸ਼ਨ ਸਿੰਘ ਸਾਗਰ ਅਤੇ ਪੰਜਾਬ ਦੇ ਜਨਰਲ ਸਕੱਤਰ ਜਗਜੀਤ ਸਿੰਘ ਅਰੋੜਾ ਨੇ ਕੀਤੀ। ਮੀਟਿੰਗ ਚ ਸਮਾਜ ਵਿਚ ਵੱਧ ਰਹੇ ਨਸ਼ੇ ਪ੍ਰਤੀ ਚਿੰਤਾਂ ਪ੍ਰਗਟ ਕੀਤੀ ਗਈ ਅਤੇ ਸਮਾਜ ਨੂੰ ਸਹੀ ਸੇਧ ਦੇਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਰੋਸ਼ਨ ਸਿੰਘ ਸਾਗਰ, ਜਗਜੀਤ ਸਿੰਘ ਅਰੋੜਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਬਿਨਾਂ ਪਖਪਾਤ ਤੋ ਕੰਮ ਕਰਦਾ ਹੈ ਅਤੇ ਹਰੇਕ ਜ਼ਰੂਰਤ ਮੰਦ ਦੀ ਪਹਿਲ ਦੇ ਆਧਾਰ ਤੇ ਮਦਦ ਕੀਤੀ ਜਾਂਦੀ ਹੈ। ਮੀਟਿੰਗ ਨੂੰ ਸੁਰਿੰਦਰ ਸਿੰਘ ਮਾਸਕੋ ਨੇ ਵੀ ਸੰਬੋਧਨ ਕੀਤਾ।ਇਸ ਉਪਰੰਤ ਕਾਂਸ਼ੀ ਸਿੰਘ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਹਲਕਾ ਪੂਰਬੀ ਦਾਂ ਪ੍ਰਧਾਨ ਨਿਯੁਕਤ ਕੀਤਾ ਅਤੇ ਕਾਂਸੀ ਸਿੰਘ ਨੂੰ ਜੱਥੇਦਾਰ ਰੋਸ਼ਨ ਸਿੰਘ ਸਾਗਰ ਤੇ ਜਗਜੀਤ ਸਿੰਘ ਅਰੋੜਾ ਵੱਲੋਂ ਸਿਰੋਪਾਓ ਦੇ ਕੇ ਉਹਨਾਂ ਇਸ ਨਿਯੁਕਤੀ ਦੀ ਵਧਾਈ ਦਿੱਤੀ।ਇਸ ਮੌਕੇ ਜਗਸੀਰ ਸਿੰਘ ਚੇਅਰਮੈਨ ਨ, ਸੁਰਿੰਦਰ ਸਿੰਘ ਫੌਜੀ, ਅਜੇ ਆਰ ਧੀਰ, ਬਲਦੇਵ ਸਿੰਘ ਵਾਲੀਆ, ਮਨਿੰਦਰ ਕੁਮਾਰ, ਪਿਊਸ਼ ਸਿੰਘ, ਸਤਿਅਮ ਤੂਮਰ,ਰਿਤਿਕ ਵਰਮਾ,ਚਿਰਾਗ ਵਰਮਾ,ਹੰਸ ਰਾਜ, ਯਸ਼ ਸਿੰਘ, ਹਿਮਾਂਸ਼ੂ,ਹਨੀ, ਆਕਾਸ਼ ਆਦਿ ਹਾਜ਼ਰ ਸਨ।