27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਸ਼੍ਰੋਮਣੀ ਲਿਖਾਰੀ ਬੋਰਡ ਦੀ ਸਾਹਿਤਿਕ ਮਿਲਣੀ ਦੌਰਾਨ ਅਹਿਸਾਸ ਹੋਇਆ ''ਜ਼ਿੰਦਗੀ ਦੇ ਕਾਫ਼ਲੇ ਚੱਲਦੇ ਰਹਿੰਦੇ ਨੇU-ਪ੍ਰਭ ਕਿਰਨ ਸਿੰਘ <br/>

Ad Position 21
No active advertisement
ਅਜੀਤ ਡੈਸਕ 05-05-2026
ਲੁਧਿਆਣਾ, 4 ਮਈ (ਡਾ. ਤਰਲੋਚਨ ਸਿੰਘ)-ਖੁਸ਼ੀ ਅਤੇ ਗ਼ਮੀ ਦੇ ਦੋਵੇਂ ਪਹਿਲੂਆਂ ਦਾ ਪ੍ਰਤੱਖ ਅਹਿਸਾਸ ਸਥਾਨਕ ਗਿੱਲ ਰੋਡ ਸਥਿਤ ਕੈਰੀਅਰ ਕਾਲਜ ਦੇ ਦਫ਼ਤਰ ਵਿਖੇ ਸ਼੍ਰੋਮਣੀ ਲਿਖਾਰੀ ਬੋਰਡ ਪੰਜਾਬ ਵਲੋਂ ਕਰਵਾਈ ਗਈ ਮਹੀਨਾਵਾਰ ਸਾਹਿੱਤਿਕ ਮਿਲਣੀ ਦੌਰਾਨ ਉਦੋਂ ਹੋਇਆ, ਜਦ ਬੋਰਡ ਦੇ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਆਪਣੀ ਸਵ. ਮਾਤਾ ਬੀਬੀ ਨਿਰਅੰਜਨ ਅਵਤਾਰ ਕੌਰ ਦੀ ਲਿਖੀ ਇਕ ਗ਼ਜ਼ਲ ਦਾ ਇਹ ਸ਼ੇਅਰ ''ਜ਼ਿੰਦਗੀ ਦੇ ਕਾਫਲੇ ਚੱਲਦੇ ਰਹੇ, ਰੋਜ਼ ਦਿਨ ਚੜ੍ਹਦੇ ਰਹੇ ਢਲਦੇ ਰਹੇ | ਕੀ ਗੁਨਾਹ ਹੈ ਇਸ ਨਿਮਾਣੀ ਧਰਤ ਦਾ, ਫੁੱਲ ਖਿੜੇ ਕਿਧਰੇ ਸ਼ਿਵੇ ਕਿਧਰੇ ਬਲਦੇ ਰਹੇ |U ਸੰਗੀਤਕ ਰੂਪ ਵਿਚ ਪੜ੍ਹ ਕੇ ਸੁਣਾਇਆ | ਸਾਹਿੱਤਿਕ ਮਿਲਣੀ ਦੀ ਸ਼ੁਰੂਆਤ ਵਿਚ ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ ਦੇ ਪਿਛਲੇ ਦਿਨੀਂ ਸਵਰਗਵਾਸ ਹੋਏ ਨੌਜਵਾਨ ਬੇਟੇ ਮਨਜੋਤ ਸਿੰਘ ਅਤੇ ਕਵੀਸ਼ਰ ਪ੍ਰੀਤ ਸੰਦਲ ਮਕਸੂਦੜਾ ਨੰੂ ਦੋ ਮਿੰਟ ਦਾ ਮੋਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ ਗਈ, ਉਥੇ ਹੀ ਮਿਲਣੀ ਦੌਰਾਨ ਹਾਜ਼ਰ ਕਹਾਣੀਕਾਰ ਪੰਮੀ ਹਬੀਬ ਅਤੇ ਉੱਘੀ ਸ਼ਾਇਰਾ ਜਸਵਿੰਦਰ ਕੌਰ ਜੱਸੀ ਦੇ ਜਨਮ ਦਿਨ ਮੌਕੇ ਕੇਕ ਕੱਟ ਕੇ ਇਨ੍ਹਾਂ ਦੀ ਲੰਬੀ ਉਮਰ ਲਈ ਦੁਆਵਾਂ ਕੀਤੀਆਂ ਗਈਆਂ | ਇਸ ਮੌਕੇ ਗੀਤਕਾਰ ਪ੍ਰਮਿੰਦਰ ਅਲਬੇਲਾ ਅਤੇ ਗਾਇਕ ਜਗਦੇਵ ਜੱਗਾ ਨੇ ਗੀਤਾਂ ਨਾਲ, ਸ਼ਾਇਰ ਮੀਤ ਪਾਣੀਪਤ ਅਤੇ ਗ਼ਜ਼ਲ-ਗੋ ਜ਼ੋਰਾਵਰ ਪੰਛੀ ਨੇ ਗ਼ਜ਼ਲਾਂ ਨਾਲ ਖੂਬ ਰੰਗ ਬੰਨਿ੍ਹਆ | ਕਹਾਣੀਕਾਰ ਪੰਮੀ ਹਬੀਬ ਨੇ ਮਿੰਨੀ ਕਹਾਣੀ ਅਤੇ ਕਵਿੱਤਰੀਆਂ ਸਿਮਰਨ ਧੁੱਗਾ, ਕੁਲਵਿੰਦਰ ਕੌਰ ਕਿਰਨ, ਜਸਵਿੰਦਰ ਕੌਰ ਜੱਸੀ, ਇੰਦਰਜੀਤ ਕੌਰ ਲੋਟੇ ਨੇ ਸ਼ਹੀਦਾਂ ਨੂੰ ਸਮਰਪਿਤ ਅਤੇ ਸਮਾਜਕ ਮੁੱਦਿਆਂ ਨੂੰ ਛੰੂਹਦੀਆਂ ਦਿਲ ਟੁੰਬਵੀਆਂ ਕਵਿਤਾਵਾਂ ਪੜ੍ਹੀਆਂ | ਨਾਮਵਰ ਸ਼ਾਇਰ ਕੇਵਲ ਦੀਵਾਨਾ, ਸੁਰਜੀਤ ਜੀਤ, ਹਰਦੇਵ ਸਿੰਘ ਕਲਸੀ ਅਤੇ ਚਰਨਜੀਤ ਸਿੰਘ ਚੰਨ ਵਲੋਂ ਬੋਲੀਆਂ ਗਈਆਂ ਭਾਵਪੂਰਤ ਰਚਨਾਵਾਂ ਦਾ ਸਭ ਨੇ ਖੂਬ ਅਨੰਦ ਮਾਣਿਆ | ਇਸ ਮਿਲਣੀ ਵਿਚ ਗਾਇਕ ਗੁਰਮੀਤ ਸਿੰਘ ਨੇ ਆਪਣੀ ਗਾਇਕੀ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ | ਉਪਰੰਤ ਪੰਛੀ ਵਾਇਸ ਦੇ ਸੰਚਾਲਕ ਚੰਨਪ੍ਰੀਤ ਸਿੰਘ ਗਿੱਲ ਵਲੋਂ ਤਿਆਰ ਕੀਤੀ ਨਵੀਂ ਗ਼ਜ਼ਲ ''ਡੋਬੇ ਲਹਿਰ ਚਨਾਬ ਦੀU ਦਾ ਪੋਸਟਰ ਰਿਲੀਜ਼ ਕੀਤਾ ਗਿਆ | ਅੰਤ ਵਿਚ ਪ੍ਰਧਾਨ ਪ੍ਰਭ ਕਿਰਨ ਸਿੰਘ ਨੇ ਸ਼ਾਇਰਾਨਾ ਅੰਦਾਜ਼ ਵਿਚ ਆਏ ਸਾਹਿਤਕਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਖਪਤਕਾਰ ਝਗੜਾ ਨਿਪਟਾਊ ਕਮਿਸ਼ਨ ਨੇ ਖਪਤਕਾਰਾਂ ਦੀ ਸਿਹਤ ਵਿਗੜਨ ਲਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ <br/> ਅਗਲੀ ਖ਼ਬਰ ਵਾਈ.ਐਸ. ਪਬਲਿਕ ਸਕੂਲ ਵਿਖੇ ਮਜ਼ਦੂਰ ਦਿਵਸ ਸਮਾਗਮ <br/>
Ad Position 24