ਲੁਧਿਆਣਾ, 4 ਮਈ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਖਪਤਕਾਰ ਝਗੜਾ ਨਿਪਟਾਊ ਫਾਰਮ ਨੇ ਅੱਜ ਇਕ ਅਹਿਮ ਫ਼ੈਸਲਾ ਸੁਣਾਉਂਦਿਆਂ ਕੇ.ਐੱਫ.ਐੱਫ.ਸੀ. ਆਊਟਲੈੱਟ ਅਤੇ ਇਸ ਦੀ ਕੰਪਨੀ ਨੂੰ ਇਕ ਗ੍ਰਾਹਕ ਨੂੰ ਗੈਰ ਮਿਆਰੀ ਖਾਣਾ ਦੇਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦਿਆਂ 25 ਹਜ਼ਾਰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ ਖਾਣਾ ਖਾਣ ਨਾਲ ਗ੍ਰਾਹਕ ਦੀ ਤਬੀਅਤ ਵਿਗੜ ਗਈ ਸੀ | ਨਿਊ ਜਨਤਾ ਨਗਰ ਦੇ ਨਿਵਾਸੀ ਅਮਰਜੋਤ ਸਿੰਘ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਦਾ ਨਿਪਟਾਰਾ ਕਰਦਿਆਂ ਕਮਿਸ਼ਨ ਨੇ ਇਹ ਹੁਕਮ ਸੁਣਾਇਆ¢ ਸ਼ਿਕਾਇਤ ਕਰਤਾ ਵਲੋਂ ਆਪਣੀ ਸ਼ਿਕਾਇਤ ਵਿਚ ਦੋਸ਼ ਲਗਾਇਆ ਸੀ ਕਿ 11 ਨਵੰਬਰ, 2023 ਨੂੰ , ਉਸਨੇ ਸ਼ਹਿਰ ਦੇ ਜੇ.ਐਮ.ਡੀ. ਗੋਵਰਧਨ ਸਿਟੀ ਸੈਂਟਰ ਵਿਖੇ ਸਥਿਤ ਕੇ.ਐਫ.ਸੀ. ਆਊਟਲੈਟ ਤੋਂ 256 ਰੁਪਏ ਵਿਚ ਸਿੰਗਲ ਹÏਟਵਿੰਗਜ਼, ਰੈਗੂਲਰ ਪੈਪਸੀ ਅਤੇ ਰੈਗੂਲਰ ਪ੍ਰਾਈਜ਼ ਸਮੇਤ ਹੋਰ ਖਾਣ ਦੀਆਂ ਚੀਜ਼ਾਂ ਖ਼ਰੀਦੀਆਂ ਸਨ¢ ਸ਼ਿਕਾਇਤ ਦੇ ਅਨੁਸਾਰ, ਆਊਟਲੈਟ ਦੇ ਸਟਾਫ਼ ਨੇ ਉਸਨੂੰ ਭਰੋਸਾ ਦਿੱਤਾ ਕਿ ਭੋਜਨ ਤਾਜ਼ਾ ਹੈ¢ ਹਾਲਾਂਕਿ, ਹÏਟਵਿੰਗਜ਼ ਖਾਣ ਦੇ 30 ਮਿੰਟਾਂ ਦੇ ਅੰਦਰ, ਉਸ ਨੂੰ ਪੇਟ ਵਿਚ ਦਰਦ, ਉਲਟੀਆਂ, ਆਉਣ ਲੱਗ ਪਈਆਂ, ਜਿਸ ਕਾਰਨ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ¢ ਉਹ ਤੁਰੰਤ ਡਾਕਟਰ ਪਾਸ ਇਲਾਜ ਲਈ ਗਿਆ, ਜਿਸਨੇ, ਜਾਂਚ ਤੋਂ ਬਾਅਦ, ਉਕਤ ਖਾਣਾ ਖ਼ਰਾਬ ਹੋਣ ਬਾਰੇ ਦੱਸਿਆ ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਉਹ ਲਗਭਗ ਇਕ ਹਫ਼ਤੇ ਤੱਕ ਬਿਸਤਰੇ 'ਤੇ ਪਿਆ ਰਿਹਾ ਅਤੇ ਕਾਰੋਬਾਰ ਦੇ ਨੁਕਸਾਨ ਅਤੇ ਮਾਨਸਿਕ ਪੀੜਾ ਦਾ ਦਾਅਵਾ ਕੀਤਾ¢ ਉਸਨੇ ਅੱਗੇ ਦਲੀਲ ਦਿੱਤੀ ਕਿ ਕੰਪਨੀ ਨੂੰ ਕਾਨੂੰਨੀ ਨੋਟਿਸ ਦੇਣ ਦੇ ਬਾਵਜੂਦ, ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਉਸ ਨੰੂ ਖਪਤਕਾਰ ਕਮਿਸ਼ਨ ਕੋਲ ਪਹੁੰਚ ਕਰਨੀ ਪਈ¢ ਵਿਰੋਧੀ ਧਿਰਾਂ ਮੈਸਰਜ਼ ਕੇ.ਐਫ.ਸੀ.ਪੀ.ਯੂ.ਐਨ. ਸੈਫਾਇਰ ਫੂਡਜ਼ ਇੰਡੀਆ ਲਿਮਟਿਡ ਅਤੇ ਕੇ.ਐਫ.ਸੀ. ਪ੍ਰਾਈਵੇਟ ਲਿਮਟਿਡ ਨੇ ਸ਼ਿਕਾਇਤ ਦਾ ਵਿਰੋਧ ਕੀਤਾ, ਪਰ ਸਬੂਤਾਂ ਦੇ ਆਧਾਰ ਅਤੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ, ਕਮਿਸ਼ਨ ਨੇ ਵਿਰੋਧੀ ਧਿਰਾਂ ਦੁਆਰਾ ਉਠਾਏ ਗਏ ਇਤਰਾਜ਼ਾਂ ਨੂੰ ਖ਼ਾਰਜ ਕਰ ਦਿੱਤਾ ਅਤੇ ਸ਼ਿਕਾਇਤਕਰਤਾ ਨੂੰ 25 ਹਜ਼ਾਰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ |