27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਨਗਰ ਨਿਗਮ ਨੇ ਗਿਆਸਪੁਰਾ 'ਚ ਲੋਹ-ਲੰਗਰ ਜ਼ਮੀਨ 'ਤੇ ਗ਼ੈਰ-ਕਾਨੂੰਨੀ ਉਸਾਰੀ ਨੂੰ ਢਾਹਿਆ <br/>

Ad Position 21
No active advertisement
ਅਜੀਤ ਡੈਸਕ 05-05-2026
ਲੁਧਿਆਣਾ, 4 ਮਈ (ਭੁਪਿੰਦਰ ਸਿੰਘ ਬੈਂਸ)-ਗ਼ੈਰ-ਕਾਨੂੰਨੀ ਉਸਾਰੀਆਂ ਵਿਰੁੱਧ ਕਾਰਵਾਈ ਕਰਦੇ ਹੋਏ, ਨਗਰ ਨਿਗਮ ਨੇ ਸੋਮਵਾਰ ਨੂੰ ਗਿਆਸਪੁਰਾ ਵਿਚ ਲੋਹ-ਲੰਗਰ ਜ਼ਮੀਨ 'ਤੇ ਇਕ ਨਿਰਮਾਣ ਅਧੀਨ ਗੈਰ-ਕਾਨੂੰਨੀ ਇਮਾਰਤ ਢਾਹ ਦਿੱਤੀ | ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਹਿਲਾਂ ਇਸ ਜਗ•ਾ 'ਤੇ ਇਕ ਪੋਸਟਰ ਵੀ ਲਗਾਇਆ ਗਿਆ ਸੀ, ਜਿਸ ਵਿਚ ਲਿਖਿਆ ਸੀ ਕਿ ਇਹ ਲੋਹ-ਲੰਗਰ ਜ਼ਮੀਨ ਹੈ, ਪਰ ਕੋਈ ਫਿਰ ਵੀ ਉਸ ਜਗ•ਾ 'ਤੇ ਇਮਾਰਤ ਬਣਾ ਰਿਹਾ ਸੀ, ਜਿਸ ਨੂੰ ਨਗਰ ਨਿਗਮ ਨੇ ਢਾਹ ਦਿੱਤਾ ਹੈ | ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਦੇ ਨਿਰਦੇਸ਼ਾਂ 'ਤੇ ਗੈਰ-ਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਕੀਤੀ ਗਈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ | ਇਸ ਦੌਰਾਨ, ਨਗਰ ਨਿਗਮ ਦੇ ਅਧਿਕਾਰੀਆਂ ਨੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ, ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਗਲਾਡਾ ਦਾ ਸੁਰੱਖਿਆ ਮੁਲਾਜ਼ਮ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ <br/> ਅਗਲੀ ਖ਼ਬਰ ਖਪਤਕਾਰ ਝਗੜਾ ਨਿਪਟਾਊ ਕਮਿਸ਼ਨ ਨੇ ਖਪਤਕਾਰਾਂ ਦੀ ਸਿਹਤ ਵਿਗੜਨ ਲਈ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ <br/>
Ad Position 24