27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਡਾ. ਔਲਖ ਨੇ ਪੰਜਾਬ ਦੇ ਮੈਡੀਕਲ ਖੇਤਰ 'ਚ ਧਮਾਕਾ ਕਰਦਿਆਂ ਬੱਚਿਆਂ ਦੀ ਰੋਬੋਟਿਕ ਸਰਜਰੀ 'ਚ ਲਿਆਂਦਾ ਨਵਾਂ ਯੁੱਗ <br/>

Ad Position 21
No active advertisement
ਕੈਂਬਰਿਜ (ਯੂ.ਕੇ.) ਵਿਖੇ ਹੋਈ ''ਐਡਵਾਂਸ ਪੈਡੀਐਟਰਿਕ ਰੋਬੋਟਿਕ ਵਰਕਸ਼ਾਪU ਦੌਰਾਨ ਸੀ.ਐਮ.ਓ. ਤੇ ਕੋ-ਫਾਊਾਡਰ ਸੀ.ਐਮ.ਆਰ. ਮਾਰਕ ਸਲੈਕ ਦੇ ਨਾਲ ਡਾ. ਬਲਦੇਵ ਸਿੰਘ ਔਲਖ | ਅਜੀਤ ਤਸਵੀਰ <br/> 05-05-2026
ਲੁਧਿਆਣਾ, 4 ਮਈ (ਡਾ. ਤਰਲੋਚਨ ਸਿੰਘ)-ਇਕਾਈ ਹਸਪਤਾਲ, ਚੰਡੀਗੜ੍ਹ ਰੋਡ ਦੇ ਚੇਅਰਮੈਨ, ਚੀਫ਼ ਯੂਰੋਲੋਜਿਸਟ, ਰੋਬੋਟਿਕ ਅਤੇ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਔਲਖ ਨੇ ਹਾਲ ਹੀ ਵਿਚ ਕੈਂਬਰਿਜ (ਯੂ. ਕੇ.) ਵਿਖੇ ਹੋਈ 'ਐਡਵਾਂਸ ਪੈਡੀਐਟਰਿਕ ਰੋਬੋਟਿਕ ਵਰਕਸ਼ਾਪ' ਵਿਚ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਬੱਚਿਆਂ ਲਈ ਘੱਟ ਚੀਰ-ਫਾੜ ਵਾਲੀ ਸਰਜਰੀ ਦੇ ਖੇਤਰ ਵਿਚ ਆਪਣੀ ਨਿਪੁੰਨਤਾ ਹੋਰ ਮਜ਼ਬੂਤ ਕੀਤੀ | ਇਸ ਵਰਕਸ਼ਾਪ ਵਿਚ ਸੀ. ਐੱਮ. ਆਰ. ਵਰਸਿਸ ਰੋਬੋਟਿਕ ਸਿਸਟਮ ਦੀ ਵਰਤੋਂ ਨਾਲ ਬੱਚਿਆਂ ਦੀਆਂ ਸਰਜਰੀਆਂ ਜਿਵੇਂ ਕਿ ਗੁਰਦੇ ਨੂੰ ਹਟਾਉਣਾ, ਬਲਾਕ ਗੁਰਦੇ ਦੀ ਮੁਰੰਮਤ, ਹਰਨੀਆ ਦਾ ਇਲਾਜ ਅਤੇ ਪੇਟ ਨਾਲ ਸੰਬੰਧਿਤ ਬਿਮਾਰੀਆਂ ਦਾ ਇਲਾਜ ਸ਼ਾਮਿਲ ਸਨ | ਇਸ ਤੋਂ ਇਲਾਵਾ ਵਰਕਸ਼ਾਪ ਵਿਚ ਬੱਚਿਆਂ ਲਈ ਰੋਬੋਟਿਕ ਸਰਜਰੀ ਦੇ ਨਵੇਂ ਤਕਨੀਕੀ ਵਿਕਾਸਾਂ 'ਤੇ ਵੀ ਧਿਆਨ ਦਿੱਤਾ ਗਿਆ, ਖਾਸ ਕਰਕੇ ਗੁਰਦੇ, ਮੂਤਰ ਮਾਰਗ, ਪੇਟ ਤੇ ਜਨਮ ਤੋਂ ਹੋਣ ਵਾਲੀਆਂ ਬਿਮਾਰੀਆਂ ਨਾਲ ਜੁੜੀਆਂ ਜਟਿਲ ਸਰਜਰੀਆਂ ਸ਼ਾਮਿਲ ਸਨ | ਡਾ. ਔਲਖ ਨੇ ਦੱਸਿਆ ਕਿ ਰੋਬੋਟਿਕ ਤਕਨੀਕ ਨਾਲ ਸਰਜਰੀ ਕਰਦੇ ਸਮੇਂ ਬਹੁਤ ਛੋਟੇ ਚੀਰੇ ਲੱਗਦੇ ਹਨ, ਦਰਦ ਘੱਟ ਹੁੰਦਾ ਹੈ, ਮਰੀਜ਼ ਜਲਦੀ ਠੀਕ ਹੁੰਦਾ ਹੈ, ਹਸਪਤਾਲ ਵਿਚ ਰਹਿਣ ਦਾ ਸਮਾਂ ਘੱਟ ਲੱਗਦਾ ਹੈ | ਉਨ੍ਹਾਂ ਕਿਹਾ ਕਿ ਰੋਬੋਟਿਕ ਸਰਜਰੀ ਦੇ ਸ਼ਾਮਿਲ ਹੋਣ ਨਾਲ ਇਕਾਈ ਹਸਪਤਾਲ ਯੂਰੋਲੋਜੀ, ਟਰਾਂਸਪਲਾਂਟ ਤੇ ਹੁਣ ਬੱਚਿਆਂ ਦੀ ਸਰਜਰੀ ਵਿਚ ਵੀ ਮੋਢੀ ਬਣ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਵਰਕਸ਼ਾਪ ਤੋਂ ਮਿਲੀ ਸਿੱਖਿਆ ਨਾਲ ਹਸਪਤਾਲ ਦੀ ਯੋਗਤਾ ਹੋਰ ਵਧੇਗੀ | ਇਕਾਈ ਹਸਪਤਾਲ ਦੇ ਡਾਇਰੈਕਟਰ ਡਾ. ਨਵਪ੍ਰੀਤ ਕੌਰ ਨੇ ਕਿਹਾ ਕਿ ਸਾਡਾ ਮਕਸਦ ਆਪਣੇ ਸਰਜਨਾਂ ਨੂੰ ਸਭ ਤੋਂ ਵਧੀਆ ਤਕਨੀਕ ਦੇਣਾ ਹੈ ਤਾਂ ਜੋ ਮਰੀਜ਼ਾਂ ਨੂੰ ਆਸਾਨ, ਘੱਟ ਚੀਰ-ਫਾੜ ਵਾਲਾ ਅਤੇ ਤੇਜ਼ੀ ਨਾਲ ਠੀਕ ਕਰਨ ਵਾਲਾ ਇਲਾਜ ਮਿਲ ਸਕੇ | ਉਨ੍ਹਾਂ ਨੇ ਦੱਸਿਆ ਕਿ ਸੀ.ਐੱਮ.ਆਰ. ਰੋਬੋਟਿਕ ਸਿਸਟਮ ਛੋਟਾ, ਮੋਡਿਊਲਰ ਅਤੇ ਪੋਰਟੇਬਲ ਹੈ, ਜਿਸ ਨਾਲ ਮਿਨੀਮਲ ਐਕਸੈੱਸ ਸਰਜਰੀ ਆਸਾਨ ਬਣਦੀ ਹੈ | ਡਾ. ਔਲਖ ਨੇ ਕਿਹਾ ਕਿ ਭਵਿੱਖ ਵਿਚ ਇਸ ਤਕਨੀਕ ਨੂੰ ਹੋਰ ਵਿਭਾਗਾਂ ਵਿਚ ਵੀ ਲਿਆਂਦਾ ਜਾਵੇਗਾ ਤਾਂ ਜੋ ਹੋਰ ਮਰੀਜ਼ ਵੀ ਇਸ ਦਾ ਲਾਭ ਲੈ ਸਕਣ |

Ad Position 22
No active advertisement
ਪਿਛਲੀ ਖ਼ਬਰ ਯੂਥ ਅਕਾਲੀ ਦਲ ਦੇ ਨੌਜਵਾਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ-ਮਜੀਠੀਆ <br/> ਅਗਲੀ ਖ਼ਬਰ ਇਨਸਾਫ਼ ਦੀ ਮੰਗ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਬਾਅਦ ਸ਼ੁਰੂ ਕੀਤੀ ਭੁੱਖ ਹੜਤਾਲ <br/>...
Ad Position 24