12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਸੀ.ਟੀ. ਯੂਨੀਵਰਸਿਟੀ ਦੇ ਫੈਸ਼ਨ ਸ਼ੋਅ 'ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ <br/>

Ad Position 21
No active advertisement
ਅਜੀਤ ਡੈਸਕ 06-05-2026
ਜਲੰਧਰ, 5 ਮਈ (ਜਸਪਾਲ ਸਿੰਘ)-ਸੀ.ਟੀ. ਯੂਨੀਵਰਸਿਟੀ ਦੇ ਸਕੂਲ ਆਫ ਡਿਜ਼ਾਈਨ ਐਂਡ ਇਨੋਵੇਸ਼ਨ ਵਲੋਂ ਆਪਣਾ ਬਹੁਤ ਹੀ ਉਡੀਕਿਆ ਜਾਣ ਵਾਲਾ ਸਾਲਾਨਾ ਫੈਸ਼ਨ ਸ਼ੋ 'ਮਯਾਸਸਰ–ਦ ਡਿਜ਼ਾਇਨਰਜ਼ ਕਲੈਕਸ਼ਨ 2025-26' ਸਫਲਤਾਪੂਰਵਕ ਕਰਵਾਇਆ ਗਿਆ | 'ਜਿੱਥੇ ਡਿਜ਼ਾਇਨ ਮਿਲਦਾ ਹੈ ਕਿਸਮਤ ਨਾਲ' ਥੀਮ 'ਤੇ ਆਧਾਰਿਤ ਇਸ ਸ਼ੋਅ 'ਚ ਕਈ ਸ਼ਾਨਦਾਰ ਕਲੈਕਸ਼ਨ ਪੇਸ਼ ਕੀਤੇ ਗਏ, ਜਿਵੇਂ—ਸੈਕ੍ਰੇਡ ਲੋਟਸ, ਵੇਲਜ਼ ਆਫ ਵੇਂਜੈਂਸ, ਅਫਰੋ ਡੈਨਿਮ ਫਿਊਜ਼ਨ, ਅਫਰੀਕਨ ਟਰਾਈਬ, ਥਾਰਨਜ਼ ਐਂਡ ਬਲੱਡ ਅਤੇ ਬਲਸ਼ ਬਲਾਸਮ ਆਦਿ ¢ ਹਰ ਕਲੈਕਸ਼ਨ ਵਿੱਚ ਨਵੇਂ ਪ੍ਰਯੋਗ, ਵੱਖ-ਵੱਖ ਕਹਾਣੀਆਂ ਅਤੇ ਡਿਜ਼ਾਇਨ ਦੀ ਡੂੰਘੀ ਸਮਝ ਵੇਖਣ ਨੂੰ ਮਿਲੀ ¢ ਇਸ ਨੇ ਵਿਦਿਆਰਥੀਆਂ ਦੀ ਉਸ ਯੋਗਤਾ ਨੂੰ ਦਰਸਾਇਆ ਜਿਸ 'ਚ ਉਹ ਭਾਵਨਾਵਾਂ ਨੂੰ ਆਧੁਨਿਕ ਫੈਸ਼ਨ ਨਾਲ ਜੋੜਦੇ ਹਨ¢ ਇਸ ਮÏਕੇ ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕÏਰ, ਡਾਇਰੈਕਟਰ ਡੀਐਸਡਬਲਿਊ ਇੰਜੀਨੀਅਰ ਦਵਿੰਦਰ ਸਿੰਘ ਅਤੇ ਸਕੂਲ ਆਫ ਡਿਜ਼ਾਇਨ ਐਂਡ ਇਨੋਵੇਸ਼ਨ ਦੇ ਮੁਖੀ ਮੋਨੂੰ ਸ਼ਰਮਾ ਖਾਸ ਤÏਰ 'ਤੇ ਹਾਜ਼ਰ ਸਨ | ਇਸ ਮੌਕੇ ਜਿਊਰੀ ਪੈਨਲ 'ਚ ਮਨਜੋਤ ਕ੍ਰੀਏਸ਼ਨਜ਼ ਤੋਂ ਤਲਵਿੰਦਰ ਸਿੰਘ, ਪ੍ਰਸਿੱਧ ਡਿਜ਼ਾਇਨਰ ਰਚਿਤ ਖੰਨਾ (ਟਰਕੁਆਇਜ਼ ਸਟੂਡੀਓ ਦੇ ਮਾਲਕ) ਅਤੇ ਕੇਐਮਵੀ ਜਲੰਧਰ ਤੋਂ ਡਾ. ਹਰਪ੍ਰੀਤ ਅਤੇ ਡਾ. ਸਿਮਰਜੀਤ ਸ਼ਾਮਿਲ ਸਨ ¢ ਇਸ ਮੌਕੇ ਫੈਸ਼ਨ ਸ਼ੋਅ ਦੇ ਜੈਤੂਆਂ 'ਚ ਡਿਜ਼ਾਇਨਰ ਆਫ ਦ ਈਅਰ ਤਰਨਪ੍ਰੀਤ–ਪੋਰਸਿਲੇਨ ਕਿੰਤਸੁਗੀ ਨੂੰ ਚੁਣਿਆ ਗਿਆ | ਜਦਕਿ ਪਹਿਲਾ ਰਨਰ-ਅੱਪ ਓਵਨ–ਅਫਰੀਕਨ ਟਰਾਈਬ ਤੇ ਦੂਜਾ ਰਨਰ-ਅੱਪ ਤਨਵੀ–ਥਾਰਨਜ਼ ਐਂਡ ਬਲੱਡ ਰਹੀ | ਪ੍ਰੋ ਚਾਂਸਲਰ ਡਾ. ਮਨਬੀਰ ਸਿੰਘ ਨੇ ਵਿਦਿਆਰਥੀਆਂ ਦੀ ਰਚਨਾਤਮਕਤਾ ਅਤੇ ਨਵੀਨਤਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਸਿਰਫ਼ ਪ੍ਰਤਿਭਾ ਨੂੰ ਉਭਾਰਦੇ ਹੀ ਨਹੀਂ, ਸਗੋਂ ਵਿਦਿਆਰਥੀਆਂ ਨੂੰ ਫੈਸ਼ਨ ਇੰਡਸਟਰੀ ਲਈ ਤਿਆਰ ਵੀ ਕਰਦੇ ਹਨ ¢ ਕੋ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕÏਰ ਨੇ ਵੀ ਵਿਦਿਆਰਥੀਆਂ ਅਤੇ ਫੈਕਲਟੀ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਤਨਖ਼ਾਹਾਂ ਰੁਕੀਆਂ, ਅਧਿਆਪਕਾਂ 'ਚ ਗੁੱਸਾ ਚਰਮ 'ਤੇ <br/> ਅਗਲੀ ਖ਼ਬਰ ਦੁਕਾਨ 'ਚੋਂ ਹਜ਼ਾਰਾਂ ਰੁਪਏ ਮੁੱਲ ਦਾ ਸਾਮਾਨ ਚੋਰੀ <br/>
Ad Position 24