ਲੁਧਿਆਣਾ, 5 ਮਈ (ਜਤਿੰਦਰ ਭੰਬੀ)-ਗੁਰੂ ਨਾਨਕ ਭਵਨ ਵਿਖੇ ਕੁੱਲ ਹਿੰਦ ਕਾਂਗਰਸ ਦੇ ਓ.ਬੀ.ਸੀ. ਵਿੰਗ ਦੇ ਵਾਈਸ ਪ੍ਰਧਾਨ ਇੰਦਰਜੀਤ ਸਿੰਘ ਬੱਬੂ ਦੀ ਅਗਵਾਈ ਹੇਠ ਕਰਵਾਏ ਗਏ ਓ.ਬੀ.ਸੀ/ ਬੀ.ਸੀ ਅਤੇ ਐੱਸ.ਸੀ ਵਿੰਗ ਵਲੋਂ ਸਮਾਗਮ ਕਰਵਾਇਆ ਗਿਆ, ਜਿਸ ਵਿਚ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਓ.ਬੀ.ਸੀ.ਵਿੰਗ ਦੇ ਚੇਅਰਮੈਨ ਅਨਿਲ ਯਾਦਵ ਜੈ ਹਿੰਦ, ਕੁੱਲ ਹਿੰਦ ਕਾਂਗਰਸ ਕਮੇਟੀ ਦੇ ਐੱਸ.ਸੀ ਵਿੰਗ ਦੇ ਚੇਅਰਮੈਨ ਰਜਿੰਦਰ ਗੌਤਮ, ਸੈਕਟਰੀ ਭੁਪੇਸ਼, ਓਮ ਪ੍ਰਕਾਸ਼ ਬਿਹਾਰ ਤੋਂ ਵਾਈਸ ਪ੍ਰਧਾਨ ਓ.ਬੀ.ਸੀ., ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਏ.ਆਈ.ਸੀ.ਸੀ ਓ.ਬੀ.ਸੀ ਇੰਚਾਰਜ ਹਿਮਾਚਲ ਪ੍ਰਦੇਸ਼, ਪੰਜਾਬ ਪ੍ਰਦੇਸ਼ ਓ.ਬੀ.ਸੀ ਦੇ ਪ੍ਰਧਾਨ ਰਾਜ ਬਖਸ਼, ਪੰਜਾਬ ਪ੍ਰਦੇਸ਼ ਐੱਸ.ਸੀ ਵਿਭਾਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਲੱਕੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਗੁਰਨਾਮ ਸਿੰਘ ਕਲੇਰ, ਵਰਿੰਦਰ ਭੱਲਾ, ਸੁਖਵਿੰਦਰ ਸਿੰਘ ਸੋਹਲ, ਕਿਰਪਾਲ ਸਿੰਘ ਸਾਗਰ, ਸੁਰਿੰਦਰ ਕੌਰ, ਕੁਲਵੰਤ ਚੌਹਾਨ, ਸੁਸ਼ੀਲ ਮਲਹੋਤਰਾ,ਪਵਨ ਦੀਵਾਨ, ਗੁਰਜੀਤ ਅÏਜਲਾ ਐਮ.ਪੀ ਅੰਮਿ੍ਤਸਰ, ਮੁਹੰਮਦ ਸਦੀਕ ਐਮ.ਪੀ, ਸਾਬਕਾ ਮੰਤਰੀ ਮਲਕੀਤ ਸਿੰਘ ਬੀਰਮੀ, ਪੁਰਸ਼ੋਤਮ ਖਲੀਫਾ ਆਦਿ ਹਾਜ਼ਰ ਹੋਏ | ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਇਆ ਸਬੰਧਿਤ ਵਿਭਾਗ ਵਿਚ ਆਉਣ ਵਾਲੀਆਂ 71 ਜਾਤੀਆਂ ਨੂੰ ਮੌਜੂਦਾ ਸਰਕਾਰ ਵਿਚ ਬਣਦਾ ਮਾਣ ਸਨਮਾਨ ਨਾ ਮਿਲਣ ਦੀ ਵਿਰੋਧਤਾ ਕਰਦਿਆਂ ਕਿਹਾ ਕਿ ਸਮੇਂ ਦੀ ਸਰਕਾਰ ਨੇ ਕਿਸੇ ਵੀ ਖੇਤਰ ਵਿਚ ਬਣਦਾ ਮਾਣ ਸਨਮਾਨ ਨਹੀਂ ਦਿੱਤਾ ਗਿਆ | ਇਸ ਮੌਕੇ ਵਿਨੋਦ ਭਾਰਤੀ ਨੇ ਸਟੇਜ ਦੀ ਸੇਵਾ ਨਿਭਾਈ ਅਤੇ ਬੁਲਾਰਿਆਂ ਨੇ 25 ਫੀਸਦੀ ਰਿਜਰਵਰੇਸ਼ਨ ਦੇਣ ਦੀ ਓ.ਬੀ.ਸੀ ਜਾਤੀ ਨੂੰ ਮੰਗ ਕੀਤੀ | ਇਸ ਸਮੇਂ ਉਹਨਾਂ ਕਿਹਾ ਕਿ 71 ਜਾਤੀਆਂ ਪੰਜਾਬ ਵਿੱਚ ਓ.ਬੀ.ਸੀ ਵਿਭਾਗ ਨਾਲ ਸੰਬੰਧਿਤ ਹਨ ਅਤੇ 40 ਫੀਸਦੀ ਵੋਟ ਹੈ ਪਰ ਪੰਜਾਬ ਸਰਕਾਰ ਨੇ ਸਰਕਾਰੀ ਖੇਤਰ ਵਿੱਚ ਨੌਕਰੀਆਂ ਦੇਣ ਸਮੇਂ ਬਣਦੀ ਰਿਜਰਵੇਸ਼ਨ ਨਹੀਂ ਦਿੱਤੀ | ਇਸ ਸਮੇਂ ਇੰਦਰਜੀਤ ਬੱਬੂ ਨੇ ਕਿਹਾ ਕਿ ਲੋੜ ਹੈ ਅਸੀਂ ਜੱਸਾ ਸਿੰਘ ਰਾਮਗੜੀਆ ਦੀ ਬਹਾਦਰੀ ਅਤੇ ਦੇਣ ਨੂੰ ਯਾਦ ਕਰੀਏ |