25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਅਪੇ੍ਰਸ਼ਨ ਸੰਧੂਰ ਦੀ ਵਰੇ੍ਹਗੰਢ ਮਨਾਈ <br/>

Ad Position 21
No active advertisement
ਅਜੀਤ ਡੈਸਕ 08-05-2026
ਲੁਧਿਆਣਾ, 7 ਮਈ (ਭੁਪਿੰਦਰ ਸਿੰਘ ਬੈਂਸ)-ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਵਿਖੇ ਆਪੇ੍ਰਸ਼ਨ ਸਿੰਦੂਰ ਦੀ ਵਰੇ੍ਹਗੰਢ ਮਨਾਈ ਗਈ | ਇਸ ਮੌਕੇ ਸਕੂਲ ਦੇ ਕੈਡਿਟਾਂ ਵਲੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ ਅਤੇ ਸ਼ਹੀਦਾਂ ਨੰੂ ਸ਼ਰਧਾਂਜਲੀ ਭੇਟ ਕੀਤੀ ਗਈ ਤੇ ਦੇਸ਼ ਭਗਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਦੀ ਸਹੁੰ ਵੀ ਖਾਦੀ | ਪਿ੍ੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 6 ਤੇ 7 ਮਈ ਦੀ ਦਰਮਿਆਨੀ ਰਾਤ ਨੂੰ ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ਦੇ ਅੱਤਵਾਦੀਆਂ 'ਤੇ ਕੀਤੇ ਗਏ ਸਫਲ ਆਪ੍ਰੇਸ਼ਨ ਨੂੰ ਆਪੇ੍ਰਸ਼ਨ ਸਿੰਦੂਰ ਵਜੋਂ ਨਾਂਅ ਦਿੱਤਾ ਗਿਆ ਸੀ, ਜਿਸ ਵਿਚ ਅੱਤਵਾਦੀਆਂ ਦੇ ਅੱਠ ਟਿਕਾਣੇ ਬਿਲਕੁਲ ਹੀ ਤਬਾਹ ਕਰ ਦਿੱਤੇ ਗਏ ਸਨ ਅਤੇ ਪਾਕਿਸਤਾਨ ਨੂੰ ਪੂਰੇ ਸੰਸਾਰ ਅੱਗੇ ਨੰਗਾ ਕੀਤਾ ਗਿਆ | ਸਕੂਲ ਵਿਚ ਇਸ ਦੀ ਵਰ੍ਹੇਗੰਢ ਮਨਾਈ ਗਈ | ਏ.ਐਨ.ਓ. ਫਸਟ ਅਫ਼ਸਰ ਪਰਮਬੀਰ ਸਿੰਘ ਨੇ ਦੱਸਿਆ ਕਿ ਇਹ ਆਪੇ੍ਰਸ਼ਨ ਪਹਿਲਗਾਮ ਵਿਚ ਮਾਰੇ ਗਏ ਭਾਰਤੀਆਂ ਦੇ ਬਦਲੇ ਵਜੋਂ ਕੀਤਾ ਗਿਆ ਸੀ | ਭਾਰਤ ਨੇ ਆਪਣੀ ਹਵਾਈ ਫੌਜ ਦੇ ਨਾਲ ਹਮਲਾ ਕਰਕੇ ਪਾਕਿਸਤਾਨ ਦੇ ਆਮ ਨਾਗਰਿਕਾਂ ਦੀ ਬਜਾਏ ਅੱਤਵਾਦੀ ਸੰਗਠਨਾਂ 'ਤੇ ਇਹ ਕਾਰਵਾਈ ਕੀਤੀ ਤੇ ਉਥੇ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ | ਇਸ ਮੌਕੇ ਮਨਦੀਪ ਸਿੰਘ, ਮਨੋਜ ਕੁਮਾਰ, ਰਵਿੰਦਰ ਕੌਰ, ਹਰਪ੍ਰੀਤ ਕੌਰ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸੁਸਾਇਟੀਆਂ 'ਚ ਸਾਉਣੀ ਦੇ ਵਧਾਏ ਹੱਦ ਕਰਜ਼ੇ ਨੂੰ ਅਮਲੀ ਰੂਪ 'ਚ ਲਾਗੂ ਕਰਵਾਏ ਪੰਜਾਬ ਸਰਕਾਰ-ਦਸਮੇਸ਼ ਯੂਨੀਅਨ... ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚੋਂ 3 ਵਾਹਨ ਚੋਰੀ
Ad Position 24