ਲੁਧਿਆਣਾ, 8 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ 2 ਕਾਰੋਬਾਰੀਆਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਇਕ ਕੱਪੜਾ ਕਾਰੋਬਾਰੀ ਨੇ ਆਪਣੇ ਘਰ ਵਿਚ ਛੱਤ ਵਾਲੇ ਪੱਖੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ¢ ਕਾਰੋਬਾਰੀ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ¢ ਪੁਲਿਸ ਅਨੁਸਾਰ, ਮਿ੍ਤਕ ਸੰਨੀ ਕੁਮਾਰ ਚਾਵਲਾ ਦਾ ਬਾਬਾ ਥਾਨ ਸਿੰਘ ਚÏਕ ਵਿਖੇ 'ਵਨ ਡੇ ਕਲੈਕਸ਼ਨ' ਨਾਂਅ ਦਾ ਇਕ ਰੈਡੀਮੇਡ ਕੱਪੜਿਆਂ ਦਾ ਸ਼ੋਅਰੂਮ ਸੀ¢ ਜਮਾਲਪੁਰ ਥਾਣਾ ਦੇ ਐਸ.ਐਚ.ਓ. ਸਬ-ਇੰਸਪੈਕਟਰ ਦਲਵੀਰ ਸਿੰਘ ਨੇ ਕਿਹਾ ਕਿ ਮਿ੍ਤਕ 45 ਸਾਲ ਦਾ ਸੀ¢ ਉਹ ਪਿਛਲੇ ਤਿੰਨ ਤੋਂ ਚਾਰ ਮਹੀਨਿਆਂ ਤੋਂ ਪ੍ਰੇਸ਼ਾਨ ਚੱਲ ਰਿਹਾ ਸੀ ਅਤੇ ਉਸ ਦਾ ਕਾਰੋਬਾਰ ਵੀ ਠੀਕ ਨਹੀਂ ਚੱਲ ਰਿਹਾ ਸੀ¢ ਮਿ੍ਤਕ ਦੇ ਭਰਾ ਬਿ੍ਜਮੋਹਨ ਚਾਵਲਾ ਨੇ ਕਿਹਾ ਕਿ ਸੰਨੀ ਸ਼ਾਮ 4.00 ਵਜੇ ਆਪਣੀ 14 ਸਾਲ ਦੀ ਧੀ ਨੂੰ ਟਿਊਸ਼ਨ ਛੱਡਣ ਗਿਆ ਸੀ¢ ਉਸ ਨੰੂ ਸ਼ਾਮ 6.00 ਵਜੇ ਉਸ ਨੰੂ ਲੈਣ ਜਾਣਾ ਸੀ, ਪਰ ਜਦੋਂ ਉਹ ਨਹੀਂ ਪਹੁੰਚਿਆ ਤਾਂ ਉਸ ਦੀ ਧੀ ਨੇ ਉਸ ਨੰੂ ਫ਼ੋਨ ਕੀਤਾ, ਸੰਨੀ ਨੇ ਫ਼ੋਨ ਨਹੀਂ ਚੁੱਕਿਆ¢ ਫਿਰ ਸੰਨੀ ਦੀ ਪਤਨੀ ਨੇ ਗੁਆਂਢੀਆਂ ਨੂੰ ਫ਼ੋਨ ਕੀਤਾ | ਜਦੋਂ ਗੁਆਂਢੀ ਨÏਜਵਾਨ ਉੱਥੇ ਪਹੁੰਚਿਆ ਤਾਂ ਸੰਨੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ¢ ਪੁਲਿਸ ਅਨੁਸਾਰ ਸੰਨੀ ਦਾ ਕਾਫੀ ਲੋਕਾਂ ਨਾਲ ਪੈਸੇ ਦਾ ਲੈਣ ਦੇਣ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਚੱਲਿਆ ਆ ਰਿਹਾ ਸੀ | ਪੁਲਿਸ ਵਲੋਂ ਹਾਲ ਦੀ ਘੜੀ ਉਸ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਜਾਂਚ ਕੀਤੀ ਜਾ ਰਹੀ ਹੈ¢ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦÏਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ | ਦੂਜੇ ਮਾਮਲੇ ਵਿਚ ਸਥਾਨਕ ਬਰੋਟਾ ਰੋਡ 'ਤੇ 27 ਸਾਲਾ ਨੌਜਵਾਨ ਧਰਮੇਸ਼ ਗੁਪਤਾ ਨੇ ਵੀ ਆਪਣੇ ਘਰ ਵਿਚ ਹੀ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ | ਜਾਂਚ ਕਰ ਰਹੇ ਅਧਿਕਾਰੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਇਕ ਹਫ਼ਤਾ ਪਹਿਲਾਂ ਆਪਣੇ ਪੇਕੇ ਘਰ ਚਲੀ ਗਈ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ | ਬੀਤੀ ਰਾਤ ਘਰ ਵਿਚ ਪਾਰਟੀ ਸੀ ਅਤੇ ਪਾਰਟੀ ਕਰਨ ਤੋਂ ਬਾਅਦ ਉਹ ਆਪਣੇ ਕਮਰੇ 'ਚ ਚਲਾ ਗਿਆ, ਜਦੋਂ ਸਵੇਰੇ ਉਹ ਨਹੀਂ ਉਠਿਆ ਤਾਂ ਉਸਦੇ ਪਰਿਵਾਰਕ ਮੈਂਬਰ ਕਮਰੇ 'ਚ ਗਏ ਤਾਂ ਉਸ ਦੀ ਲਾਸ਼ ਉਥੇ ਲਟਕ ਰਹੀ ਸੀ, ਜਿਸ 'ਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ | ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮÏਕੇ 'ਤੇ ਪਹੁੰਚੇ | ਪੁਲਿਸ ਵਲੋਂ ਹਾਲ ਦੀ ਘੜੀ ਮਾਮਲੇ ਦੀ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ ਹੈ | ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ¢