03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਤਾਜਪੁਰ ਡੇਅਰੀ ਕੰਪਲੈਕਸ 'ਚ ਗੋਹੇ ਦੇ ਸੰਕਟ ਕਾਰਨ ਭੜਕੇ ਡੇਅਰੀ ਮਾਲਕ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿਚ ਗੋਹਾ ਚੁੱਕਣ ਅਤੇ ਗੰਧਲੇ ਪਾਣੀ ਦੇ ਨਿਪਟਾਰੇ ਨੰੂ ਲੈ ਕੇ ਡੇਅਰੀ ਮਾਲਕਾਂ ਦਾ ਗੁੱਸਾ ਭੜਕ ਉਠਿਆ | ਤਾਜਪੁਰ ਰੋਡ ਡੇਅਰੀ ਐਸੋਸੀਏਸ਼ਨ ਵਲੋਂ ਵਾਰਡ ਨੰਬਰ 20 ਦੇ ਕੌਂਸਲਰ ਚਤਰਵੀਰ ਸਿੰਘ ਕਮਲ ਅਰੋੜਾ ਦੀ ਅਗਵਾਈ ਹੇਠ ਨਗਰ ਨਿਗਮ ਜ਼ੋਨ ਡੀ ਦਫ਼ਤਰ ਦੇ ਬਾਹਰ ਗੋਹਾ ਸੁੱਟ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਗਰ ਨਿਗਮ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਕੌਂਸਲਰ ਚਤਰਵੀਰ ਸਿੰਘ ਕਮਲ ਅਰੋੜਾ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਵਲੋਂ ਤਾਜਪੁਰ ਡੇਅਰੀ ਕੰਪਲੈਕਸ ਵਿਚ ਗੋਹਾ ਚੁੱਕਣ ਦਾ ਠੇਕਾ ਇਕ ਨਿੱਜੀ ਕੰਪਨੀ ਨੰੂ ਦਿੱਤਾ ਗਿਆ ਹੈ, ਪਰ ਕੰਪਨੀ ਵਲੋਂ ਇਹ ਕੰਮ ਪੂਰੀ ਤਰ੍ਹਾਂ ਫ਼ੇਲ੍ਹ ਸਾਬਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਕੰਪਲੈਕਸ 'ਚ ਕਰੀਬ 160 ਡੇਅਰੀਆਂ ਹਨ, ਪਰ ਨਿੱਜੀ ਕੰਪਨੀ ਵਲੋਂ ਹੁਣ ਤੱਕ ਗੋਹਾ ਚੁੱਕਣ ਲਈ ਸਿਰਫ਼ 20 ਰੇਹੜੇ ਹੀ ਦਿੱਤੇ ਗਏ ਹਨ, ਜਿਸ ਕਾਰਨ ਡੇਅਰੀ ਮਾਲਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਕੰਪਲੈਕਸ ਵਿਚ ਬਣਾਇਆ ਗਿਆ ਟਰੀਟਮੈਂਟ ਪਲਾਂਟ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ | ਪਲਾਂਟ ਬੰਦ ਰਹਿਣ ਜਾਂ ਅਧੂਰਾ ਚੱਲਣ ਕਾਰਨ ਗੰਦਾ ਪਾਣੀ ਕੰਪਲੈਕਸ ਦੀਆਂ ਗਲੀਆਂ 'ਚ ਖੜ੍ਹਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਨਗਰ ਨਿਗਮ ਵਲੋਂ ਗੋਹਾ ਅਤੇ ਗੰਦੇ ਪਾਣੀ ਨੰੂ ਦਰਿਆ ਵਿਚ ਸੁੱਟਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ, ਪਰ ਇਸ ਦੇ ਨਿਪਟਾਰੇ ਲਈ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ |
ਨਿਗਮ ਨੇ ਮੁੱਖ ਗੇਟ ਕੀਤਾ ਅੰਦਰੋਂ ਬੰਦ, ਪੁਲਿਸ ਬੁਲਾਉਣ 'ਤੇ ਹੋਰ ਭੜਕੇ ਪ੍ਰਦਰਸ਼ਨਕਾਰੀ
ਰੋਸ ਪ੍ਰਦਰਸ਼ਨ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਡੇਅਰੀ ਐਸੋਸੀਏਸ਼ਨ ਦੇ ਮੈਂਬਰ ਨਗਰ ਨਿਗਮ ਦਫ਼ਤਰ ਵੱਲ ਵਧੇ ਤਾਂ ਨਿਗਮ ਪ੍ਰਸ਼ਾਸਨ ਵਲੋਂ ਮੁੱਖ ਗੇਟ ਅੰਦਰੋਂ ਬੰਦ ਕਰ ਦਿੱਤਾ ਗਿਆ ਅਤੇ ਮੌਕੇ 'ਤੇ ਪੁਲਿਸ ਵੀ ਬੁਲਾ ਲਈ ਗਈ | ਇਸ ਕਾਰਵਾਈ ਨਾਲ ਗੁੱਸੇ ਵਿਚ ਆਏ ਪ੍ਰਦਰਸ਼ਨਕਾਰੀਆਂ ਨੇ ਨਗਰ ਨਿਗਮ ਦੇ ਮੁੱਖ ਗੇਟ ਦੇ ਬਾਹਰ ਗੋਹਾ ਸੁੱਟ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਨਿਗਮ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ | ਇਸ ਮੌਕੇ ਤਾਜਪੁਰ ਡੇਅਰੀ ਕੰਪਲੈਕਸ ਦੇ ਪ੍ਰਧਾਨ ਲਵਲੀ ਸਿੰਘ, ਤਜਿੰਦਰ ਸਿੰਘ, ਮੈਕੀ ਤਲਵਾੜ, ਕੌਂਸਲਰ ਗੌਰਵਜੀਤ, ਕੌਂਸਲਰ ਸਿਮਰਨਜੀਤ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਾਜ ਖ਼ਾਤਰ ਵਿਆਹੁਤਾ ਨੂੰ ਤੰਗ ਪੇ੍ਰਸ਼ਾਨ ਕਰਨ ਵਾਲੇ ਸਹੁਰੇ ਪਰਿਵਾਰ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚ 2 ਕਾਰੋਬਾਰੀਆਂ ਵਲੋਂ ਖ਼ੁਦਕੁਸ਼ੀ <br/>
Ad Position 24