03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਜਨਗਣਨਾ ਐਸ.ਆਈ.ਆਰ. 'ਚ ਦਰਜਾ ਚਾਰ ਦੀ ਡਿਊਟੀ ਨਾ ਲਗਵਾਉਣ ਸੰਬੰਧੀ ਡੀ.ਸੀ. ਨੂੰ ਦਿੱਤਾ ਮੰਗ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਲੁਧਿਆਣਾ, 8 ਮਈ (ਜਸਵਿੰਦਰ ਸਿੰਘ)-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਲੁਧਿਆਣਾ ਇਕਾਈ ਵਲੋਂ ਪ੍ਰਧਾਨ ਵਿਨੋਦ ਕੁਮਾਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ | ਪ੍ਰਧਾਨ ਵਿਨੋਦ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਨਗਣਨਾ ਅਤੇ ਐਸ.ਆਈ.ਆਰ. ਵਿਚ ਵੱਖ ਵੱਖ ਵਿਭਾਗਾਂ ਤੋਂ ਦਰਜਾ ਚਾਰ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ | ਜ਼ਿਕਰਯੋਗ ਹੈ ਕਿ ਦਰਜਾ ਚਾਰ ਕਰਮਚਾਰੀ ਲਿਖਾ ਪੜ੍ਹੀ ਦੇ ਕੰਮ ਨਹੀਂ ਕਰ ਸਕਦੇ, ਜਦਕਿ ਇਹ ਸਾਰਾ ਕੰਮ ਆਨਲਾਈਨ ਹੈ | ਦਰਜਾ ਚਾਰ ਕਰਮਚਾਰੀ ਆਨਲਾਈਨ ਕੰਮ ਕਰਨ 'ਚ ਅਸਮਰਥ ਹਨ | ਡਿਊਟੀ ਦੌਰਾਨ ਦਰਜਾ ਚਾਰ ਕਰਮਚਾਰੀਆਂ ਵਲੋਂ ਗਲਤੀਆਂ ਹੋ ਸਕਦੀਆਂ ਹਨ | ਇਸ ਲਈ ਦਰਜਾ ਚਾਰ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਤੋਂ ਫਾਰਗ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਨਾਲ ਕੈਸ਼ੀਅਰ ਰਣਜੀਤ ਸਿੰਘ, ਜੀਤ ਸਿੰਘ, ਬਲਵੀਰ ਸਿੰਘ, ਅਸ਼ੋਕ ਕੁਮਾਰ ਮਿੰਟੂ, ਪਰਮਿੰਦਰ ਮਹਿਤਾ ਅਤੇ ਹੋਰ ਸਾਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਆਰਮੀ ਸਕੂਲਾਂ 'ਚ ਪੰਜਾਬੀ ਨੂੰ ਹਾਸ਼ੀਏ 'ਤੇ ਧੱਕ ਕੇ ਸੰਸਕ੍ਰਿਤ ਲਾਜ਼ਮੀ ਕਰਨਾ ਪੰਜਾਬੀ ਭਾਸ਼ਾ ਕਾਨੂੰਨ 2008... ਅਗਲੀ ਖ਼ਬਰ ਤਰਸੇਮ ਸਿੰਘ ਭਿੰਡਰ ਵਲੋਂ ਅਟੱਲ ਅਪਾਰਟਮੈਂਟ ਪ੍ਰਾਜੈਕਟ ਦਾ ਦੌਰਾ
Ad Position 24