02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਚੋਣ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਡਾਬਾ/ਲੁਹਾਰਾ, 8 ਮਈ (ਕੁਲਵੰਤ ਸਿੰਘ ਸੱਪਲ)-ਗੁਰਮਤਿ ਗ੍ਰੰਥੀ ਸਭਾ ਇੰਟਰਨੈਸ਼ਨਲ ਦੀ ਜਨਰਲ ਬਾਡੀ ਚੋਣ ਸਭਾ ਦੇ ਹੈੱਡ ਆਫ਼ਿਸ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਈਸ਼ਰ ਨਗਰ ਬਲਾਕ ਸੀ ਸੂਆ ਰੋਡ ਨੇੜੇ ਗਿੱਲਜ਼ ਗਾਰਡਨ ਪੈਲੇਸ ਬੈਕ ਸਾਈਡ ਜੀ.ਐਨ.ਈ. ਕਾਲਜ ਲੁਧਿਆਣਾ ਵਿਖੇ ਕਰਵਾਈ ਗਈ, ਜਿਸ ਵਿਚ ਇਲਾਕੇ ਦੇ ਸਾਰੇ ਗ੍ਰੰਥੀ ਸਿੰਘ, ਪਾਠੀ ਸਿੰਘ, ਰਾਗੀ ਕਥਾ ਵਾਚਕ ਸਿੰਘ ਅਤੇ ਸੇਵਾਦਾਰ ਸਿੰਘ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ | ਇਸ ਚੋਣ ਤੋਂ ਪਹਿਲਾਂ ਭਾਈ ਜਸਪ੍ਰੀਤ ਸਿੰਘ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਅਤੇ ਹੁਕਮਨਾਮਾ ਲੈਣ ਉਪਰੰਤ ਚੋਣ ਦੀ ਸ਼ੁਰੂਆਤ ਹੋਈ | ਇਸ ਚੋਣ ਵਿਚ ਵੱਖ-ਵੱਖ ਸਿੰਘਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਾਈ ਚਰਨਜੀਤ ਸਿੰਘ ਚੰਦਨ ਨੇ ਦੁਬਾਰਾ ਪ੍ਰਧਾਨਗੀ ਲਈ ਭਾਈ ਸਤਨਾਮ ਸਿੰਘ ਮੁਸਾਫਰ ਦਾ ਨਾਂਅ ਪ੍ਰਪੋਜ ਕੀਤਾ, ਜਿਸ ਦੀ ਤਾਈਦ ਭਾਈ ਸਤਵੰਤ ਸਿੰਘ ਖ਼ਾਲਸਾ ਨੇ ਕੀਤੀ ਅਤੇ ਸਰਬਸੰਮਤੀ ਨਾਲ ਭਾਈ ਸਤਨਾਮ ਸਿੰਘ ਮੁਸਾਫਰ ਨੂੰ ਪ੍ਰਧਾਨ ਚੁਣ ਲਿਆ ਗਿਆ | ਇਸ ਸਭਾ ਦੀ ਬਾਕੀ ਬਾਡੀ ਨੂੰ ਚੁਣਨ ਦਾ ਪੂਰਾ ਅਧਿਕਾਰ ਪ੍ਰਧਾਨ ਸਤਨਾਮ ਸਿੰਘ ਨੂੰ ਸਭਾ ਵਲੋਂ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਸਤਨਾਮ ਸਿੰਘ ਮੁਸਾਫਰ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸਭਾ ਨੇ ਮੇਰੇ ਉੱਤੇ ਵਿਸ਼ਵਾਸ ਕਰਦਿਆਂ ਮੈਨੂੰ ਦੁਬਾਰਾ ਮੌਕਾ ਦਿੱਤਾ ਹੈ | ਮੈਂ ਇਹ ਸੇਵਾ ਤਨ ਮਨ ਧਨ ਅਤੇ ਇਮਾਨਦਾਰੀ ਨਾਲ ਸਾਥੀਆਂ ਨੂੰ ਨਾਲ ਲੈ ਕੇ ਨਿਭਾਵਾਂਗਾ | ਇਸ ਮੌਕੇ ਗਿਆਨੀ ਰਘਬੀਰ ਸਿੰਘ ਸਰਪ੍ਰਸਤ, ਗਿਆਨੀ ਚਰਨਜੀਤ ਸਿੰਘ ਚੰਦਨ, ਗਿਆਨੀ ਗੁਰਬਾਜ਼ ਸਿੰਘ, ਭਾਈ ਜਸਪ੍ਰੀਤ ਸਿੰਘ, ਗਿਆਨੀ ਗੁਰਮੇਲ ਸਿੰਘ ਬਰਨਾਲਾ, ਭਾਈ ਸਤਵੰਤ ਸਿੰਘ ਖ਼ਾਲਸਾ, ਭਾਈ ਅਵਤਾਰ ਸਿੰਘ ਲੁਹਾਰਾ, ਭਾਈ ਦਿਆ ਸਿੰਘ, ਗਿਆਨੀ ਸੁਖਦੇਵ ਸਿੰਘ, ਨਿਊ ਜਨਤਾ ਨਗਰ ਭਾਈ ਮਨਜੋਤ ਸਿੰਘ, ਗਿਆਨੀ ਬਲਜੀਤ ਸਿੰਘ, ਸਰਕਲ ਜਮਾਲਪੁਰ ਭਾਈ ਰਣਜੀਤ ਸਿੰਘ, ਸਿੱਖ ਮਸ਼ੀਨਰੀ ਕਾਲਜ ਭਾਈ ਜਗਦੀਪ ਸਿੰਘ, ਸਰਕਲ ਲੁਹਾਰਾ ਭਾਈ ਬਲਜਿੰਦਰ ਸਿੰਘ, ਬਸੰਤ ਨਗਰ ਭਾਈ ਸੁਰਿੰਦਰ ਸਿੰਘ, ਸਰਕਲ ਗਿੱਲ ਭਾਈ ਮਹਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਸਰਕਾਰ ਆਉਣ 'ਤੇ ਖੇਡਾਂ ਅਤੇ ਖਿਡਾਰੀਆਂ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ-ਵੈਦ <br/> ਅਗਲੀ ਖ਼ਬਰ ਬੈਂਕ ਕਰਮਚਾਰੀਆਂ ਦੀ ਮਰਦਮਸ਼ੁਮਾਰੀ 'ਚ ਡਿਊਟੀ ਲਗਾਉਣੀ ਨਿੰਦਣ ਯੋਗ ਫ਼ੈਸਲਾ-ਪਵਨ ਦੀਵਾਨ
Ad Position 24