ਆਲਮਗੀਰ, 8 ਮਈ (ਜਰਨੈਲ ਸਿੰਘ ਪੱਟੀ)-ਕਾਂਗਰਸ ਐਸ.ਸੀ. ਵਿੰਗ ਦੇ ਚੇਅਰਮੈਨ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਕੁਲਦੀਪ ਸਿੰਘ ਕੇ.ਡੀ. ਵੈਦ ਸਾਬਕਾ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਖੇਡਾਂ ਨੂੰ ਤਾਂ ਕੀ ਪ੍ਰਫੁੱਲਿਤ ਕਰਨਾ ਸੀ, ਬਲਕਿ ਇਨ੍ਹਾਂ ਦੇ ਆਪਣੇ ਆਗੂ ਹੀ ਆਏ ਦਿਨ ਨਸ਼ੇ ਦੇ ਕਾਰੋਬਾਰ 'ਚ ਲਿਪਤ ਹੋਣ ਕਾਰਨ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦੇ ਰਹਿੰਦੇ ਹਨ¢ ਵੈਦ ਹਲਕੇ ਅਧੀਨ ਆਉਂਦੇ ਪਿੰਡ ਚੁੱਪਕੀ ਵਿਖੇ ਕਰਵਾਏ ਗਏ ਕਬੱਡੀ ਮੁਕਾਬਲੇ ਦÏਰਾਨ ਵੱਡੀ ਗਿਣਤੀ ਵਿਚ ਜੁੜ ਬੈਠੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰ ਰਹੇ ਸਨ¢ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਆਉਣ 'ਤੇ ਖੇਡਾਂ ਅਤੇ ਖਿਡਾਰੀਆਂ ਲਈ ਵਿਸ਼ੇਸ਼ ਯੋਜਨਾਵਾਂ ਉਲੀਕੀਆਂ ਜਾਣਗੀਆਂ ਤਾਂ ਜੋ ਸੂਬਾ ਪੰਜਾਬ ਵਿਚੋਂ ਉਚ ਕੋਟੀ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ ਤਾਂ ਜੋ ਉਹ ਸੰਸਾਰ ਪੱਧਰ 'ਤੇ ਪੰਜਾਬ ਦੇ ਨਾਮ ਨੂੰ ਰੌਸ਼ਨ ਕਰਨ¢ ਅਖੀਰ 'ਚ ਸਾਬਕਾ ਵਿਧਾਇਕ ਵੈਦ ਨੇ ਜੇਤੂ ਖਿਡਾਰੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਹੌਸਲਾ ਅਫਜ਼ਾਈ ਇਨਾਮ ਦੇ ਕੇ ਸਨਮਾਨਿਤ ਕੀਤਾ¢ ਇਸ ਮÏਕੇ ਕਾਂਗਰਸ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਿਰਦੇਪਾਲ ਸਿੰਘ ਢੀਂਡਸਾ, ਕਾਂਗਰਸ ਦਿਹਾਤੀ ਦੇ ਜਨਰਲ ਸਕੱਤਰ ਦਵਿੰਦਰ ਸਿੰਘ ਗਿੱਲ, ਹਲਕਾ ਗਿੱਲ ਦੇ ਪ੍ਰਧਾਨ ਇੰਦਰਜੀਤ ਸਿੰਘ ਗਿੱਲ, ਸੁਖਵੰਤ ਸਿੰਘ ਲਾਲੀ ਜੱਸੋਵਾਲ, ਰਣਜੀਤ ਸਿੰਘ ਚੁੱਪਕੀ, ਸਾਬਕਾ ਸਰਪੰਚ ਰਾਜਵੀਰ ਸਿੰਘ ਚੁੱਪਕੀ, ਬਲਾਕ ਪ੍ਰਧਾਨ ਮਨਜਿੰਦਰ ਸਿੰਘ ਨੋਨੀ ਸ਼ੀਲੋ, ਬਲਾਕ ਪ੍ਰਧਾਨ ਜੰਗ ਬਹਾਦਰ ਸਿੰਘ, ਗੁਰਮੀਤ ਸਿੰਘ ਸਰੀਂਹ, ਰਾਜਦੀਪ ਸਿੰਘ ਲਾਲੀ ਲਲਤੋਂ, ਪਰਮਿੰਦਰ ਸਿੰਘ ਗਾਭੀ ਪੋਹੀੜ, ਸਾਬਕਾ ਸਰਪੰਚ ਗੁਰਜੀਤ ਸਿੰਘ ਰੰਗੀਆਂ, ਸਾਬਕਾ ਸਰਪੰਚ ਰਵਦੀਪ ਸਿੰਘ ਬਿੱਟੂ ਪੋਹੀੜ, ਸਾਬਕਾ ਸਰਪੰਚ ਬਲਜਿੰਦਰ ਸਿੰਘ ਜਰਖੜ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ¢