02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਗਵਾਨ ਪਰਸ਼ੂਰਾਮ ਦਾ ਜੀਵਨ ਨਾਰੀ ਸ਼ਕਤੀ ਦੇ ਸਨਮਾਨ ਨੂੰ ਸਮਰਪਿਤ-ਰਜਨੀਸ਼ ਧੀਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਡਾਬਾ/ਲੁਹਾਰਾ, 8 ਮਈ (ਕੁਲਵੰਤ ਸਿੰਘ ਸੱਪਲ)-ਸ੍ਰੀ ਪਰਸ਼ੂਰਾਮ ਬ੍ਰਾਹਮਣ ਕਲਿਆਣ ਸਭਾ ਸ਼ਿਮਲਾਪੁਰੀ ਵਲੋਂ ਦਿਵਯ ਜਿਉਤੀ ਜਾਗਿ੍ਤੀ ਸੰਸਥਾਨ ਦੇ ਸਹਿਯੋਗ ਨਾਲ ਵਿਸ਼ਨੂੰ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਦਾ ਜਨਮ ਮਹਾਂਉਤਸਵ ਢੰਡ ਪੈਲੇਸ ਸ਼ਿਮਲਾਪੁਰੀ ਵਿਖੇ ਵੈਦਿਕ ਮੰਤਰਾਂ ਅਤੇ ਹਵਨ ਯੱਗ ਨਾਲ ਆਰੰਭ ਕਰਕੇ ਮਨਾਇਆ ਗਿਆ¢ ਸਾਧਵੀ ਭੈਣਾਂ ਨੇ ਸਾਧਵੀ ਗਰਿਮਾ ਭਾਰਤੀ ਦੀ ਅਗਵਾਈ ਵਿਚ ਭਗਵਾਨ ਪਰਸ਼ੂਰਾਮ ਦੇ ਜੀਵਨ ਨੂੰ ਸੰਕੀਰਤਨ ਰੂਪ ਵਿਚ ਬੜੇ ਸੁੰਦਰ ਢੰਗ ਨਾਲ ਪੇਸ਼ ਕੀਤਾ¢ ਇਸ ਮÏਕੇ ਭਾਰਤੀਯ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਸ਼ਕਤੀ ਅਤੇ ਭਗਤੀ ਦੇ ਪ੍ਰਤੀਕ ਹੋਣ ਦੇ ਨਾਲ-ਨਾਲ ਨਾਰੀ ਸ਼ਕਤੀ ਦੇ ਮਾਣ ਸਤਿਕਾਰ ਦੀ ਰੱਖਿਆ ਕਰਨ ਵਾਲੇ ਪਰਮ ਯੋਧਾ ਹਨ | ਵਿਧਾਇਕ ਅਸ਼ੋਕ ਪ੍ਰਾਸ਼ਰ ਨੇ ਕਿਹਾ ਕਿ ਸਮੁੱਚੇ ਬ੍ਰਾਹਮਣ ਸਮਾਜ ਨੂੰ ਹੀ ਨਹੀਂ ਸਗੋਂ ਸਾਰੇ ਵਰਗਾਂ ਦੇ ਲੋਕਾਂ ਨੂੰ ਭਗਵਾਨ ਪਰਸ਼ੂਰਾਮ ਦੇ ਆਦਰਸ਼ਾਂ ਅਤੇ ਸਿਧਾਂਤਾਂ ਨੂੰ ਅਪਣਾ ਕੇ ਸਰਬੱਤ ਦੇ ਭਲੇ ਲਈ ਵਿਚਰਦੇ ਹੋਏ ਗਊ ਗ਼ਰੀਬ ਦੀ ਰੱਖਿਆ ਕਰਨ ਲਈ ਦਿ੍ੜ੍ਹ ਸੰਕਲਪ ਹੋਣਾ ਚਾਹੀਦਾ ਹੈ¢ ਇਸ ਮÏਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਪਿ੍ੰਸ ਜÏਹਰ ਡਿਪਟੀ-ਮੇਅਰ, ਕ੍ਰਿਸ਼ਨ ਕੁਮਾਰ ਬਾਵਾ, ਜਗਮੋਹਨ ਸ਼ਰਮਾ, ਜਗਬੀਰ ਸਿੰਘ ਸÏਖੀ, ਕੌਂਸਲਰ ਜਗਮੀਤ ਸਿੰਘ ਨੌਨੀ, ਕੌਂਸਲਰ ਮਮਤਾ ਆਸ਼ੂ, ਮਨੀ ਭਗਤ, ਪੰਡਿਤ ਸੁਖਦੇਵ ਦੱਤ, ਡਾ.ਆਰ. ਜੀ, ਕਪਿਲ ਜੋਸ਼ੀ, ਪੰਡਿਤ ਰਾਕੇਸ਼ ਸ਼ਰਮਾ, ਡਾ. ਨਿਰਮਲ ਨਈਅਰ, ਸੁਰਿੰਦਰ ਕÏਸ਼ਲ ਨੇ ਵਿਸ਼ੇਸ਼ ਤÏਰ 'ਤੇ ਹਾਜ਼ਰੀ ਭਰੀ¢ ਸਮਾਗਮ ਦੇ ਸਮਾਪਨ 'ਤੇ ਮਾਂ ਰੇਣੂਕਾ ਦਾ ਅਟੁੱਟ ਭੰਡਾਰਾਂ ਵਰਤਾਇਆ ਗਿਆ¢ ਸ੍ਰੀ ਪਰਸ਼ੂਰਾਮ ਬ੍ਰਾਹਮਣ ਕਲਿਆਣ ਸਭਾ ਦੇ ਚੇਅਰਮੈਨ ਕਮਲ ਸ਼ਰਮਾ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਆਪਣੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪ੍ਰਧਾਨ ਲਖਬੀਰ ਚੰਦ, ਐਡਵੋਕੇਟ ਵਿਜੇ ਸ਼ਰਮਾ, ਐਡਵੋਕੇਟ ਮੋਹਿਤ ਸ਼ਰਮਾ, ਭਾਰਤ ਭੂਸ਼ਣ ਸ਼ਰਮਾ, ਗÏਰਵ ਸ਼ਰਮਾ, ਕੰਵਰਦੀਪ ਬੱਬੂ, ਪੰਡਿਤ ਦਿਨੇਸ਼, ਪ੍ਰਦੀਪ ਦੇਵਗਨ, ਨਿਤੀਸ਼ ਦੇਵਗਨ, ਰਜਿੰਦਰਪਾਲ ਸਿੰਘ, ਵਿਪਨ ਸ਼ਰਮਾ, ਪਰਵੀਨ ਸ਼ਰਮਾ ਲਖਵਿੰਦਰ ਸ਼ਰਮਾ ਵਲੋਂ ਨਿਭਾਈ ਜ਼ੁੰਮੇਵਾਰੀ ਦੀ ਸ਼ਲਾਘਾ ਕੀਤੀ¢

Ad Position 22
No active advertisement
ਪਿਛਲੀ ਖ਼ਬਰ ਕੈਨਾਲ ਪ੍ਰਾਜੈਕਟ ਨੇ ਉਜਾੜੀਆਂ ਮਹਾਂਨਗਰ ਦੀਆਂ ਸੜਕਾਂ! <br/> ਅਗਲੀ ਖ਼ਬਰ ਕਾਂਗਰਸ ਸਰਕਾਰ ਆਉਣ 'ਤੇ ਖੇਡਾਂ ਅਤੇ ਖਿਡਾਰੀਆਂ ਲਈ ਕੀਤੇ ਜਾਣਗੇ ਵਿਸ਼ੇਸ਼ ਉਪਰਾਲੇ-ਵੈਦ <br/>
Ad Position 24