07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਮਾਂ ਦਿਵਸ ਮੌਕੇ ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਵਿਖੇ ਸਿਹਤ ਜਾਂਚ ਕੈਂਪ ਕੱਲ੍ਹ <br/>

Ad Position 21
No active advertisement
ਅਜੀਤ ਡੈਸਕ 10-05-2026
ਆਲਮਗੀਰ, 9 ਮਈ (ਜਰਨੈਲ ਸਿੰਘ ਪੱਟੀ)-ਮੈਸ਼ ਪ੍ਰੋਲਾਈਫ ਹਸਪਤਾਲ ਗਿੱਲ ਲੁਧਿਆਣਾ ਵਲੋਂ ਮਾਂ ਦਿਵਸ ਮੌਕੇ 'ਤੇ ਵਿਸ਼ੇਸ਼ ਸਿਹਤ ਜਾਂਚ ਕੈਂਪ 11 ਮਈ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਹਸਪਤਾਲ ਵਿਚ ਲਗਾਇਆ ਜਾ ਰਿਹਾ ਹੈ | ਹਸਪਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਕਰਨਾ ਅਤੇ ਸਮੇਂ-ਸਿਰ ਬਿਮਾਰੀਆਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਹੀ ਇਲਾਜ ਯਕੀਨੀ ਬਣਾਉਣਾ ਹੈ | ਕੈਂਪ ਦੌਰਾਨ ਅਨੁਭਵੀ ਡਾਕਟਰਾਂ ਵਲੋਂ ਮਹਿਲਾਵਾਂ ਦੀ ਸਲਾਹ ਅਤੇ ਸਿਹਤ ਜਾਂਚ ਕੀਤੀ ਜਾਵੇਗੀ | ਇਸ ਤੋਂ ਇਲਾਵਾ ਮਹਿਲਾਵਾਂ ਲਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਈ.ਸੀ.ਜੀ. ਵਰਗੇ ਮਹੱਤਵਪੂਰਨ ਟੈਸਟ ਵੀ ਕੀਤੇ ਜਾਣਗੇ | ਕੈਂਪ ਵਿਚ ਮਹਿਲਾਵਾਂ ਨੂੰ ਐਕਸ-ਰੇ, ਸੀ.ਟੀ. ਸਕੈਨ ਅਤੇ ਐਮ.ਆਰ.ਆਈ. ਟੈੱਸਟਾਂ 'ਤੇ 25 ਫ਼ੀਸਦੀ ਤੱਕ ਦੀ ਵਿਸ਼ੇਸ਼ ਛੂਟ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਸਿਰਫ਼ 500 ਰੁਪਏ ਵਿਚ ਪੈਪ ਸਮੀਅਰ ਸਕਰੀਨਿੰਗ ਟੈੱਸਟ ਵੀ ਉਪਲਬਧ ਕਰਵਾਇਆ ਜਾਵੇਗਾ, ਜਿਸ ਨਾਲ ਮਹਿਲਾਵਾਂ ਦੀਆਂ ਗੰਭੀਰ ਬਿਮਾਰੀਆਂ ਦੀ ਸ਼ੁਰੂਆਤੀ ਪੜਾਅ 'ਚ ਪਛਾਣ ਕੀਤੀ ਜਾ ਸਕੇਗੀ | ਕੈਂਪ ਦੌਰਾਨ ਮਹਿਲਾਵਾਂ ਦੀ ਸਿਹਤ ਜਾਂਚ ਦੇ ਨਾਲ-ਨਾਲ ਉਨ੍ਹਾਂ ਨੂੰ ਸਿਹਤ ਸੰਬੰਧੀ ਮਹੱਤਵਪੂਰਨ ਸਲਾਹ ਵੀ ਦਿੱਤੀ ਜਾਵੇਗੀ ਤਾਂ ਜੋ ਉਹ ਆਪਣੀ ਸਿਹਤ ਪ੍ਰਤੀ ਹੋਰ ਜਾਗਰੂਕ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸੰਬੰਧੀ ਤਿਆਰੀਆਂ ਮੁਕੰਮਲ, ਸਮਾਗਮ ਅੱਜ-ਗਾਬੜੀਆ <br/> ਅਗਲੀ ਖ਼ਬਰ ਵੱਖ-ਵੱਖ ਇਲਾਕਿਆਂ 'ਚੋਂ ਵਿਆਹ ਕਰਵਾਉਣ ਦੀ ਨੀਅਤ ਨਾਲ ਨਾਬਾਲਗ ਲੜਕੀਆਂ ਵਰਗਲਾਈਆਂ <br/>
Ad Position 24
No active advertisement