ਲੁਧਿਆਣਾ, 9 ਮਈ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਦੀ ਅਗਵਾਈ ਹੇਠ ਹੋਈ¢ ਮੀਟਿੰਗ ਵਿਚ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਸਮੇਲ ਸਿੰਘ ਗਿੱਲ, ਸੀਨੀਅਰ ਉਪ ਪ੍ਰਧਾਨ ਪੰਜਾਬ ਜਥੇਦਾਰ ਰੋਸ਼ਨ ਸਿੰਘ ਸਾਗਰ, ਜਨਰਲ ਸਕੱਤਰ ਪੰਜਾਬ ਜਗਜੀਤ ਸਿੰਘ ਅਰੋੜਾ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਕੈਪਟਨ ਮਲਕੀਤ ਸਿੰਘ ਵਾਲੀਆ ਉਚੇਚੇ ਤÏਰ 'ਤੇ ਹਾਜ਼ਰ ਸਨ | ਮੀਟਿੰਗ ਵਿਚ ਯੂਨੀਅਨ ਦੇ ਵਿਸਤਾਰ ਅਤੇ ਯੂਨੀਅਨ ਦੀ ਹਰੇਕ ਪਿੰਡ ਅਤੇ ਸ਼ਹਿਰ ਵਿਚ ਇਕਾਈ ਬਣਾਉਣ ਬਾਰੇ ਕਈ ਅਹਿਮ ਫ਼ੈਸਲੇ ਲਏ ਗਏ ¢ ਮੀਟਿੰਗ 'ਚ ਅਹੁਦੇਦਾਰਾਂ ਨੂੰ ਯੂਨੀਅਨ ਸੰਬੰਧੀ ਆਪਣੀ-ਆਪਣੀ ਜ਼ਿੰਮੇਵਾਰੀ ਪ੍ਰਤੀ ਜਾਣੂ ਕਰਾਇਆ ਅਤੇ ਆਪਣੀ ਬਣਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਉਣ ਲਈ ਬੇਨਤੀ ਕੀਤੀ ਗਈ¢ ਯੂਨੀਅਨ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਹੈਪੀ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਜਸਮੇਲ ਸਿੰਘ ਗਿੱਲ ਨੇ ਸਰਦਾਰ ਰੋਸ਼ਨ ਸਿੰਘ ਸਾਗਰ ਅਤੇ ਜਗਜੀਤ ਸਿੰਘ ਅਰੋੜਾ ਨੂੰ ਜ਼ਿੰਮੇਵਾਰੀ ਦਿੰਦਿਆਂ ਕਿਹਾ ਕਿ ਜਿਸ ਇਲਾਕੇ 'ਚ ਜਿੱਥੇ ਦੀ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਆਪਣੀ ਯੂਨੀਅਨ ਦੀਆਂ ਜਲਦੀ ਤੋਂ ਜਲਦੀ ਇਕਾਈਆਂ ਗਠਿਤ ਕੀਤੀਆਂ ਜਾਣ ਅਤੇ ਇਸ ਸਬੰਧੀ ਕÏਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਅਤੇ ਪੰਜਾਬ ਪ੍ਰਧਾਨ ਨੂੰ ਵੀ ਇਸ ਬਾਰੇ ਜਾਣੂ ਕਰਾਇਆ ਜਾਵੇ ਤਾਂ ਜੋ ਯੂਨੀਅਨ ਸੁਚਾਰੂ ਢੰਗ ਨਾਲ ਆਪਣੇ ਕੰਮ ਕਰ ਸਕੇ¢ ਇਸ ਮÏਕੇ ਮੀਡੀਆ ਇੰਚਾਰਜ ਪੰਜਾਬ ਕੁਲਵਿੰਦਰ ਸਿੰਘ ਸਲੇਮ ਟਾਬਰੀ, ਮਲਕੀਤ ਸਿੰਘ ਸੰਜਰਪੁਰ, ਸ਼ਰਨਜੀਤ ਸਿੰਘ ਸੋਨਾ ਸਿੱਧੂ ਦੋਵੇਂ ਜ਼ਿਲ੍ਹਾ ਪਟਿਆਲਾ ਮੀਤ ਪ੍ਰਧਾਨ, ਹਰਿੰਦਰ ਸਿੰਘ ਭਾਖਰ ਪ੍ਰਧਾਨ ਹਲਕਾ ਸਨੌਰ, ਕੁਲਵਿੰਦਰ ਸਿੰਘ ਖਾਲਸਪੁਰ ਮੀਤ ਪ੍ਰਧਾਨ ਬਲਾਕ ਸਨÏਰ ਆਦਿ ਹਾਜ਼ਰ ਸਨ¢