ਲੁਧਿਆਣਾ, 12 ਮਈ (ਪਰਮਿੰਦਰ ਸਿੰਘ ਆਹੂਜਾ)-ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨੇੜੇ ਈਸਾ ਨਗਰੀ ਪੁਲੀ ਦਾ ਦਸਵੀਂ ਜਮਾਤ ਦਾ ਨਤੀਜਾ ਇਸ ਵਾਰ ਵੀ 100 ਫ਼ੀਸਦੀ ਰਿਹਾ¢ ਸਕੂਲ ਦੇ 107 ਵਿਦਿਆਰਥੀਆਂ ਵਿਚੋਂ ਅਨੁਸ਼ਕਾ ਨੇ 96.15 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿਚ ਆਪਣਾ ਨਾਂ ਦਰਜ ਕਰਵਾਇਆ ਹੈ¢ ਇਸਦੇ ਨਾਲ ਹੀ ਰਾਜ ਭਰ ਵਿਚੋਂ ਅਨੁਸ਼ਕਾ 20ਵੇ ਨੰਬਰ 'ਤੇ ਰਹੀ ਹੈ¢ ਇਸ ਮÏਕੇ ਸਕੂਲ ਦੇ ਡਾਇਰੈਕਟਰ ਰਾਜੀਵ ਕੁਮਾਰ ਲਵਲੀ ਅਤੇ ਪਿ੍ੰਸੀਪਲ ਮਨੀਸ਼ਾ ਗਾਬਾ ਨੇ ਸ਼ਾਨਦਾਰ ਨਤੀਜਿਆਂ ਲਈ ਸਮੂਹ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ ਹੈ¢ ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਫਲਤਾ ਵਿਚ ਉਨ੍ਹਾਂ ਦੀ ਸਖ਼ਤ ਮਿਹਨਤ, ਟੀਚਰਾਂ ਦਾ ਮਾਰਗ ਦਰਸ਼ਨ ਅਤੇ ਮਾਪਿਆਂ ਦਾ ਸਹਿਯੋਗ ਅਹਿਮ ਯੋਗਦਾਨ ਹੈ¢ ਇਸ ਮÏਕੇ ਸਕੂਲ ਪ੍ਰਬੰਧਕ ਕਮੇਟੀ ਨੇ ਅਨੁਸ਼ਕਾ ਨੂੰ ਇਨਾਮ ਵਜੋਂ 11000 ਰੁਪਏ ਦੀ ਰਾਸ਼ੀ ਅਤੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਗੁਲਾਬ ਦੇ ਫੁੱਲ ਭੇਟ ਕੀਤੇ¢ ਇਸ ਲੜੀ ਹੇਠ, ਸਕੂਲ ਦੇ ਦਸਵੀਂ ਜਮਾਤ ਨਤੀਜਿਆਂ ਵਿਚੋਂ ਜਿੱਥੇ 96.15 ਪ੍ਰਤੀਸ਼ਤ ਅੰਕ ਹਾਸਿਲ ਕਰਕੇ ਅਨੁਸ਼ਕਾ ਪਹਿਲੇ ਸਥਾਨ 'ਤੇ ਰਹੀ¢ ਉਥੇ ਹੀ, 94.30 ਪ੍ਰਤੀਸ਼ਤ ਅੰਕਾਂ ਨਾਲ ਦਮਨਜੋਤ ਕÏਰ ਨੇ ਦੂਸਰਾ ਅਤੇ 90.46 ਪ੍ਰਤੀਸ਼ਤ ਨੰਬਰਾਂ ਨਾਲ ਯਸ਼ਿਕਾ ਨੇ ਤੀਸਰਾ ਸਥਾਨ ਹਾਸਿਲ ਕੀਤਾ¢ ਇਸੇ ਤਰ੍ਹਾਂ, 10 ਵਿਦਿਆਰਥੀਆਂ ਨੇ 80 ਤੋਂ 90 ਪ੍ਰਤੀਸ਼ਤ ਤੱਕ ਅੰਕ ਹਾਸਲ ਕੀਤੇ¢ ਜਦਕਿ ਵਿਦਿਆਰਥੀ 70 ਤੋਂ 80 ਪ੍ਰਤੀਸ਼ਤ ਅਤੇ 24 ਵਿਦਿਆਰਥੀ 60 ਤੋਂ 70 ਪ੍ਰਤੀਸ਼ਤ ਤੱਕ ਅੰਕ ਹਾਸਿਲ ਕਰਨ ਵਿਚ ਸਫਲ ਰਹੇ¢ ਇਸ ਦÏਰਾਨ ਸਮੂਹ ਸਟਾਫ਼ ਮੈਂਬਰਾਂ ਨੇ ਸ਼ਾਨਦਾਰ ਨਤੀਜਿਆਂ ਲਈ ਖ਼ੁਸ਼ੀ ਜ਼ਾਹਿਰ ਕੀਤੀ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਕਾਮਨਾ ਕੀਤੀ, ਜਿਨ੍ਹਾਂ ਵਿਚ ਸੋਨੀਆ ਰਾਣੀ, ਇਸ਼ੀਤਾ ਕਤਿਆਲ, ਨਵਨੀਤ ਕÏਰ, ਜਸਵੰਤ ਕÏਰ, ਰੂਬੀ ਵਰਮਾ, ਰੀਮਾ, ਗੁਰਪ੍ਰੀਤ ਬਜਾਜ, ਕੁਲਦੀਪ ਕÏਰ, ਵੰਦਨਾ ਸੂਦ, ਹਰਜੀਤ ਕÏਰ, ਮੁਸਕਾਨ, ਹਰਸ਼ ਬਾਲਾ ਅਤੇ ਗੁਰਲੀਨ ਕÏਰ ਵੀ ਸ਼ਾਮਿਲ ਰਹੇ¢