15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਵਿਧਾਨ ਸਭਾ ਹਲਕਾ ਦੱਖਣੀ ਦੀਆਂ ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂ ਬਣ ਰਹੇ ਨੇ ਹਾਦਸਿਆਂ ਦਾ ਕਾਰਨ ਜਸਵੀਰ ਸਿੰਘ ਬੰਗਾ

ਢੰਡਾਰੀ ਕਲਾਂ/ਲੁਧਿਆਣਾ, 15 ਨਵੰਬਰ- ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਦੀਆਂ ਸੜਕਾਂ ਅਤੇ ਅੰਦਰੂਨੀ ਇਲਾਕਿਆਂ ਵਿਚ ਘੁੰਮ ਰਹੇ ਬੇਸਹਾਰਾ ਪਸ਼ੂ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣ ਰਹੇ ਹਨ, ਜਿਸ ਨੂੰ ਲੈ ਕੇ ਨਾ ਤਾਂ ਕੋਈ ਮੌਜੂਦਾ ਸਰਕਾਰ ਵਲੋਂ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ ਤੇ ਨਾ ਹੀ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਜੇਕਰ ਥਾਂ-ਥਾਂ ਲੱਗੇ ਪਸ਼ੂਆਂ ਦੇ ਜਮਾਵੜੇ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਦੇਖਣ ਵਿਚ ਇਹ ਵੀ ਆਇਆ ਕਿ ਸੜਕ ਵਿਚਕਾਰ ਕਿਸੇ ਸਾਨ੍ਹ ਵਗੈਰਾ ਦੇ ਬੈਠ ਜਾਣ ਤੋਂ ਬਾਅਦ ਰਾਹਗੀਰਾਂ ਨੂੰ ਆਪਣਾ ਰਾਹ ਬਦਲ ਕੇ ਲੰਘਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਕਿਉਂਕਿ ਕਈ ਵਾਰ ਸ਼ਹਿਰ ਦੇ ਕਈ ਅੰਦਰੂਨੀ ਖੇਤਰਾਂ ਵਿਚ ਭੂਸਰੇ ਹੋਏ ਸਨ ਕਈ ਕਿਸਮ ਦਾ ਮਾਲੀ ਨੁਕਸਾਨ ਕਰ ਚੁੱਕੇ ਹਨ, ਜਿਸ ਕਾਰਨ ਸੜਕ ਵਿਚਕਾਰ ਬੈਠੇ ਸਾਨ੍ਹ ਨੂੰ ਕੋਈ ਵੀ ਉਠਾਉਣ ਦੀ ਜ਼ੁਰਅੱਤ ਨਹੀਂ ਕਰਦਾ।

Ad Position 21
No active advertisement
ਸੜਕ ’ਤੇ ਬੈਠੇ ਬੇਸਹਾਰਾ ਪਸ਼ੂਆਂ ਦੀ ਫ਼ੋਟੋ। 16-11-2026
ਢੰਡਾਰੀ ਕਲਾਂ/ਲੁਧਿਆਣਾ, 15 ਨਵੰਬਰ- ਸਨਅਤੀ ਸ਼ਹਿਰ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਦੱਖਣੀ ਦੀਆਂ ਸੜਕਾਂ ਅਤੇ ਅੰਦਰੂਨੀ ਇਲਾਕਿਆਂ ਵਿਚ ਘੁੰਮ ਰਹੇ ਬੇਸਹਾਰਾ ਪਸ਼ੂ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਦਾ ਕਾਰਨ ਬਣ ਰਹੇ ਹਨ, ਜਿਸ ਨੂੰ ਲੈ ਕੇ ਨਾ ਤਾਂ ਕੋਈ ਮੌਜੂਦਾ ਸਰਕਾਰ ਵਲੋਂ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ ਤੇ ਨਾ ਹੀ ਪ੍ਰਸ਼ਾਸਨ ਵਲੋਂ ਇਸ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਹੈ। ਜੇਕਰ ਥਾਂ-ਥਾਂ ਲੱਗੇ ਪਸ਼ੂਆਂ ਦੇ ਜਮਾਵੜੇ ਦੀ ਗੱਲ ਕੀਤੀ ਜਾਵੇ ਤਾਂ ਕਈ ਵਾਰ ਦੇਖਣ ਵਿਚ ਇਹ ਵੀ ਆਇਆ ਕਿ ਸੜਕ ਵਿਚਕਾਰ ਕਿਸੇ ਸਾਨ੍ਹ ਵਗੈਰਾ ਦੇ ਬੈਠ ਜਾਣ ਤੋਂ ਬਾਅਦ ਰਾਹਗੀਰਾਂ ਨੂੰ ਆਪਣਾ ਰਾਹ ਬਦਲ ਕੇ ਲੰਘਣ ਲਈ ਮਜ਼ਬੂਰ ਹੋਣਾ ਪੈਂਦਾ ਹੈ, ਕਿਉਂਕਿ ਕਈ ਵਾਰ ਸ਼ਹਿਰ ਦੇ ਕਈ ਅੰਦਰੂਨੀ ਖੇਤਰਾਂ ਵਿਚ ਭੂਸਰੇ ਹੋਏ ਸਨ ਕਈ ਕਿਸਮ ਦਾ ਮਾਲੀ ਨੁਕਸਾਨ ਕਰ ਚੁੱਕੇ ਹਨ, ਜਿਸ ਕਾਰਨ ਸੜਕ ਵਿਚਕਾਰ ਬੈਠੇ ਸਾਨ੍ਹ ਨੂੰ ਕੋਈ ਵੀ ਉਠਾਉਣ ਦੀ ਜ਼ੁਰਅੱਤ ਨਹੀਂ ਕਰਦਾ। ਸੜਕਾਂ ਤੇ ਘੁੰਮ ਰਹੇ ਬੇਸਹਾਰਾ ਪਸ਼ੂਆਂ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਹੀ ਰਹਿੰਦਾ ਹੈ, ਜਿਸਨੂੰ ਲੈ ਕੇ ਜਿੱਥੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਰਾਹਗੀਰਾਂ ਲਈ ਇਹ ਇਕ ਵੱਡੀ ਸਮੱਸਿਆ ਹੈ, ਕਿਉਂਕਿ ਅਕਸਰ ਹੀ ਸਾਨ੍ਹ ਆਪਸ ਵਿਚ ਭਿੜਦੇ ਰਹਿੰਦੇ ਹਨ, ਜੋ ਇਕਦਮ ਸੜਕ ਤੇ ਵਿਚਕਾਰ ਆ ਜਾਣ ਕਾਰਨ ਹਾਦਸੇ ਵਾਪਰ ਜਾਂਦੇ ਹਨ। ਇਸ ਤੋਂ ਇਲਾਵਾ ਪਸ਼ੂ ਸੜਕਾਂ ’ਤੇ ਝੁੰਡ ਬਣਾ ਕੇ ਘੁੰਮਦੇ ਹਨ, ਜਿਸ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਜੇਕਰ ਸ਼ੇਰਪੁਰ, ਢੰਡਾਰੀ ਕਲਾਂ, ਗਿਆਸਪੁਰਾ, ਕੰਗਣਵਾਲ, ਜਸਪਾਲ ਬਾਂਗਰ, ਈਸਟਮੈਨ ਚੌਂਕ ਅਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸੜਕਾਂ ਤੇ ਘੁੰਮਣ ਤੋਂ ਇਲਾਵਾ ਇਹ ਬੇਸਹਾਰਾ ਪਸ਼ੂ ਸੜਕਾਂ ਦੇ ਵਿਚਕਾਰ ਹੀ ਝੁੰਡ ਬਣਾ ਕੇ ਬੈਠ ਜਾਂਦੇ ਹਨ, ਜਿਸ ਕਾਰਨ ਆਵਾਜਾਈ ਤਾਂ ਪ੍ਰਭਾਵਿਤ ਹੁੰਦੀ ਹੀ ਹੈ ਅਤੇ ਇਹ ਬੇਸਹਾਰਾ ਪਸ਼ੂ ਹਾਦਸਿਆਂ ਦਾ ਕਾਰਨ ਵੀ ਬਣ ਰਹੇ ਹਨ। ਘਰੇਲੂ ਇਲਾਕਿਆਂ ਵਿਚ ਇਨ੍ਹਾਂ ਅਵਾਰਾ ਸਾਨ੍ਹਾਂ ਦੀ ਇੰਨੀ ਦਹਿਸ਼ਤ ਹੈ ਕਿ ਲੋਕ ਆਪਣੇ ਬੱਚਿਆਂ ਨੂੰ ਵੀ ਗਲੀ ‘ਚ ਖੇਡਣ ਲਈ ਬਾਹਰ ਨਹੀਂ ਭੇਜਦੇ। ਸਵੇਰੇ ਸ਼ਾਮ ਸੈਰ ਕਰਨ ਵਾਲਿਆਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਕਈ ਵਾਰ ਸੈਰ ਕਰ ਰਹੀਆਂ ਔਰਤਾਂ ਉਪਰ ਇਨ੍ਹਾਂ ਅਵਾਰਾ ਸਾਨ੍ਹਾਂ ਵਲੋਂ ਹਮਲੇ ਵੀ ਕੀਤੇ ਜਾ ਚੁੱਕੇ ਹਨ। ਢੰਡਾਰੀ ਸਥਿਤ ਕਾਰੋਬਾਰ ਕਰ ਰਹੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਵਲੋਂ ਕਾਊਸੈਸ ਦੇ ਨਾਂਅ ’ਤੇ ਕਰੋੜਾਂ ਰੁਪਏ ਤਾਂ ਇਕੱਠੇ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੋਈ ਯਤਨ ਨਹੀਂ ਕੀਤੇ ਜਾ ਰਹੇ। ਉਨ੍ਹਾਂ ਦੱਸਿਆ ਕਿ ਇਹ ਬੇਸਹਾਰਾ ਪਸ਼ੂ ਲੋਕਾਂ ਦੇ ਜਾਨ ਮਾਲ ਦਾ ਵੀ ਨੁਕਸਾਨ ਕਰ ਜਾਂਦੇ ਹਨ, ਜਿਨ੍ਹਾਂ ਦੀ ਸੰਭਾਲ ਲਈ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਹਨ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ’ ਚ ਤਬਾਦਲਿਆਂ ਦਾ ਅਜੀਬ ਖੇਡ ! * ਪਹਿਲਾਂ ਚਾਰ ਇੰਜੀਨੀਅਰਾਂ ਦੇ ਤਬਾਦਲੇ, ਫਿਰ ਹੁਕਮ ਰੱਦ * ਨਗਰ ਯੋਜਨਾਕਾਰ... ਅਗਲੀ ਖ਼ਬਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ 22 ਨੂੰ ਕਰਵਾਏ ਜਾਣਗੇ ਅਨੰਦ ਕਾਰਜ - ਸੰਤ ਆਲੋਵਾਲ
Ad Position 24