ਜੀ . ਏ . ਡੀ . ਅਕੈਡਮੀ ਨੇ ਟੀ -20 ਹੈਂਡਬਾਲ ਟੂਰਨਾਮੈਂਟ ਕਰਵਾਇਆ
ਲਾਡੋਵਾਲ, 15 ਨਵੰਬਰ (ਬਲਬੀਰ ਸਿੰਘ ਰਾਣਾ)- ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਕਿਉਂਕਿ ਇਹ ਖੇਡਾਂ ਸਾਡੇ ਸਰੀਰ ਨੂੰ ਤਾਕਤ ਭਰਪੂਰ ਤੇ ਪ੍ਰਫੁੱਲਿਤ ਬਣਾਉਂਦੀਆਂ ਹਨ ਜਿਨ੍ਹਾਂ ਸਦਕਾ ਅਸੀਂ ਤੰਦਰੁਸਤ ਤੇ ਨਿਰੋਗ ਸਿਹਤ ਦੇ ਮਾਲਕ ਬਣਦੇ ਹਾਂ, ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਲਾਦੀਆਂ ਖ਼ੁਰਦ ਵਿਖੇ ਜੀ. ਏ.
ਲਾਡੋਵਾਲ, 15 ਨਵੰਬਰ (ਬਲਬੀਰ ਸਿੰਘ ਰਾਣਾ)- ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਕਿਉਂਕਿ ਇਹ ਖੇਡਾਂ ਸਾਡੇ ਸਰੀਰ ਨੂੰ ਤਾਕਤ ਭਰਪੂਰ ਤੇ ਪ੍ਰਫੁੱਲਿਤ ਬਣਾਉਂਦੀਆਂ ਹਨ ਜਿਨ੍ਹਾਂ ਸਦਕਾ ਅਸੀਂ ਤੰਦਰੁਸਤ ਤੇ ਨਿਰੋਗ ਸਿਹਤ ਦੇ ਮਾਲਕ ਬਣਦੇ ਹਾਂ, ਸਥਾਨਕ ਕਸਬੇ ਦੇ ਨਾਲ ਲੱਗਦੇ ਪਿੰਡ ਲਾਦੀਆਂ ਖ਼ੁਰਦ ਵਿਖੇ ਜੀ.ਏ.ਡੀ. ਅਕੈਡਮੀ ਵਲੋਂ ਇਕ ਸ਼ਾਨਦਾਰ ਟੀ-20 ਹੈਂਡਬਾਲ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੂੰ ਆਪਣੀ ਖੇਡ ਪ੍ਰਤਿਭਾ, ਰਣਨੀਤਕ ਸੂਝ-ਬੂਝ, ਫੁਰਤੀ ਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨ ਲਈ ਇਕ ਵਧੀਆ ਮੌਕਾ ਤੇ ਮੰਚ ਪ੍ਰਦਾਨ ਕੀਤਾ ਗਿਆ। ਗੱਲਬਾਤ ਕਰਦਿਆਂ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ ਤੇ ਚੇਅਰਮੈਨ ਪਰਮਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿਚ ਬੇਹੱਦ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲੇ ਜਿੱਥੇ ਖਿਡਾਰੀਆਂ ਨੇ ਸ਼ਾਨਦਾਰ ਟੀਮ ਵਰਕ, ਸਹਿਣਸ਼ੀਲਤਾ, ਅਨੁਸ਼ਾਸਨ ਤੇ ਮੁਕਾਬਲੇ ਦੇ ਜਜ਼ਬੇ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਟੀ-20 ਮੈਚ ਦੇ ਜੇਤੂ ਸੁਖਮਨਦੀਪ ਕੌਰ ਕਪਤਾਨ, ਅੰਮ੍ਰਿਤ ਕੌਰ, ਅਮਨਦੀਪ ਕੌਰ, ਮੀਨਾਕਸ਼ੀ, ਅਮਰਜੋਤ ਕੌਰ, ਆਸਥਾ ਤੇ ਹਰਸ਼ਿਤਾ ਨੇ ਪਹਿਲਾ ਸਥਾਨ ਹਾਸਿਲ ਕਰਕੇ ਵਾਹ ਵਾਹ ਖੱਟੀ ਜਦਕਿ ਸੋਨਾਕਸ਼ੀ ਕਪਤਾਨ, ਸਾਕਸ਼ੀ, ਜਸਮੀਨ ਕੌਰ, ਅਰਾਧਿਆ, ਚਾਹਤ ਅਤੇ ਪੀਹੂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ। ਇਸੇ ਤਰ੍ਹਾਂ ਪਰੀ ਕਪਤਾਨ, ਵੰਸ਼ਿਕਾ, ਅਰਾਧਿਆ, ਅਵਨੀਤ ਅਤੇ ਰੀਤ ਨੇ ਤੀਜਾ ਸਥਾਨ ਹਾਸਿਲ ਕੀਤਾ। ਉਨ੍ਹਾਂ ਦੱਸਿਆ ਕਿ ਲੜਕਿਆਂ ਦੇ ਟੀ-20 ਮੈਚ ਦੇ ਜੇਤੂ ਆਸ਼ੂਤੋਸ਼, ਲਵਪ੍ਰੀਤ, ਅਭਿਜੋਤ, ਰਣਵੀਰ, ਕਾਰਤਿਕ, ਹਰਮਨਜੀਤ ਤੇ ਅਰੁਣਪ੍ਰੀਤ ਨੇ ਪਹਿਲੇ ਸਥਾਨ ਦੀ ਜਿੱਤ ਹਾਸਿਲ ਕੀਤੀ। ਇਸੇ ਤਰ੍ਹਾਂ ਗੌਰਵ, ਭਵਜੋਤ, ਹਰਕੀਰਤ, ਮੰਜੇਸ਼, ਅਰਸ਼ਦੀਪ, ਹੁਸਨਪ੍ਰੀਤ ਤੇ ਯੁਵਰਾਜ ਨੇ ਦੂਜੇ ਸਥਾਨ ਤੇ ਜਿੱਤ ਹਾਸਿਲ ਕੀਤੀ ਜਦਕਿ ਰੌਣਕ, ਯੁਵਰਾਜ, ਧਰਮਵੀਰ, ਨਿਤੇਸ਼, ਰਿਸ਼ਵ ਤੇ ਮਿਰਾਕਸ਼ ਨੇ ਜਿੱਤ ਦਰਜ ਕਰਦਿਆਂ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਪ੍ਰਿੰਸੀਪਲ ਸੁਨੀਤਾ ਕੁਮਾਰੀ ਨੇ ਜੇਤੂਆਂ ਨੂੰ ਵਧਾਈ ਦਿੱਤੀ। ਅਖੀਰ ਵਿਚ ਮੈਨੇਜਿੰਗ ਡਾਇਰੈਕਟਰ ਹਰਗੁਲਾਬ ਸਿੰਘ, ਚੇਅਰਮੈਨ ਪਰਮਪ੍ਰੀਤ ਸਿੰਘ ਤੇ ਪ੍ਰਿੰਸੀਪਲ ਸੁਨੀਤਾ ਕੁਮਾਰੀ ਵਲੋਂ ਸਾਂਝੇ ਤੌਰ ’ਤੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ ਅਤੇ ਵਿਦਿਆਰਥੀਆਂ ਵਿਚ ਖ਼ੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ।