16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਇਨਰ ਵੀਲ੍ਹ ਕਲੱਬ ਮਿਡਟਾਊਨ ਨੇ 25 ਟੀਬੀ ਦੇ ਮਰੀਜ਼ ਗੋਦ ਲਏ

Ad Position 21
No active advertisement
ਅਜੀਤ ਡੈਸਕ 13-05-2026
ਲੁਧਿਆਣਾ, 12 ਮਈ (ਡਾ. ਤਰਲੋਚਨ ਸਿੰਘ)-ਟੀਬੀ ਦੇ ਖ਼ਾਤਮੇ ਦੀ ਮੁਹਿੰਮ ਨੂੰ ਮਜ਼ਬੂਤ ਕਰਨ ਲਈ ਇਨਰ ਵੀਲ੍ਹ ਕਲੱਬ ਮਿਡਟਾਊਨ ਨੇ 25 ਟੀਬੀ ਦੇ ਮਰੀਜ਼ ਗੋਦ ਲਏ ਗਏ | ਇਸ ਮੌਕੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਇਨ੍ਹਾਂ ਮਰੀਜ਼ਾਂ ਦੇ 25 ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇ ਪੈਕਟ ਵੰਡੇ ਗਏ, ਤਾਂ ਜੋ ਇਲਾਜ ਦੇ ਨਾਲ-ਨਾਲ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਵੀ ਮਿਲ ਸਕੇ | ਇਸ ਨਾਲ ਲੁਧਿਆਣਾ ਜ਼ਿਲੇ੍ਹ ਵਿਚ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਗੋਦ ਲਏ ਗਏ ਟੀਬੀ ਮਰੀਜ਼ਾਂ ਦੀ ਕੁੱਲ ਗਿਣਤੀ 275 ਹੋ ਗਈ ਹੈ, ਜੋ ਟੀਬੀ ਮੁਕਤ ਸਮਾਜ ਵੱਲ ਇਕ ਅਹਿਮ ਕਦਮ ਹੈ | ਇਸ ਮੌਕੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਕਿਹਾ ਕਿ ਸਮਾਜਿਕ ਸੰਸਥਾਵਾਂ ਦੀ ਭਾਗੀਦਾਰੀ ਟੀਬੀ ਖ਼ਾਤਮੇ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਟੀਬੀ ਦੇ ਮਰੀਜ਼ਾਂ ਲਈ ਦਵਾਈਆਂ ਦੇ ਨਾਲ-ਨਾਲ ਪੌਸ਼ਟਿਕ ਆਹਾਰ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਜਲਦੀ ਸਿਹਤਯਾਬ ਹੋ ਸਕਣ ਅਤੇ ਆਪਣਾ ਇਲਾਜ ਪੂਰੀ ਤਰ੍ਹਾਂ ਮੁਕੰਮਲ ਕਰ ਸਕਣ | ਇਸ ਮੌਕੇ ਇਨਰ ਵ੍ਹੀਲ ਕਲੱਬ ਮਿਡਟਾਊਨ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਸੰਸਥਾ ਸਮਾਜ ਸੇਵਾ ਅਤੇ ਜਨ-ਸਿਹਤ ਲਈ ਹਮੇਸ਼ਾ ਵਚਨਬੱਧ ਹੈ | ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀ, ਕਲੱਬ ਮੈਂਬਰ ਅਤੇ ਲਾਭਪਾਤਰੀ ਪਰਿਵਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜਤਾਲ ਸਮੇਤ ਸੰਘਰਸ਼ਾਂ ਨੂੰ ਸਫਲ ਬਣਾਉਣ ਲਈ ਸਮੁੱਚੇ ਵਰਕਰਾਂ ਨੂੰ ਮੀਟਿੰਗ ਕਰਕੇ ਕੀਤਾ ਲਾਮਬੰਦ ਅਗਲੀ ਖ਼ਬਰ ਬਹੁ ਚਰਚਿਤ 200 ਫੁੱਟੀ ਮਿਸਿੰਗ ਿਲੰਕ ਸੜਕ 'ਤੇ ਮੁੜ-ਮੁੜ ਪੈਂਦੇ ਟੋਇਆਂ ਕਾਰਨ ਪਾਣੀ ਦੀ ਲੀਕੇਜ ਨੂੰ ਬੰਦ ਕਰਨ ਦਾ ਕੀਤਾ...
Ad Position 24