16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਲੁਧਿਆਣਾ ਵਪਾਰ ਮੰਡਲ ਨੇ ਸਟੀਲ ਮੰਤਰਾਲੇ ਨੂੰ ਪੱਤਰ ਭੇਜ ਕੇ ਸਟੀਲ ਵਪਾਰ ਬਚਾਉਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 13-05-2026
ਲੁਧਿਆਣਾ, 12 ਮਈ (ਜਤਿੰਦਰ ਭੰਬੀ)-ਲੁਧਿਆਣਾ ਵਪਾਰ ਮੰਡਲ ਨੇ ਸਟੀਲ ਅਥਾਰਿਟੀ ਆਫ਼ ਇੰਡੀਆ ਲਿਮਟਿਡ (ਸੇਲ) ਦੀ ਮੌਜੂਦਾ ਡਿਸਟ੍ਰੀਬਿਊਸ਼ਨ ਅਤੇ ਕਮਰਸ਼ੀਅਲ ਨੀਤੀਆਂ 'ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਇਨ੍ਹਾਂ ਨੀਤੀਆਂ ਕਾਰਨ ਪੰਜਾਬ ਸਮੇਤ ਉਤਰੀ ਭਾਰਤ ਦੇ ਐਮ.ਐਸ.ਐਮ.ਈ., ਲਘੂ ਉਦਯੋਗ ਯੂਨਿਟਾਂ, ਛੋਟੇ ਸਟੀਲ ਵਪਾਰੀ, ਫੈਬਿ੍ਕੇਸ਼ਨ ਉਦਯੋਗ, ਮਸ਼ੀਨ ਨਿਰਮਾਤਾ, ਟਰਾਂਸਪੋਰਟਰ ਅਤੇ ਜ਼ਮੀਨੀ ਪੱਧਰ ਦੇ ਉਦਯੋਗਿਕ ਹਿੱਸੇਦਾਰ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਨ | ਵਪਾਰ ਮੰਡਲ ਵਲੋਂ ਭਾਰਤੀਆ ਜਨਤਾ ਪਾਰਟੀ (ਬੀ.ਜੇ.ਪੀ.) ਪੰਜਾਬ ਇਕਾਈ ਅਤੇ ਕੇਂਦਰੀ ਸਟੀਲ ਮੰਤਰੀ ਐਚ.ਡੀ. ਕੁਮਾਰਾ ਸੁਵਾਮੀ ਨੂੰ ਭੇਜੇ ਗਏ ਪੱਤਰ ਵਿਚ ਕਿਹਾ ਗਿਆ ਕਿ ਪੰਜਾਬ ਦੀ ਅਰਥਵਿਵਸਥਾ ਦਾ ਅਸਲ ਆਧਾਰ ਵੱਡੇ ਕਾਰਪੋਰੇਟ ਘਰਾਣੇ ਨਹੀਂ, ਸਗੋਂ ਲੱਖਾਂ ਛੋਟੇ ਉਦਯੋਗ ਹਨ | ਵਪਾਰ ਮੰਡਲ ਨੇ ਇਹ ਵੀ ਕਿਹਾ ਕਿ ਸੇਲ ਇਕ ਸਰਕਾਰੀ ਮਹਾਰਤਨ ਪਬਲਿਕ ਸੈਕਟਰ ਉਪਕਰਮ ਹੈ, ਇਸ ਲਈ ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਿਰਫ਼ ਵੱਡੇ ਕਾਰਪੋਰੇਟ ਹਿਤਾਂ ਲਈ ਨਹੀਂ, ਸਗੋਂ ਛੋਟੇ ਵਪਾਰੀਆਂ, ਐਮ. ਐਸ. ਐਮ. ਈ. ਅਤੇ ਪਿੰਡਾਂ ਦੇ ਉਦਯੋਗਿਕ ਖੇਤਰਾਂ ਦੀ ਰੱਖਿਆ ਲਈ ਵੀ ਕੰਮ ਕਰੇ | ਮੰਡਲ ਨੇ ਇਹ ਵੀ ਯਾਦ ਦਿਵਾਇਆ ਕਿ ਪਿਛਲੇ ਸਾਲਾਂ ਵਿਚ ਸਰਕਾਰੀ ਸਟੀਲ ਕੰਪਨੀਆਂ ਦੀਆਂ ਨੀਤੀਆਂ ਛੋਟੇ ਵਪਾਰੀਆਂ ਅਤੇ ਪਿੰਡਾਂ ਦੇ ਬਾਜ਼ਾਰਾਂ ਲਈ ਕਾਫ਼ੀ ਹੱਦ ਤੱਕ ਸਹਾਇਕ ਸਨ | ਲੁਧਿਆਣਾ ਵਪਾਰ ਮੰਡਲ ਨੇ ਪੰਜਾਬ ਭਾਜਪਾ ਨੇਤਿ੍ਤਵ ਅਤੇ ਕੇਂਦਰੀ ਸਟੀਲ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਛੋਟੇ ਵਪਾਰੀਆਂ ਅਤੇ ਐਮ. ਐਸ. ਐਮ. ਈ. ਲਈ ਪਾਰਦਰਸ਼ੀ ਅਤੇ ਨਿਰਪੱਖ ਖਰੀਦ ਪ੍ਰਣਾਲੀ ਯਕੀਨੀ ਬਣਾਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਹਸਪਤਾਲ ਵਿਖੇ ਅੰਤਰਰਾਸ਼ਟਰੀ ਨਰਸ ਦਿਵਸ ਮਨਾਇਆ ਅਗਲੀ ਖ਼ਬਰ 2 ਗੁੱਟਾਂ ਦੀ ਲੜਾਈ 'ਚ ਚਾਰ ਵਿਅਕਤੀ ਜ਼ਖਮੀ
Ad Position 24