ਡਾਬਾ/ਲੁਹਾਰਾ, 14 ਮਈ (ਕੁਲਵੰਤ ਸਿੰਘ ਸੱਪਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜਿਆਂ 'ਚ ਡਾਬਾ ਲੁਹਾਰਾ ਦੇ ਵੱਖ-ਵੱਖ ਸਕੂਲਾਂ ਦਾ ਨਤੀਜਾ ਸ਼ਾਨਦਾਰ ਰਿਹਾ |
ਤੇਜਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵਲੋਂ ਸਿਰਮੌਰ ਪ੍ਰਾਪਤੀਆਂ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਸਾਲਾਨਾ ਪ੍ਰੀਖਿਆ ਨਤੀਜਿਆਂ ਵਿਚ ਤੇਜਾ ਸਿੰਘ ਸੁਤੰਤਰ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਦੇ ਅਕਾਦਮਿਕ ਸਿਤਾਰਿਆਂ ਨੇ ਆਪਣੀ ਅਣਥੱਕ ਮਿਹਨਤ ਅਤੇ ਦਿ੍ੜ੍ਹ ਸੰਕਲਪ ਸਦਕਾ ਕਾਮਰਸ, ਆਰਟਸ ਅਤੇ ਸਾਇੰਸ ਸਟਰੀਮਾਂ ਵਿਚ ਸ਼ਲਾਘਾਯੋਗ ਤੇ ਅਦੁੱਤੀ ਕੀਰਤੀਮਾਨ ਸਥਾਪਿਤ ਕੀਤੇ, ਜੋ ਕਿ ਸਕੂਲ ਦੇ ਉੱਚ ਪੱਧਰੀ ਵਿੱਦਿਅਕ ਮਿਆਰ ਦੀ ਗਵਾਹੀ ਭਰਦੇ ਹਨ | ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਅਤੇ ਪਿ੍ੰਸੀਪਲ ਹਰਜੀਤ ਕੌਰ ਨੇ ਵੱਖ-ਵੱਖ ਗਰੁੱਪਾਂ ਦੇ ਨਤੀਜਿਆਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਆਰਟਸ ਗਰੁੱਪ ਦੀ ਵਿਦਿਆਰਥਣ ਦਿਵਾਂਸ਼ੀ ਨੇ 500/500 (100 ਫ਼ੀਸਦੀ) ਅੰਕ ਪ੍ਰਾਪਤ ਕਰਕੇ ਪੰਜਾਬ ਵਿਚ ਪਹਿਲਾ ਰੈਂਕ ਪ੍ਰਾਪਤ ਕੀਤਾ | ਸਾਇੰਸ ਗਰੁੱਪ ਦੀ ਵਿਦਿਆਰਥਣ ਸਿਮਰਨ ਤਿਵਾੜੀ ਨੇ 497/500 (99.40 ਫ਼ੀਸਦੀ) ਅੰਕ ਪ੍ਰਾਪਤ ਕਰਕੇ ਚੌਥਾ ਰੈਂਕ, ਕਾਮਰਸ ਗਰੁੱਪ ਦੀ ਵਿਦਿਆਰਥਣ ਤਾਨਿਆ ਸ਼ਰਮਾ ਨੇ 492/500 (98.40 ਫ਼ੀਸਦੀ) ਅੰਕ ਹਾਸਲ ਕਰਕੇ 9ਵਾਂ ਰੈਂਕ ਹਾਸਿਲ ਕੀਤਾ | ਕਾਮਰਸ ਗਰੁੱਪ ਦੇ ਸ਼ੌਰੇਯਵੀਰ ਠਾਕੁਰ ਤੇ ਆਰਟਸ ਗਰੁੱਪ ਦੇ ਰਣਜੀਤ ਸਿੰਘ ਨੇ 492/500 (98.48 ਫ਼ੀਸਦੀ) ਅੰਕ ਹਾਸਿਲ ਕਰਕੇ ਸਟੇਟ ਪੱਧਰ 'ਤੇ 9ਵਾਂ ਰੈਂਕ ਅਤੇ ਕਾਮਰਸ ਗਰੁੱਪ ਦੇ ਸਨਮੀਸ਼ ਪਟੇਲ ਨੇ ਤੇ ਲਵਪ੍ਰੀਤ ਕੌਰ ਨੇ 491/500 (98.20 ਫ਼ੀਸਦੀ) ਅੰਕ ਹਾਸਲ ਕਰਕੇ ਸਟੇਟ ਪੱਧਰ 'ਤੇ 10ਵਾਂ ਰੈਂਕ ਪ੍ਰਾਪਤ ਕੀਤਾ | ਸਕੂਲ ਦੇ 30 ਵਿਦਿਆਰਥੀਆਂ ਨੇ ਮੈਰਿਟ ਹਾਸਲ ਅਤੇ 227 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਦੇ ਸੰਸਥਾ ਦੀ ਸ਼ਾਨ ਨੂੰ ਚਾਰ ਚੰਦ ਲਗਾਏ | ਲੁਧਿਆਣਾ ਜ਼ਿਲੇ੍ਹ ਦੀਆਂ ਕੁੱਲ 40 ਮੈਰਿਟਾਂ ਵਿਚੋਂ 30 ਮੈਰਿਟਾਂ ਹਾਸਿਲ ਕਰਕੇ ਜ਼ਿਲੇ੍ਹ ਦਾ ਮਾਨ ਵਧਾਇਆ | ਜ਼ਿਲੇ੍ਹ ਦੇ ਪਹਿਲੇ ਸਥਾਨਾਂ 'ਤੇ ਆਪਣੀ ਮੋਹਰ ਲਗਾਉਣ ਵਾਲੇ 10 ਵਿਦਿਆਰਥੀਆਂ ਵਿਚੋਂ 9 ਵਿਦਿਆਰਥੀ ਇਸੇ ਸੰਸਥਾ ਨਾਲ ਸੰਬੰਧਿਤ ਹਨ | ਸਕੂਲ ਦਾ ਸਮੁੱਚਾ ਨਤੀਜਾ 100 ਫ਼ੀਸਦੀ ਰਿਹਾ | ਇਸ ਮਿਸਾਲੀ ਸਫਲਤਾ ਦੀ ਖੁਸ਼ੀ ਵਿਚ ਸਕੂਲ ਦੇ ਡਾਇਰੈਕਟਰ ਦਾਨਿਸ਼ ਗਰੇਵਾਲ ਨੇ ਮਿਹਨਤੀ ਅਧਿਆਪਕ, ਸਫਲ ਵਿਦਿਆਰਥੀਆਂ ਤੇ ਉਨ੍ਹਾਂ ਦੇ ਸਤਿਕਾਰਯੋਗ ਮਾਪਿਆਂ ਨੂੰ ਹਾਰਦਿਕ ਮੁਬਾਰਕਬਾਦ ਦਿੱਤੀ | ਪਿ੍ੰਸੀਪਲ ਹਰਜੀਤ ਕੌਰ ਤੇ ਪੈ੍ਰਜ਼ੀਡੈਂਟ ਗੁਰਪਾਲ ਕੌਰ ਨੇ ਇਸ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਸੁਚੱਜੀ ਰਹਿਨੁਮਾਈ ਤੇ ਮਾਪਿਆਂ ਦੇ ਸਹਿਯੋਗ ਸਿਰ ਬੰਨਿ੍ਹਆ | ਇਸ ਸੁਭਾਗੇ ਅਵਸਰ 'ਤੇ ਹੋਣਹਾਰ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਟਰਾਫ਼ੀਆਂ ਤੇ ਸਰਟੀਫਿਕੇਟ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ |
ਸ਼ਾਲੀਮਾਰ ਸਕੂਲ
ਸ਼ਾਲੀਮਾਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦਾ 12ਵੀਂ ਜਮਾਤ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੀ ਸਾਇੰਸ ਸਟਰੀਮ ਦੀ ਵਿਦਿਆਰਥਣ ਅਮਰਜੀਤ ਕੌਰ ਨੇ 445/500 (89 ਫ਼ੀਸਦੀ) ਅੰਕਾਂ ਨਾਲ ਪਹਿਲਾ, ਅਦਿੱਤ ਪ੍ਰਤਾਪ ਨੇ 444/500 (88.8 ਫ਼ੀਸਦੀ) ਅੰਕਾਂ ਨਾਲ ਦੂਸਰਾ ਅਤੇ ਉਦੈ ਕੁਮਾਰ ਨੇ 421/500 (84.2 ਫ਼ੀਸਦੀ) ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਕਾਮਰਸ ਸਟਰੀਮ ਵਿਚੋਂ ਵਿਦਿਆਰਥਣ ਨਵਲੀਨ ਕੌਰ ਨੇ 464/500 (92.8 ਫ਼ੀਸਦੀ) ਅੰਕਾਂ ਨਾਲ ਪਹਿਲਾ, ਵਿਦਿਆਰਥਣ ਮੰਨਤ ਖਾਤੂਨ ਨੇ 457/500 (91.4 ਫ਼ੀਸਦੀ) ਅੰਕਾਂ ਨਾਲ ਦੂਸਰਾ ਅਤੇ ਗੁਰਵਿੰਦਰ ਕੌਰ ਨੇ 454/500 (90.8 ਫ਼ੀਸਦੀ) ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਆਰਟਸ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ 456/500 (91.2 ਫ਼ੀਸਦੀ) ਅੰਕਾਂ ਨਾਲ ਪਹਿਲਾ, ਵਿਦਿਆਰਥਣ ਜਸਮੀਤ ਕੌਰ ਨੇ 436/500 (87.2 ਫ਼ੀਸਦੀ) ਅੰਕਾਂ ਨਾਲ ਦੂਸਰਾ ਅਤੇ ਜਸਪ੍ਰੀਤ ਕੌਰ ਨੇ 418/500 (83.6 ਫ਼ੀਸਦੀ) ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | 12ਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ 100 ਫ਼ੀਸਦੀ ਰਿਹਾ |
ਇਸ ਮੌਕੇ ਸਕੂਲ ਪਿ੍ੰਸੀਪਲ, ਕੋਆਰਡੀਨੇਟਰ, ਡੀ.ਪੀ. ਅਤੇ ਜਮਾਤ ਇੰਚਾਰਜ ਅਧਿਆਪਕਾਂ ਵਲੋਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ | ਸਕੂਲ ਦੇ ਸਰਪ੍ਰਸਤ ਸੁਰਿੰਦਰਪਾਲ ਸਿੰਘ ਵਲੋਂ ਵਿਦਿਆਰਥੀਆਂ ਨੂੰ ਇਸੇ ਤਰ੍ਹਾਂ ਮਿਹਨਤ ਕਰਕੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕਰਨ ਅਤੇ ਜ਼ਿੰਦਗੀ ਵਿਚ ਚੰਗੇ ਮੁਕਾਮ ਹਾਸਿਲ ਕਰਨ ਦਾ ਆਸ਼ੀਰਵਾਦ ਦਿੱਤਾ |
* ਸ. ਆਤਮਾ ਸਿੰਘ ਪਬਲਿਕ ਸਕੂਲ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦਾ ਨਤੀਜਾ ਐਲਾਨਿਆ ਗਿਆ, ਜਿਸ 'ਚ ਸ. ਆਤਮਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਡਾਬਾ ਰੋਡ ਦਾ ਨਤੀਜਾ 100 ਫ਼ੀਸਦੀ ਰਿਹਾ | ਪਹਿਲੇ ਸਥਾਨ 'ਤੇ ਐਸ਼ਤਾ ਗਰਗ 91 ਫ਼ੀਸਦੀ, ਦੂਸਰੇ ਸਥਾਨ 'ਤੇ ਅਨੂ ਸ਼ਾਹ ਅਤੇ ਤੀਸਰੇ ਸਥਾਨ 'ਤੇ ਸਿਪਰਾ ਸਿੰਘ ਰਹੀ | ਇਸ ਮੌਕੇ ਸਕੂਲ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਾਗਰ, ਪੂਜਾ ਸਾਗਰ, ਹਰਮਨ ਸਾਗਰ, ਪਿ੍ੰਸੀਪਲ ਰਵਿੰਦਰ ਕੌਰ ਅਤੇ ਸਾਰੇ ਸਟਾਫ਼ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਬਹੁਤ ਬਹੁਤ ਵਧਾਈ ਦਿੱਤੀ | ਚੇਅਰਮੈਨ ਗੁਰਪ੍ਰੀਤ ਸਿੰਘ ਸਾਗਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਇਸੇ ਤਰ੍ਹਾਂ ਆਪਣੇ ਮਾਪਿਆਂ ਦਾ ਮਿਹਨਤ ਕਰਕੇ ਨਾ ਰੋਸ਼ਨ ਕਰਦੇ ਰਹਿਣ | ਉਨ੍ਹਾਂ ਨੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਵਧਾਈ ਦਿੱਤੀ ਅਤੇ ਕਿਹਾ ਕਿ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਹੈ |
<br/>
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 12ਵੀਂ ਦੇ ਨਤੀਜੇ ਸ਼ਾਨਦਾਰ <br/>
ਅਜੀਤ ਡੈਸਕ
15-05-2026