ਲੁਧਿਆਣਾ, 14 ਮਈ (ਭੁਪਿੰਦਰ ਸਿੰਘ ਬੈਂਸ)-ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਅਤੇ ਪ੍ਰਦਰਸ਼ਨਾਂ ਰਾਹੀਂ ਆਪਣੀਆਂ ਮਾਵਾਂ ਪ੍ਰਤੀ ਆਪਣਾ ਦਿਲੋਂ ਧੰਨਵਾਦ ਪ੍ਰਗਟ ਕੀਤਾ | ਪ੍ਰੋਗਰਾਮ ਦੀ ਸ਼ੁਰੂਆਤ ਇਕ ਵਿਸ਼ੇਸ਼ ਪ੍ਰਾਰਥਨਾ ਨਾਲ ਹੋਈ | ਵਿਦਿਆਰਥੀਆਂ ਨੇ ਮਾਵਾਂ ਨੂੰ ਸਮਰਪਿਤ ਗੀਤ, ਨਾਚ ਅਤੇ ਭਾਸ਼ਣਾਂ ਵਾਲਾ ਇਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਮਾਵਾਂ ਲਈ ਹੱਥੀਂ ਬਣਾਏ ਕਾਰਡ ਵੀ ਮਾਵਾਂ ਨੰੂ ਭੇਟ ਕੀਤੇ ਗਏ | ਇਸ ਮੌਕੇ ਮਾਵਾਂ ਦੇ ਸਨਮਾਨ ਵਿਚ ਵੀਕ ਕੇਕ ਵੀ ਕੱਟਣ ਦੀ ਰਸਮ ਅਦਾ ਕੀਤੀ ਗਈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਸੇਬੇਸਟੀਅਨ ਪਲਾਸੇਰੀ, ਪਿ੍ੰਸੀਪਲ ਕ੍ਰਿਸਪਿਨ ਮਾਰੀਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |