29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 15-05-2026
ਲਾਡੋਵਾਲ, 14 ਮਈ (ਬਲਬੀਰ ਸਿੰਘ ਰਾਣਾ)-ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਖੁਰਦ ਦਾ ਸੀ.ਬੀ.ਐਸ.ਈ. 12ਵੀਂ ਜਮਾਤ (ਬੋਰਡ ਪ੍ਰੀਖਿਆ 2026) ਦਾ ਸ਼ਾਨਦਾਰ ਨਤੀਜਾ ਆਉਣ ਅਤੇ ਆਪਣੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਤੇ ਬੇਹੱਦ ਗੌਰਵ ਮਹਿਸੂਸ ਕੀਤਾ | ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਸਕੂਲ ਦੇ 30 ਤੋਂ ਵੱਧ ਵਿਦਿਆਰਥੀਆਂ ਨੇ 90 ਫੀਸਦੀ ਤੋਂ ਉਪਰ ਅੰਕ ਹਾਸਲ ਕੀਤੇ ਹਨ ਜੋ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਖਤ ਮਿਹਨਤ, ਸਮਰਪਣ ਅਤੇ ਲਗਨ ਨੂੰ ਦਰਸਾਉਂਦਾ ਹੈ | ਜਦ ਕਿ ਸਕੂਲ ਨੇ ਅੰਗਰੇਜ਼ੀ, ਪੇਂਟਿੰਗ, ਆਰਟੀਫੀਸ਼ਲ ਇੰਟੈਲੀਜੈਂਸ (19) ਅਤੇ ਸੰਗੀਤ ਵਿਸਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਦਰਜ ਕੀਤਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ ਕਾਮਰਸ ਸਟ੍ਰੀਮ ਵਿਚ ਮਨਪ੍ਰੀਤ ਸਿੰਘ ਨੇ 97.4 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਲ ਕੀਤਾ, ਜਦ ਕਿ ਸਕਿਸ਼ਾ ਨੇ 97 ਫੀਸਦੀ ਅਤੇ ਮੰਟਾਲ ਸਿੰਘ ਨੇ 96.8 ਫੀਸਦੀ ਅੰਕ ਪ੍ਰਾਪਤ ਕੀਤੇ | ਮੈਡੀਕਲ ਸਟ੍ਰੀਮ ਵਿਚ ਪੁਸ਼ਪ੍ਰੀਤ ਕੌਰ ਨੇ 95.8 ਫੀਸਦੀ ਅੰਕ ਪ੍ਰਾਪਤ ਕੀਤੇ | ਜਦ ਕਿ ਹਿਊਮੈਨਿਟੀਜ ਸਟ੍ਰੀਮ ਵਿਚ ਸੁਖਮਨਪ੍ਰੀਤ ਕੌਰ ਨੇ 95.2 ਫੀਸਦੀ ਅਤੇ ਸੁਖਮਨਪ੍ਰੀਤ ਕੌਰ ਵਿਰਕ ਨੇ 95 ਫੀਸਦੀ ਅੰਕ ਪ੍ਰਾਪਤ ਕੀਤੇ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੋਰ ਮੈਰਿਟੋਰੀਅਸ ਵਿਦਿਆਰਥੀਆਂ ਜਿਨਾਂ ਵਿਚ ਮਹਿਕਦੀਪ ਕੌਰ ਨੇ 94.2 ਫੀਸਦੀ, ਅਰਸ਼ਪ੍ਰੀਤ ਕੌਰ ਨੇ 94 ਫੀਸਦੀ, ਸਿਮਰਨ ਭਾਰਦਵਾਜ ਨੇ 94 ਫੀਸਦੀ, ਹਰਨੀਤ ਕੌਰ ਨੇ 94 ਫੀਸਦੀ, ਅਰਮਨਪ੍ਰੀਤ ਕੌਰ 93.4 ਫੀਸਦੀ, ਉਤਕਰਸ਼ ਰਾਜ ਚੌਧਰੀ ਨੇ 92.8 ਫੀਸਦੀ, ਪਿੰਦਰਪਾਲ ਸਿੰਘ ਨੇ 92.8 ਫੀਸਦੀ, ਗੁਰਕਿਰਤ ਕੌਰ ਨੇ 92.6 ਫੀਸਦੀ, ਅਰਸ਼ਦੀਪ ਕੌਰ 92.4 ਫੀਸਦੀ, ਨਿਰਮਲ ਜੋਤ ਕੌਰ 92 ਫੀਸਦੀ, ਨਵਜੋਤ ਸਿੰਘ ਨੇ 92 ਫੀਸਦੀ, ਹਰਸ਼ਪ੍ਰੀਤ ਸਿੰਘ 91.6 ਫੀਸਦੀ,ਜਸ਼ਨਦੀਪ ਸਿੰਘ 91.6 ਫੀਸਦੀ, ਜਪਨੂਰ ਕੌਰ ਨੇ 91.6 ਫੀਸਦੀ, ਜੁਗਰਾਜ ਸਿੰਘ ਨੇ 91 ਫੀਸਦੀ, ਜਸਮੀਤ ਕੌਰ 91 ਫੀਸਦੀ, ਮਹਿਕਦੀਪ ਕੌਰ ਨੇ 90.8 ਫੀਸਦੀ, ਜੈ ਪ੍ਰਕਾਸ਼ ਯਾਦਵ 90.8 ਫੀਸਦੀ, ਹਰਜਾਪ ਸਿੰਘ ਗਿੱਲ ਨੇ 90.6 ਫੀਸਦੀ, ਜੰਨਤ ਸੋਨੀ 90.2 ਫੀਸਦੀ ਅਤੇ ਮਨਕੀਰਤ ਸਿੰਘ ਨੇ 90 ਫੀਸਦੀ ਸ਼ਾਮਲ ਹਨ | ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਅਤੇ ਪਿ੍ੰਸੀਪਲ ਮੈਡਮ ਜਸਕਿਰਨ ਕੌਰ ਨੇ ਸਾਂਝੇ ਤੌਰ 'ਤੇ ਵਿਦਿਆਰਥੀਆਂ, ਮਾਪਿਆਂ ਤੇ ਸਕੂਲ ਸਟਾਫ ਨੂੰ ਦਿਲੋਂ ਹਾਰਦਿਕ ਵਧਾਈ ਦਿੱਤੀ | ਉਨ੍ਹਾਂ ਅਧਿਆਪਕਾਂ ਦੀ ਸੱਚੀ ਮਿਹਨਤ ਦੀ ਸਰਾਹਨਾ ਕੀਤੀ ਅਤੇ ਵਿਦਿਆਰਥੀਆਂ ਨੂੰ ਜੀਵਨ ਦੇ ਹਰ ਖੇਤਰ ਵਿਚ ਮੱਲਾਂ ਮਾਰਨ ਅਤੇ ਉਚਾਈਆਂ ਤੇ ਪੁੱਜਣ ਲਈਵੀ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਵਧੀਆ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਦਾ ਇਜ਼ਹਾਰ ਸਾਂਝਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਕਿੰਡਜ ਪੋਪਿੰਨ ਪਲੇਅ ਵੇਅ ਸਕੂਲ ਵਿਖੇ ਮਦਰ ਡੇਅ ਮਨਾਇਆ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਔਖੇ ਸਮੇਂ 'ਚ ਹਮੇਸ਼ਾ ਸੂਬੇ ਦੇ ਲੋਕਾਂ ਦੀ ਬਾਂਹ ਫੜੀ-ਜਥੇ: ਮਲਕਪੁਰ
Ad Position 24