29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਗਲਾਡਾ ਦੀਆਂ ਲੋਹੇ ਦੀਆਂ ਸੁਰੱਖਿਆ ਜਾਲੀਆਂ 'ਚ ਲੱਗੇ ਦਰਖੱਤਾਂ ਨੂੰ ਸ਼ਰੇ੍ਹਆਮ ਵੱਡ ਸੁੱਟਿਆ <br/>

Ad Position 21
No active advertisement
ਅਜੀਤ ਡੈਸਕ 15-05-2026
ਫੁੱਲਾਂਵਾਲ, 14 ਮਈ (ਮਨਜੀਤ ਸਿੰਘ ਦੁੱਗਰੀ)-ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਅਧੀਨ ਆਉਂਦੀ 200 ਫੁੱਟੀ ਮਿਸਿੰਗ ਲਿੰਕ ਰੋਡ ਸਥਿਤ ਹਲਕਾ ਗਿੱਲ ਦੀ ਪੰਚਾਇਤ ਸ਼ਹੀਦ ਭਗਤ ਸਿੰਘ ਨਗਰ ਦੇ ਏਰੀਏ ਵਿਚ ਜੈਨ ਮੰਦਰ ਚੌਂਕ ਤੋਂ ਧੂਰੀ ਰੇਲਵੇ ਅੰਡਰ ਬਿ੍ਜ ਵਾਲੇ ਪਾਸੇ ਨੂੰ ਜਾਂਦੇ ਹੀ 30 ਮੀਟਰ ਦੀ ਦੂਰੀ 'ਤੇ ਪੈਂਦੇ ਏ.ਬੀ. ਲਿਉਕਰ ਸ਼ਰਾਬ ਦੇ ਠੇਕੇ ਦੇ ਨਾਲ ਚੱਲ ਰਹੇ ਹਾਤੇ ਦੇ ਅੱਗੇ ਗਲਾਡਾ ਦੀਆਂ ਲੋਹੇ ਦੀਆਂ ਸੁਰੱਖਿਆ ਜਾਲੀਆਂ ਵਿਚ ਲੱਗੇ ਹੋਏ ਦੋ ਹਰੇ ਭਰੇ ਦਰਖਤਾਂ ਨੂੰ ਹਾਤੇ ਵਾਲਿਆਂ ਨੇ ਅੱਜ ਦਿਨ ਦਿਹਾੜੇ ਆਰੀ ਦੀ ਮਦਦ ਨਾਲ ਸ਼ਰੇ੍ਹਆਮ ਵੱਡ ਸੁੱਟਿਆ | ਜਦ ਕਿ ਇਹ ਮੇਨ ਚੌਕ ਹੋਣ ਕਰਕੇ ਗਲਾਡਾ ਦੇ ਸੁਰੱਖਿਆ ਕਰਮਚਾਰੀ ਇਸ ਸੜਕ 'ਤੇ ਆਮ ਹੀ ਚੱਕਰ ਲਗਾਉਂਦੇ ਰਹਿੰਦੇ ਹਨ ਅਤੇ ਮੇਨ ਰਸਤਾ ਹੋਣ ਕਰਕੇ ਉਚ ਅਧਿਕਾਰੀਆਂ ਦਾ ਵੀ ਇੱਥੋਂ ਗੁਜ਼ਰਨਾ ਆਮ ਗੱਲ ਹੈ | ਦਿਨ ਦਿਹਾੜੇ ਸ਼ਰੇਆਮ ਇਸ ਤਰ੍ਹਾਂ ਹਰੇ ਭਰੇ ਦਰਖ਼ਤ ਨੂੰ ਬੇਖ਼ੌਫ ਹੋ ਕੇ ਵੱਢਣ ਨਾਲ ਗਲਾਡਾ ਦੀ ਕਾਰਗੁਜ਼ਾਰੀ 'ਤੇ ਵੀ ਸਵਾਲੀਆ ਚਿੰਨ੍ਹ ਲੱਗਦਾ ਹੈ | ਜਿਸ ਦੀ ਗਵਾਹੀ ਪਿਛਲੇ ਦਿਨੀਂ ਗਲਾਡਾ ਦੇ ਇਕ ਸੁਰੱਖਿਆ ਕਰਮਚਾਰੀ ਨੂੰ ਵਿਜੀਲੈਂਸ ਵਿਭਾਗ ਵਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ਕਰਨ ਤੋਂ ਮਿਲਦੀ ਹੈ, ਜਿਸ ਤੋਂ ਇਹ ਲੱਗਦਾ ਹੈ ਕਿ ਇਹ ਸਭ ਮਿਲੀ ਭੁਗਤ ਦਾ ਨਤੀਜਾ ਹੈ |
ਕੀ ਕਹਿਣਾ ਹੈ ਗਲਾਡਾ ਦੇ ਬਾਗ਼ਬਾਨੀ ਵਿਭਾਗ ਦਾ-
ਜਦੋਂ ਇਸ ਬਾਬਤ ਗਲਾਡਾ ਦੇ ਬਾਗ਼ਬਾਨੀ ਵਿਭਾਗ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੇ ਧਿਆਨ ਵਿਚ ਅਜਿਹਾ ਕੋਈ ਮਾਮਲਾ ਨਹੀਂ ਆਇਆ ਹੈ | ਅਗਰ ਕਿਸੇ ਨੇ ਗਲਾਡਾ ਅਧੀਨ ਆਉਂਦੇ ਇਸ ਦਰਖ਼ਤ ਵੱਡੇ ਹਨ ਤਾਂ ਉਹ ਚੈੱਕ ਕਰਵਾ ਕੇ ਆਪਣੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਮਾਡਲ ਹਾਈ ਸਕੂਲ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਜੀ.ਏ.ਡੀ. ਪਬਲਿਕ ਸਕੂਲ ਬਚਿੱਤਰ ਨਗਰ ਦਾ ਨਤੀਜਾ ਸ਼ਾਨਦਾਰ <br/>
Ad Position 24