04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਮੁਫ਼ਤ ਅਨਾਜ ਨਾਲ 'ਮੇਰੀ ਰਸੋਈ' ਸਕੀਮ ਅਧੀਨ 6 ਕਿੱਲੋ 200 ਗ੍ਰਾਮ ਦੀ ਮਿਲੇਗੀ ਰਾਸ਼ਨ ਕਿੱਟ <br/>

Ad Position 21
No active advertisement
ਅਜੀਤ ਡੈਸਕ 21-05-2026
ਲੁਧਿਆਣਾ, 20 ਮਈ (ਜਤਿੰਦਰ ਭੰਬੀ)-ਪੰਜਾਬ ਦੇ 40 ਲੱਖ ਸਮਾਰਟ ਰਾਸ਼ਨ ਕਾਰਡ ਧਾਰਕਾਂ ਦੇ 1.57 ਕਰੋੜ ਪਰਿਵਾਰਕ ਮੈਂਬਰਾਂ ਜਿਨ੍ਹਾਂ ਨੂੰ 5 ਕਿੱਲੋਗਰਾਮ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਸਾਲ ਵਿਚ 4 ਵਾਰੀ 18 ਹਜ਼ਾਰ ਡੀਪੂ ਹੋਲਡਰਾਂ ਦੁਆਰਾ ਬਾਇਓ ਮੈਟਿ੍ਕ ਮਸ਼ੀਨਾਂ ਨਾਲ ਮੁਹੱਈਆ ਕਰਵਾਈ ਜਾਂਦੀ ਮੁਫ਼ਤ ਕਣਕ ਦੇ ਨਾਲ ਐਤਕੀਂ ਪੰਜਾਬ ਸਰਕਾਰ ਵਲੋਂ 'ਮੇਰੀ ਰਸੋਈ' ਸਕੀਮ ਅਧੀਨ 6.200 ਕਿੱਲੋਗਰਾਮ ਵਾਲੀ ਇਕ ਰਾਸ਼ਨ ਕਿੱਟ ਵੀ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ, ਜਿਸ ਨੂੰ ਪੰਜਾਬ ਸਰਕਾਰ ਵਲੋਂ ਏਜੰਸੀ ਮਾਰਕਫੈੱਡ ਦੁਆਰਾ ਤਿਆਰ ਕਰਵਾਇਆ ਗਿਆ ਹੈ¢ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਖ਼ੁਰਾਕ 'ਤੇ ਸਿਵਲ ਸਪਲਾਈ ਵਿਭਾਗ ਵਲੋਂ ਰਾਸ਼ਨ ਕਿੱਟ ਦੀ ਵੰਡ ਦਾ ਕੰਮ ਅਪ੍ਰੈਲ 2026 ਤੋਂ ਜੂਨ 2026 ਤੱਕ ਤਿੰਨ ਮਹੀਨੇ ਦੇ ਮਿਲਣ ਵਾਲੇ ਮੁਫ਼ਤ ਅਨਾਜ (ਕਣਕ) ਦੇ ਨਾਲ ਹੀ ਕਰ ਦਿੱਤਾ ਜਾਵੇਗਾ ¢ ਮਹਿੰਗਾਈ ਦੇ ਦੌਰ ਵਿਚ ਪੰਜਾਬ ਦੇ ਲੋੜਵੰਦ ਲੋਕਾਂ ਨੂੰ ਮੁਫ਼ਤ ਕਣਕ ਦੇ ਨਾਲ ਇਹ ਰਾਸ਼ਨ ਕਿੱਟ ਮਿਲਣ ਨਾਲ ਵੱਡੀ ਰਾਹਤ ਮਿਲੇਗੀ | ਮੇਰੀ ਰਸੋਈ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ਨ ਕਿੱਟ ਵਿਚ ਚਨਾ ਦਾਲ 2 ਕਿੱਲੋ, ਚੀਨੀ 2 ਕਿੱਲੋ, ਨਮਕ 2 ਕਿੱਲੋ, ਹਲਦੀ ਪਾਊਡਰ 200 ਗ੍ਰਾਮ, ਸਰੋਂ੍ਹ ਦਾ ਤੇਲ 1 ਲੀਟਰ ਸ਼ਾਮਿਲ ਹਨ¢ ਆਲ ਇੰਡੀਆ ਫੇਅਰਪ੍ਰਾਈਸ ਸ਼ਾਪ ਡੀਲਰਜ਼ ਫੈਡਰੇਸ਼ਨ ਯੂਨੀਅਨ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ 40 ਲੱਖ ਪਰਿਵਾਰਾਂ ਨੂੰ ਮੇਰੀ ਰਸੋਈ ਯੋਜਨਾ ਸਕੀਮ ਅਧੀਨ ਜੋ ਕਿੱਟ ਮੁਹੱਈਆ ਕਰਵਾਈ ਜਾ ਰਹੀ ਹੈ, ਉਸ ਕਿੱਟ ਨੂੰ ਵੰਡਣ ਦੇ ਬਦਲੇ ਪੰਜਾਬ ਦੇ 18 ਹਜ਼ਾਰ ਡੀਪੂ ਹੋਲਡਰਾਂ ਨੂੰ ਇਕ ਕਿੱਟ ਦੇ 50 ਰੁਪਏ ਮਾਰਜਨਮਨੀ ਵਜੋਂ ਦਿੱਤੇ ਜਾਣ |

Ad Position 22
No active advertisement
ਪਿਛਲੀ ਖ਼ਬਰ ਟਰੱਸਟ ਵਿਚ ਸਿੱਖ ਰਹਿਤ ਮਰਿਆਦਾ ਅਤੇ ਹੋਰ ਉਲੰਘਣਾ ਕਰਨ ਦੇ ਮਾਮਲੇ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ੀ ਅੱਜ ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ
Ad Position 24