28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੱਤੇਵਾੜਾ ਜੰਗਲਾਂ 'ਚ ਵਣ-ਮਹਾਂਉਤਸਵ ਅਤੇ ਮੋਰਚੇ ਦੀ ਚÏਥੀ ਵਰੇ੍ਹਗੰਢ ਦੀਆਂ ਤਿਆਰੀਆਂ ਮੁਕੰਮਲ <br/>

Ad Position 21
No active advertisement
ਅਜੀਤ ਡੈਸਕ 22-05-2026
ਲੁਧਿਆਣਾ, 21 ਮਈ (ਜਤਿੰਦਰ ਭੰਬੀ)-ਮੱਤੇਵਾੜਾ ਜੰਗਲਾਂ 'ਚ ਵਣ-ਮਹਾਂਉਤਸਵ ਅਤੇ ਮੱਤੇਵਾੜਾ ਜੰਗਲ ਮੋਰਚੇ ਦੀ ਚÏਥੀ ਵਰੇ੍ਹਗੰਢ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਪੀ.ਏ.ਸੀ. ਮੈਂਬਰਾਂ ਨੇ ਮੀਟਿੰਗ ਕੀਤੀ¢ ਇਸ ਸਬੰਧੀ ਪੀ.ਏ.ਸੀ. ਮੈਂਬਰਾਂ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ¢ ਉਨ੍ਹਾਂ ਦੱਸਿਆ ਕਿ ਰੇਂਜਰ ਮੋਹਨ ਸਿੰਘ ਦੀ ਅਗਵਾਈ ਹੇਠ ਵਣ ਵਿਭਾਗ ਨਾਲ 1 ਜੁਲਾਈ ਤੋਂ 6 ਜੁਲਾਈ ਤੱਕ ਮਨਾਏ ਜਾਣ ਵਾਲੇ ਵਣ-ਮਹਾਂਉਤਸਵ ਅਤੇ 'ਮੱਤੇਵਾੜਾ ਜੰਗਲ ਬਚਾਓ' ਮੋਰਚੇ ਦੀ ਚÏਥੀ ਵਰੇ੍ਹਗੰਢ ਦੇ ਆਗਾਮੀ ਸਮਾਗਮਾਂ ਨੂੰ ਲੈ ਕੇ ਪ੍ਰੋਗਰਾਮ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ¢ ਉਨ੍ਹਾਂ ਦੱਸਿਆ ਸਾਡਾ ਮੁੱਖ ਉਦੇਸ਼ ਜਨਤਕ ਭਾਗੀਦਾਰੀ ਰਾਹੀਂ ਵਾਤਾਵਰਨ ਦੀ ਬਹਾਲੀ ਦੇ ਯਤਨਾਂ ਨੂੰ ਮਜ਼ਬੂਤ ਕਰਨਾ ਅਤੇ ਹਰਿਆਵਲ ਦਾ ਦਾਇਰਾ ਵਧਾਉਣਾ ਹੈ¢ ਮੀਟਿੰਗ 'ਚ ਚਰਚਾ ਦਾ ਮੁੱਖ ਆਕਰਸ਼ਣ ਹੈਦਰ ਨਗਰ ਜੰਗਲ ਨੂੰ ਵਿਗਿਆਨਕ ਤਰੀਕੇ ਨਾਲ ਮੱਤੇਵਾੜਾ ਜੰਗਲਾਂ ਨਾਲ ਜੋੜਨ ਦੀ ਪ੍ਰਸਤਾਵਿਤ ਪ੍ਰਕਿਰਿਆ ਸੀ¢ ਇਸ ਪਹਿਲਕਦਮੀ ਦਾ ਉਦੇਸ਼ ਜੈਵ-ਵਿਵ ਨੂੰ ਵਧਾਉਣਾ, ਜੰਗਲੀ ਜੀਵਾਂ ਦੀ ਆਵਾਜਾਈ ਵਿਚ ਸੁਧਾਰ ਕਰਨਾ ਅਤੇ ਖੇਤਰ ਵਿਚ ਇਕ ਮਜ਼ਬੂਤ ਵਾਤਾਵਰਨ ਰਸਤਾ ਬਣਾਉਣਾ ਹੈ¢ ਵਣ ਵਿਭਾਗ ਵਲੋਂ ਪਹਿਲਾਂ ਹੀ ਅਗਾਊਾ ਤÏਰ 'ਤੇ ਪÏਦੇ ਲਗਾਉਣ ਲਈ ਟੋਏ ਪੁੱਟ ਕੇ ਵਿਆਪਕ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ, ਜੋ ਆਗਾਮੀ ਪÏਦਿਆਂ ਦੀ ਮੁਹਿੰਮ ਲਈ ਉਨ੍ਹਾਂ ਦੀ ਗੰਭੀਰਤਾ ਅਤੇ ਸੁਚੱਜੀ ਯੋਜਨਾਬੰਦੀ ਨੂੰ ਦਰਸਾਉਂਦਾ ਹੈ¢ ਦੇਸੀ ਪ੍ਰਜਾਤੀਆਂ ਦੇ ਪੌਦਿਆਂ 20 ਹਜ਼ਾਰ ਰੁੱਖ ਲਗਾਉਣ ਦਾ ਟੀਚਾ ਹੈ¢ ਇਸ ਮÏਕੇ ਰੇਂਜਰ ਮੋਹਨ ਸਿੰਘ ਅਤੇ ਵਣ ਵਿਭਾਗ ਦੀ ਟੀਮ ਤੋਂ ਇਲਾਵਾ ਪਬਲਿਕ ਐਕਸ਼ਨ ਕਮੇਟੀ ਦੇ ਸੀਨੀਅਰ ਈਵੈਂਟ ਕੋਆਰਡੀਨੇਟਰ ਮਨਿੰਦਰਜੀਤ ਸਿੰਘ ਬੈਨੀਪਾਲ (ਬਾਵਾ ਮਾਛੀਆਂ), ਦਾਨ ਸਿੰਘ ਓਸਾਹਣ, ਐਡਵੋਕੇਟ ਯੋਗੇਸ਼ ਖੰਨਾ, ਗੁਰਪ੍ਰੀਤ ਸਿੰਘ ਅਤੇ ਕਰਨਲ ਸੀ.ਐਮ. ਲਖਨਪਾਲ ਮÏਜੂਦ ਸਨ¢

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਕਾਂਗਰਸ ਦੇ ਲਹਿਰਾ ਨੇ ਲਿਆ ਅਸ਼ੀਰਵਾਦ ਅਗਲੀ ਖ਼ਬਰ ਗੁਰਦਾਸਪੁਰ ਦੇ ਇਕ ਮਾਲ ਨੇੜੇ ਭੇਦਭਰੇ ਹਲਾਤ 'ਚ ਮਿਲੀ ਨੌਜਵਾਨ ਦੀ ਲਾਸ਼
Ad Position 24