28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਗੁਰਦਾਸਪੁਰ ਦੇ ਇਕ ਮਾਲ ਨੇੜੇ ਭੇਦਭਰੇ ਹਲਾਤ 'ਚ ਮਿਲੀ ਨੌਜਵਾਨ ਦੀ ਲਾਸ਼

Ad Position 21
No active advertisement
ਅਜੀਤ ਡੈਸਕ 22-05-2026
ਗੁਰਦਾਸਪੁਰ, 21 ਮਈ (ਚੱਕਰਾਜਾ)-ਗੁਰਦਾਸਪੁਰ ਕਲਾਨੌਰ ਰੋਡ 'ਤੇ ਇੰਪਰੂਵਮੈਂਟ ਟਰੱਸਟ ਸਕੀਮ ਨੰਬਰ ਇਕ ਦੀ ਮਾਰਕੀਟ ਦੇ ਸਾਹਮਣੇ ਸਥਿਤ ਇਕ ਨਿੱਜੀ ਮਾਲ ਦੇ ਬਾਹਰੋਂ ਸੜਕ ਕਿਨਾਰਿਓਾ ਭੇਦਭਰੇ ਹਾਲਾਤਾਂ ਵਿਚ ਇਕ ਨੌਜਵਾਨ ਦੀ ਲਾਸ਼ ਮਿਲਣ ਦੀ ਖ਼ਬਰ ਪ੍ਰਾਪਤ ਹੋਈ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਰਾਜਾ ਪੁੱਤਰ ਹੀਰਾ ਮਸੀਹ ਵਾਸੀ ਕੋਟ ਮੋਹਨ ਵਜੋਂ ਹੋਈ ਹੈ | ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਸੜਕ ਦੁਰਘਟਨਾ ਹੈ ਜਾਂ ਫਿਰ ਗਰਮੀ ਜਾਂ ਕਿਸੇ ਹੋਰ ਕਾਰਨ ਕਰਕੇ ਨੌਜਵਾਨ ਦੀ ਮੌਤ ਹੋਈ ਹੈ | ਮੌਕੇ 'ਤੇ ਪਹੁੰਚੇ ਨੌਜਵਾਨ ਦੇ ਪਿੰਡ ਦੇ ਵਿਅਕਤੀ ਵਿਪਨ ਕੁਮਾਰ ਨੇ ਦੱਸਿਆ ਕਿ ਨੌਜਵਾਨ ਕੋਟ ਮੋਹਨ ਦਾ ਰਹਿਣ ਵਾਲਾ ਹੈ ਤੇ ਦਿਹਾੜੀਦਾਰ ਮਜ਼ਦੂਰ ਹੈ | ਅੱਜ ਵੀ ਸ਼ਾਇਦ ਉਹ ਕੰਮ ਦੇ ਸਿਲਸਿਲੇ ਵਿਚ ਹੀ ਗੁਰਦਾਸਪੁਰ ਆਇਆ ਹੋਵੇਗਾ ਤੇ ਉਹ ਇੱਧਰੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸੜਕ ਕਿਨਾਰੇ ਕੋਈ ਨੌਜਵਾਨ ਡਿੱਗਾ ਪਿਆ ਹੈ ਅਤੇ ਜਦੋਂ ਉਨ੍ਹਾਂ ਦੇਖਿਆ ਤਾਂ ਉਹ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਰਾਜਾ ਸੀ ਜੋ ਦਿਹਾੜੀ ਟੱਪਾ ਕਰਦਾ ਹੈ, ਉੱਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਅਜੇ ਰਾਜਨ ਨੇ ਕਿਹਾ ਕਿ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ |
Ad Position 22
No active advertisement
ਪਿਛਲੀ ਖ਼ਬਰ ਮੱਤੇਵਾੜਾ ਜੰਗਲਾਂ 'ਚ ਵਣ-ਮਹਾਂਉਤਸਵ ਅਤੇ ਮੋਰਚੇ ਦੀ ਚÏਥੀ ਵਰੇ੍ਹਗੰਢ ਦੀਆਂ ਤਿਆਰੀਆਂ ਮੁਕੰਮਲ <br/> ਅਗਲੀ ਖ਼ਬਰ ਕੈਂਬਿ੍ਜ ਇੰਟਰਨੈਸ਼ਨਲ ਸਕੂਲ ਸੇਖੜੀ ਕੈਂਪਸ ਬਟਾਲਾ ਵਿਖੇ ਨਵੀਂ ਵਿਦਿਆਰਥੀ ਕੌਂਸਲ ਦੀ ਚੋਣ
Ad Position 24