27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਐਸ.ਐਸ.ਐਮ. ਕਾਲਜ ਵਿਖੇ ਸਾਹਿਤ ਸੰਗਮ ਦੀਨਾਨਗਰ ਵਲੋਂ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ ਕਰਵਾਇਆ

ਦੀਨਾਨਗਰ, 27 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਸਥਾਨਕ ਐਸ. ਐਸ.

Ad Position 21
No active advertisement
ਐਸ.ਐਸ.ਐਮ. ਕਾਲਜ ਵਿਖੇ ਕਰਵਾਏ ਸਮਾਗਮ ਦੌਰਾਨ ਸਾਹਿਤ ਸੰਗਮ ਦੇ ਪ੍ਰਧਾਨ ਮੰਗਤ ਚੰਚਲ ਦੇ ਗ਼ਜ਼ਲ-ਸੰਗ੍ਰਿਹ ‘ਚੁੱਪ’ ਦੀ ਘੁੰਢ ਚੁੱਕਾਈ ਦੀ ਰਸਮ ਅਦਾ ਕਰਦੇ ਸਾਹਿਤਕਾਰ ਤੇ ਸਮਾਗਮ ਵਿਚ ਹਾਜ਼ਰ ਸਾਹਿਤਕਾਰ। ਤਸਵੀਰਾਂ: ਸੋਢੀ 28-09-2026
ਦੀਨਾਨਗਰ, 27 ਸਤੰਬਰ (ਸੋਢੀ/ਘੁੰਮਣ/ਸ਼ਰਮਾ)-ਸਥਾਨਕ ਐਸ.ਐਸ.ਐਮ. ਕਾਲਜ ਵਿਖੇ ਸਾਹਿਤ ਸੰਗਮ ਦੀਨਾਨਗਰ ਵਲੋਂ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਾਹਿਤ ਸੰਗਮ ਦੇ ਪ੍ਰਧਾਨ ਮੰਗਤ ਚੰਚਲ ਦੇ ਨਵੇਂ ਛਪ ਕੇ ਆਏ ਗ਼ਜ਼ਲ-ਸੰਗ੍ਰਿਹ ‘ਚੁੱਪ ਦਾ ਅਨੁਵਾਦ’ ’ਤੇ ਵਿਚਾਰ-ਗੋਸ਼ਟੀ ਤੇ ਕਵੀ-ਦਰਬਾਰ ਕਰਵਾਇਆ ਗਿਆ । ਜਿਸ ਦੀ ਪ੍ਰਧਾਨਗੀ ਡਾ: ਲੇਖ ਰਾਜ, ਪ੍ਰਿੰਸੀਪਲ ਡਾ: ਆਰ.ਕੇ. ਤੁਲੀ, ਤਹਿਸੀਲਦਾਰ ਬਲਵਿੰਦਰ ਸਿੰਘ, ਡਾ: ਸਮਸ਼ੇਰ ਮੋਹੀ, ਦਵਿੰਦਰ ਦਿਦਾਰ, ਮੱਖਣ ਕੁਹਾੜ, ਪੰਮੀ ਦਿਵੇਦੀ, ਡਾ: ਸੁਰਿੰਦਰ ਸਾਂਤ, ਸੁੱਚਾ ਸਿੰਘ ਰੰਧਾਵਾ, ਪ੍ਰਿੰਸੀਪਲ ਡਾ: ਰਜਵਿੰਦਰ ਕੌਰ, ਤਰਸੇਮ ਸਿੰਘ ਭੰਗੂ ਤੇ ਲੈ: ਕਮਾਂਡਰ ਪ੍ਰਸ਼ੋਤਮ ਸਿੰਘ ਲੱਲੀ ਨੇ ਸਾਂਝੇ ਤੌਰ ’ਤੇ ਕੀਤੀ । ਪ੍ਰੋਗਰਾਮ ਦੇ ਆਰੰਭ ’ਚ ਸਾਹਿਤ ਸੰਗਮ ਦੀਨਾਨਗਰ ਦੇ ਪ੍ਰਧਾਨ ਮੰਗਤ ਚੰਚਲ ਵਲੋਂ ਕਾਵਿਕ ਤੇ ਸਨੇਹ-ਲਬਰੇਜ ਸ਼ਬਦਾਂ ਵਿਚ ਹਾਜ਼ਰ ਵਿਦਵਾਨਾਂ ਅਤੇ ਸਾਹਿਤਕਾਰਾਂ ਦਾ ਨਿੱਘਾ ਸਵਾਗਤ ਕੀਤਾ ਗਿਆ । ਪ੍ਰੋਗਰਾਮ ਦੀ ਕਾਰਵਾਈ ਨੂੰ ਲੜੀਬੱਧ ਕਰਦਿਆਂ ਸ਼ੀਤਲ ਸਿੰਘ ਗੁੰਨੋਪੁਰੀ ਨੇ ਗ਼ਜ਼ਲ-ਸੰਗ੍ਰਿਹ ਚੁੱਪ ਦਾ ਅਨੁਵਾਦ ਦਾ ਲੋਕ ਅਰਪਣ ਕਰਵਾਇਆ ਤੇ ਕਾਲਜ ਦੇ ਪ੍ਰਿੰਸੀਪਲ ਡਾ: ਆਰ.ਕੇ. ਤੁਲੀ ਵਲੋਂ ਵੀ ਹਾਜ਼ਰ ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ । ਦੂਸਰਾ ਪਰਚਾ ਗ਼ਜ਼ਲ ਵਿਧਾ ਨੂੰ ਸਮਰਪਿਤ ਖੋਜਾਰਥੀ ਸਰਬਜੀਤ ਸਿੰਘ ਸੰਧੂ ਨੇ ਪੜ੍ਹਿਆ ਜਿਸ ’ਚ ਉਨ੍ਹਾਂ ਨੇ ਚੰਚਲ ਦੀ ਸ਼ਾਇਰੀ ਨੂੰ ਮਨੁੱਖੀ ਜੀਵਨ ਦੀ ਪ੍ਰਤੀਨਿਧਤਾ ਕਰਨ ਵਾਲੀ ਸ਼ਾਇਰੀ ਕਿਹਾ ਅਤੇ ਪੁਸਤਕ ਵਿਚੋਂ ਕੁਝ ਸ਼ੇਅਰ ਪੜ੍ਹ ਕੇ ਆਪਣੇ ਵਿਚਾਰਾਂ ਦੀ ਪ੍ਰੋੜਤਾ ਵੀ ਕੀਤੀ । ਕਵੀ-ਦਰਬਾਰ ’ਚ ਵਿਜੇ ਅਗਨੀਹੋਤਰੀ, ਸਰਬਜੀਤ ਚਾਹਲ, ਰਮਨੀ ਸੁਜਾਨਪੁਰ, ਬਿਸ਼ਨ ਦਾਸ, ਤਹਿਸੀਲਦਾਰ ਬਲਵਿੰਦਰ ਸਿੰਘ, ਸੁੱਚਾ ਸਿੰਘ ਰੰਧਾਵਾ, ਪ੍ਰੀਤ ਰਾਣਾ , ਹਰਪਾਲ ਬੈਂਸ, ਪ੍ਰਤਾਪ ਪਾਰਸ ਗੁਰਦਾਸਪੁਰੀ, ਬਲਦੇਵ ਉਲਫ਼ਤ, ਦਵਿੰਦਰ ਮਗਰਾਲਾ, ਬਲਬੀਰ ਮਗਰਾਲਾ, ਸੁਮਿਤ ਕਸ਼ਯਪ, ਨਰੇਸ਼ ਦੀਨਾਨਗਰ, ਜਗਮੋਹਨ ਸਿੰਘ, ਸੁਖਬੀਰ ਸਿੰਘ ਨੂਰ, ਸੁਖਵਿੰਦਰ ਰੰਧਾਵਾ, ਜਸਵਿੰਦਰ ਅਨਮੋਲ, ਸੁਭਾਸ਼ ਬਾਵਾ, ਰਾਜ ਗੁਰਦਾਸਪੁਰੀ, ਡਾ: ਰਾਜੇਸ਼ ਮਹਾਜਨ, ਰਘਬੀਰ ਸਿੰਘ ਚਾਹਲ, ਕੁਲਜੀਤ ਰੰਧਾਵਾ, ਕੁਲਦੀਪ ਸਿੰਘ ਘਾਂਗਲਾ, ਤਰਸੇਮ ਸਿੰਘ ਭੰਗੂ, ਸੁਭਾਸ਼ ਦੀਵਾਨਾ, ਬਲਕਾਰ ਸਿੰਘ, ਬੂਟਾ ਰਾਮ ਆਜ਼ਾਦ, ਵਿਜੇ ਤਾਲਿਬ, ਰਮੇਸ਼ ਜਾਨੂੰ, ਨਿਸ਼ਾਨ ਸਿੰਘ ਜੌੜਾ ਸਿੰਘਾ, ਡਾ: ਸੁਖਵਿੰਦਰ ਰੰਧਾਵਾ, ਰਵੀ ਮੰਗਲਾ, ਕੁਲਰਾਜ ਖੋਖਰ, ਲੱਖਣ ਮੇਘੀਆਂ, ਮਹੇਸ਼ ਚੰਦਰਭਾਨੀ, ਕਰਮਜੀਤ ਅਨਮੋਲ, ਵਿਜੇ ਤਾਲਿਬ, ਡਾ: ਅਜੇ, ਡਾ: ਸਮਸ਼ੇਰ ਮੋਹੀ, ਸਰਬਜੀਤ ਸਿੰਘ ਸੰਧੂ, ਸੁਨੀਲ ਕੁਮਾਰ, ਜਸਵੰਤ ਹਾਂਸ, ਸੁਲਤਾਨ ਭਾਰਤੀ, ਬਲਬੀਰ ਸਿੰਘ ਕਲਸੀ ਅਤੇ ਸ਼ੀਤਲ ਸਿੰਘ ਗੁੰਨੋਪੁਰੀ ਨੇ ਖੂਬਸੂਰਤ ਕਲਾਮ ਪੇਸ਼ ਕੀਤੇ । ਮੰਚ ਸੰਚਾਲਨ ਦੀ ਭੂਮਿਕਾ ਸ਼ੀਤਲ ਸਿੰਘ ਗੁੰਨੋਪੁਰੀ ਵਲੋਂ ਬਾਖੂਬੀ ਨਿਭਾਈ ਗਈ । ਸਭਾ ਦੇ ਜਨਰਲ ਸਕੱਤਰ ਦਵਿੰਦਰ ਮਗਰਾਲਾ ਵਲੋਂ ਸਮੂਹ ਸਾਹਿਤਕਾਰਾਂ ਦੇ ਨਾਲ-ਨਾਲ ਕਾਲਜ ਦੇ ਪ੍ਰਿੰਸੀਪਲ ਡਾ: ਆਰ.ਕੇ. ਤੁਲੀ ਤੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਕੈਪਟਨ ਸੁਖਵਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਐਸ.ਸੀ. ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਦੋ ਕਾਰਾਂ ਦੀ ਭਿਆਨਕ ਟੱਕਰ ’ਚ ਨੌਜਵਾਨ ਦੀ ਮੌਤ- 2 ਜ਼ਖ਼ਮੀ
Ad Position 24