ਬਟਾਲਾ, 21 ਮਈ (ਸਤਿੰਦਰ ਸਿੰਘ)-ਕੈਂਬਿ੍ਜ ਇੰਟਰਨੈਸ਼ਨਲ ਸਕੂਲ ਸੇਖੜੀ ਕੈਂਪਸ ਬਟਾਲਾ ਵਿਖੇ ਵਿੱਦਿਅਕ ਸੈਸ਼ਨ 2026-27 ਲਈ ਨਵੀਂ ਵਿਦਿਆਰਥੀ ਕੌਂਸਲ ਦੀ ਚੋਣ ਸਬੰਧੀ ਸਮਾਗਮ ਸਕੂਲ ਕੈਂਪਸ 'ਚ ਕੀਤਾ ਗਿਆ | ਇਸ ਮੌਕੇ ਸੀ.ਈ.ਓ. ਸ੍ਰੀਮਤੀ ਅਨੂਜਾ ਸੇਖੜੀ ਤੇ ਕੋ-ਸੀ.ਈ.ਓ. ਸ੍ਰੀ ਦੀਪਾਂਕਾ ਸੇਖੜੀ ਦੀ ਸ਼ਾਨਦਾਰ ਹਾਜ਼ਰੀ ਰਹੀ | ਪਿ੍ੰਸੀਪਲ ਸ੍ਰੀਮਤੀ ਸਮਿੱਕੀ ਕੋਚਰ ਨੇ ਨਵੇਂ ਚੁਣੇ ਗਏ ਕੌਂਸਲ ਮੈਂਬਰਾਂ ਨੂੰ ਸਹੁੰ ਚੁਕਾਈ ਤੇ ਉਨ੍ਹਾਂ ਨੂੰ ਸਕੂਲ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਇਮਾਨਦਾਰੀ ਤੇ ਵਚਨਬੱਧਤਾ ਨਾਲ ਅਗਵਾਈ ਕਰਨ ਲਈ ਪ੍ਰੇਰਿਤ ਕੀਤਾ | ਨਵ-ਨਿਯੁਕਤ ਵਿਦਿਆਰਥੀ ਕੌਂਸਲ ਨੇ ਆਪਣੀ ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਉਣ ਦੀ ਸਹੁੰ ਚੁੱਕੀ | ਪਤਵੰਤਿਆਂ ਵਲੋਂ ਨੌਜਵਾਨ ਆਗੂਆਂ ਨੂੰ ਬੈਜ ਤੇ ਸੈਸ਼ੇ ਪ੍ਰਦਾਨ ਕੀਤੇ ਗਏ | ਵਿਦਿਆਰਥੀ ਕੌਂਸਲ 'ਚ ਹੈੱਡ ਬੁਆਏ ਏਕਮਪ੍ਰੀਤ ਸਿੰਘ, ਹੈੱਡ ਗਰਲ ਲੜਕੀ ਮਨਰੀਤ ਕੌਰ ਤੇ ਪ੍ਰਧਾਨ ਨਵਦੀਪ ਕੌਰ ਦੀ ਚੋਣ ਹੋਈ | ਹਾਊਸ ਨਿਯੁਕਤੀਆਂ ਵਿਚ ਰੈੱਡ ਹਾਊਸ ਕੈਪਟਨ ਰਹਿਮਤਪ੍ਰੀਤ ਕੌਰ, ਉਪ ਕੈਪਟਨ ਅਨੁਰੀਤ ਕੌਰ, ਯੈਲੂ ਹਾਊਸ ਕੈਪਟਨ ਅਰਮਾਨਦੀਪ ਸਿੰਘ ਤੇ ਉਪ ਕੈਪਟਨ ਅਮੋਲਬੀਰ ਸਿੰਘ, ਬਲਿਊ ਹਾਊਸ ਵਿਚ ਕੈਪਟਨ ਤਾਜ਼ਮੀਨ ਕੌਰ ਤੇ ਉਪ ਕੈਪਟਨ ਅਗਮਪ੍ਰੀਤ ਸਿੰਘ, ਗਰੀਨ ਹਾਊਸ ਕੈਪਟਨ ਸਮਰੀਤ ਕੌਰ ਤੇ ਉਪ ਕੈਪਟਨ ਏਕਮ ਕੌਰ ਦੀ ਚੋਣ ਹੋਈ | ਹੋਰ ਅਹੁਦਿਆਂ ਵਿਚ ਅਨੁਸ਼ਾਸਨ ਇੰਚਾਰਜ ਏਕਮ ਕੌਰ ਤੇ ਉਪ ਅਨੁਸ਼ਾਸਨ ਇੰਚਾਰਜ ਜਸਮੀਨ ਕੌਰ, ਸੱਭਿਆਚਾਰਕ ਇੰਚਾਰਜ ਜਪਲੀਨ ਕੌਰ ਤੇ ਉਪ ਸੱਭਿਆਚਾਰਕ ਇੰਚਾਰਜ ਹਰਲੀਨਦੀਪ ਕੌਰ, ਖੇਡ ਇੰਚਾਰਜ ਵਿਚ ਅਰਮਾਨਦੀਪ ਸਿੰਘ ਤੇ ਉਪ ਖੇਡ ਕੈਪਟਨ ਤਾਜ਼ਮੀਨ ਕੌਰ, ਉਪ ਡਿਜ਼ੀਟਲ ਇੰਚਾਰਜ ਅਗਮਪ੍ਰੀਤ ਸਿੰਘ ਦੀ ਚੋਣ ਕੀਤੀ ਗਈ | ਇਸ ਮੌਕੇ ਸੀ.ਈ.ਓ. ਸ੍ਰੀਮਤੀ ਅਨੂਜਾ ਸੇਖੜੀ ਨੇ ਨਵੀਂ ਕੌਂਸਲ ਨੂੰ ਵਧਾਈ ਦਿੱਤੀ | ਪਿ੍ੰਸੀਪਲ ਸ੍ਰੀਮਤੀ ਸਮਿੱਕੀ ਕੋਚਰ ਨੇ ਵਿਦਿਆਰਥੀਆਂ ਨੂੰ ਆਪਣੇ ਸਾਥੀਆਂ ਲਈ ਰੋਲ ਮਾਡਲ ਬਣਨ ਅਤੇ ਮਿਸਾਲ ਕਾਇਮ ਕਰਕੇ ਅਗਵਾਈ ਕਰਨ ਲਈ ਉਤਸ਼ਾਹਿਤ ਕੀਤਾ | ਸਮਾਗਮ ਦੀ ਸਮਾਪਤੀ ਸਕੂਲ ਗੀਤ ਨਾਲ ਹੋਈ |