27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਸ੍ਰੀ ਗੁਰੂ ਨਾਨਕ ਦੇਵ ਮਿਡਲ ਸਕੂਲ ਵਿਖੇ ਕਰਵਾਇਆ ਸਮਾਗਮ

ਗੁਰਦਾਸਪੁਰ, 27 ਸਤੰਬਰ (ਪੰਕਜ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਗੁਰਦਾਸਪੁਰ ਵਲੋਂ ਮਨਾਏ ਜਾ ਰਹੇ ਸੰਸਕ੍ਰਿਤ ਹਫ਼ਤੇ ਤਹਿਤ ਸ੍ਰੀ ਗੁਰੂ ਨਾਨਕ ਦੇਵ ਮਿਡਲ ਸਕੂਲ ਝੂਲਣਾ ਮਹਿਲ ਗੁਰਦਾਸਪੁਰ ਵਿਖੇ ‘ਅੱਜ ਦਾ ਵਿਦਿਆਰਥੀ ਹੀ ਸਾਡਾ ਭਵਿੱਖ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਸ਼ਾਖਾ ਪ੍ਰਧਾਨ ਰਮੇਸ਼ ਸਲਹੋਤਰਾ ਨੇ ਕੀਤੀ, ਜਦਕਿ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ।

Ad Position 21
No active advertisement
ਪ੍ਰੀਸ਼ਦ ਦੇ ਮੈਂਬਰ ਮੁੱਖ ਮਹਿਮਾਨ ਨੂੰ ਸਨਮਾਨਿਤ ਕਰਦੇ ਹੋਏ । ਤਸਵੀਰ: ਵਿਸ਼ਾਲ ਮੁੰਨਾ 28-09-2026
ਗੁਰਦਾਸਪੁਰ, 27 ਸਤੰਬਰ (ਪੰਕਜ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਗੁਰਦਾਸਪੁਰ ਵਲੋਂ ਮਨਾਏ ਜਾ ਰਹੇ ਸੰਸਕ੍ਰਿਤ ਹਫ਼ਤੇ ਤਹਿਤ ਸ੍ਰੀ ਗੁਰੂ ਨਾਨਕ ਦੇਵ ਮਿਡਲ ਸਕੂਲ ਝੂਲਣਾ ਮਹਿਲ ਗੁਰਦਾਸਪੁਰ ਵਿਖੇ ‘ਅੱਜ ਦਾ ਵਿਦਿਆਰਥੀ ਹੀ ਸਾਡਾ ਭਵਿੱਖ’ ਵਿਸ਼ੇ ’ਤੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ । ਸਮਾਗਮ ਦੀ ਪ੍ਰਧਾਨਗੀ ਸ਼ਾਖਾ ਪ੍ਰਧਾਨ ਰਮੇਸ਼ ਸਲਹੋਤਰਾ ਨੇ ਕੀਤੀ, ਜਦਕਿ ਸਕੂਲ ਦੀ ਪ੍ਰਿੰਸੀਪਲ ਮਨਦੀਪ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਸ਼ਾਖਾ ਪ੍ਰਧਾਨ ਰਮੇਸ਼ ਸਲਹੋਤਰਾ ਨੇ ਹਾਜ਼ਰ ਮਹਿਮਾਨਾਂ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸੰਸਕ੍ਰਿਤ ਹਫ਼ਤੇ ਦੌਰਾਨ ਸਕੂਲਾਂ, ਕਾਲਜਾਂ ਅਤੇ ਗਲੀ-ਮੁਹੱਲਿਆਂ ਵਿਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ । ਮੰਚ ਸੰਚਾਲਨ ਕਰਦਿਆਂ ਸੁਨੀਲ ਮਹਾਜਨ ਨੇ ਕਿਹਾ ਕਿ ਵਿਦਿਆਰਥੀਆਂ ’ਚ ਵੱਧ ਤੋਂ ਵੱਧ ਪ੍ਰੀਸ਼ਦ ਦੇ ਪ੍ਰੋਗਰਾਮ ਕਰਵਾਉਣ ਦਾ ਮੁੱਖ ਉਦੇਸ਼ ਭਾਵੀ ਪੀੜ੍ਹੀ ਨੂੰ ਚੰਗੇ ਸੰਸਕਾਰ ਦੇ ਕੇ ਭਵਿੱਖ ਲਈ ਤਿਆਰ ਕਰਨਾ ਹੈ । ਇਸ ਦੌਰਾਨ ਉਨ੍ਹਾਂ ਨੇ ਵਿਦਿਆਰਥੀਆਂ ਤੋਂ ਵੱਖ-ਵੱਖ ਪ੍ਰਸ਼ਨ ਵੀ ਪੁੱਛੇ, ਜਿਨ੍ਹਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਜਵਾਬ ਦਿੱਤੇ । ਵਿਸ਼ੇਸ਼ ਮਹਿਮਾਨ ਮਨਦੀਪ ਕੌਰ ਨੇ ਭਾਰਤ ਵਿਕਾਸ ਪ੍ਰੀਸ਼ਦ ਸਿਟੀ ਸ਼ਾਖਾ ਵਲੋਂ ਕਰਵਾਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪ੍ਰੀਸ਼ਦ ਦੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਦੀਆਂ ਕਈ ਮਹੱਤਵਪੂਰਨ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ । ਇਸ ਮੌਕੇ ਪ੍ਰੀਸ਼ਦ ਦੇ ਮੈਂਬਰਾਂ ਵਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਪ੍ਰੀਸ਼ਦ ਦੇ ਮੈਂਬਰ ਅਤੇ ਸੂਬਾਈ ਕਾਰਜਕਾਰਨੀ ਦੇ ਮੈਂਬਰ ਪ੍ਰੋ: ਮਹਿੰਦਰ ਕੁਮਾਰ ਨੇ ਮੁੱਖ ਬੁਲਾਰੇ ਵਜੋਂ ਵਿਦਿਆਰਥੀਆਂ ਨੂੰ ਜੀਵਨ ਵਿਚ ਸਫਲਤਾ ਲਈ ਚੰਗੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ । ਸੇਵਾ ਮੁਕਤ ਲੈਕਚਰਾਰ ਵਿਜੇਂਦਰ ਕੋਹਲੀ ਨੇ ਗੀਤ ਰਾਹੀਂ ਵਿਦਿਆਰਥੀਆਂ ਨੂੰ ਜੀਵਨ ਵਿਚ ਸਫਲਤਾ ਦਾ ਸੰਦੇਸ਼ ਦਿੱਤਾ । ਇਸ ਮੌਕੇ ਸਾਰੇ ਵਿਦਿਆਰਥੀਆਂ ਨੂੰ ਅਮਿਤ ਮਹਾਜਨ ਦੇ ਸਹਿਯੋਗ ਨਾਲ ਕਾਪੀਆਂ ਤੇ ਪੈਨ ਵੀ ਵੰਡੇ ਗਏ । ਪ੍ਰੀਸ਼ਦ ਦੇ ਸਵਰਨਿਮ ਮੈਂਬਰ ਅਤੇ ਸਰਪ੍ਰਸਤ ਪਵਨ ਰਾਏ ਨੇ ਵਿਦਿਆਰਥੀਆਂ ਨੂੰ ਰਾਸ਼ਟਰੀ ਗੀਤ ਅਤੇ ਰਾਸ਼ਟਰੀ ਗਾਨ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ । ਸਮਾਗਮ ’ਚ ਅਮਰਨਾਥ ਮਹਾਜਨ, ਸੁਰਜੀਤ ਸਿੰਘ, ਵਿਜੇ ਸ਼ਰਮਾ, ਕੋਸ਼ਾਧਿਕਾਰੀ ਬਲਵਿੰਦਰ ਡੋਗਰਾ, ਪਵਨ ਰਾਏ, ਪੰਡਿਤ ਰਮੇਸ਼, ਸੁਨੀਲ ਮਹਾਜਨ, ਹਿਤੇਸ਼ ਮਹਾਜਨ ਸਮੇਤ ਸਕੂਲ ਦੇ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ । ਰਾਸ਼ਟਰੀ ਗਾਨ ‘ਜਨ ਗਣ ਮਨ’ ਨਾਲ ਸਮਾਗਮ ਦੀ ਸਮਾਪਤੀ ਹੋਈ ।
Ad Position 22
No active advertisement
ਪਿਛਲੀ ਖ਼ਬਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਵੱਖ-ਵੱਖ ਪਿੰਡਾਂ ’ਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ * ਮਾਨ ਸਰਕਾਰ ਨੇ ਸਿਹਤ... ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਕੂਲ ’ਚ ਲਗਾਇਆ ਅੱਖਾਂ ਤੇ ਮੈਡੀਕਲ ਚੈਕਅੱਪ ਕੈਂਪ
Ad Position 24