ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਨੇ ਅੰਮ੍ਰਿਤਪਾਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਐਲਾਨਿਆ
ਧਾਰੀਵਾਲ, 27 ਸਤੰਬਰ (ਸਵਰਨ ਸਿੰਘ)-ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਵਲੋਂ ਸਥਾਨਕ ਮੋਨੀ ਮੰਦਰ ਵਿਖੇ ਸ਼ਹਿਰੀ ਪ੍ਰਧਾਨ ਪਵਨ ਵੱਡਾ ਦੇ ਪ੍ਰਬੰਧਾ ਹੇਠ ਇਕ ਭਰਵਾਂਂ ਇਕੱਠ ਕੀਤਾ, ਜਿਸ ਵਿਚ ਫੋਰਸ ਦੇ ਕੌਮੀ ਪ੍ਰਧਾਨ ਅਜੇ ਖੋਸਲਾ ਨੇ ਵਿਸ਼ੇਸ ਤੌਰ ’ਤੇ ਸਮੂਲੀਅਤ ਕੀਤੀ। ਇਸ ਮੌਕੇ ਸੰਗਠਨ ਨੂੰ ਹੋਰ ਮਜਬੂਤ ਕਰਨ ਲਈ ਕੌਮੀ ਪ੍ਰਧਾਨ ਅਜੇ ਖੋਸਲਾ ਵਲੋਂ ਧਾਰੀਵਾਲ ਦੇ ਹੋਣਹਾਰ ਨੌਜਵਾਨ ਅੰਮ੍ਰਿਤਪਾਲ ਸਿੰਘ ਦੀਆਂ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਐਲਾਨਿਆ ਗਿਆ।
ਕ
ਕੌਮੀ ਪ੍ਰਧਾਨ ਅਜੇ ਖੋਸਲਾ ਤੇ ਹੋਰ ਆਗੂ ਅਮਿਤਪਾਲ ਸਿੰਘ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ ਮੌਕੇ ਸਨਮਾਨਿਤ ਕਰਦੇ ਹੋਏ। ਤਸਵੀਰ : ਸਵਰਨ ਸਿੰਘ
28-09-2026
ਧਾਰੀਵਾਲ, 27 ਸਤੰਬਰ (ਸਵਰਨ ਸਿੰਘ)-ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਵਲੋਂ ਸਥਾਨਕ ਮੋਨੀ ਮੰਦਰ ਵਿਖੇ ਸ਼ਹਿਰੀ ਪ੍ਰਧਾਨ ਪਵਨ ਵੱਡਾ ਦੇ ਪ੍ਰਬੰਧਾ ਹੇਠ ਇਕ ਭਰਵਾਂਂ ਇਕੱਠ ਕੀਤਾ, ਜਿਸ ਵਿਚ ਫੋਰਸ ਦੇ ਕੌਮੀ ਪ੍ਰਧਾਨ ਅਜੇ ਖੋਸਲਾ ਨੇ ਵਿਸ਼ੇਸ ਤੌਰ ’ਤੇ ਸਮੂਲੀਅਤ ਕੀਤੀ। ਇਸ ਮੌਕੇ ਸੰਗਠਨ ਨੂੰ ਹੋਰ ਮਜਬੂਤ ਕਰਨ ਲਈ ਕੌਮੀ ਪ੍ਰਧਾਨ ਅਜੇ ਖੋਸਲਾ ਵਲੋਂ ਧਾਰੀਵਾਲ ਦੇ ਹੋਣਹਾਰ ਨੌਜਵਾਨ ਅੰਮ੍ਰਿਤਪਾਲ ਸਿੰਘ ਦੀਆਂ ਸਮਾਜ ਪ੍ਰਤੀ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਆਲ ਇੰਡੀਆ ਵਾਲਮੀਕਿ ਟਾਈਗਰ ਫੋਰਸ ਦਾ ਜ਼ਿਲ੍ਹਾ ਗੁਰਦਾਸਪੁਰ ਦਾ ਪ੍ਰਧਾਨ ਐਲਾਨਿਆ ਗਿਆ। ਇਸ ਮੌਕੇ ਨਵ-ਨਿਯੁਕਤ ਜਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕੌਮੀ ਪ੍ਰਧਾਨ ਅਜੇ ਖੋਸਲਾ ਤੇ ਸਮੁੱਚੀ ਲੀਡਰਸ਼ਿਪ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵਲੋਂ ਪ੍ਰਗਟਾਏ ਭਰੋਸੇ ਨੂੰ ਰਾਤ ਦਿਨ ਮੇਹਨਤ ਕਰਕੇ ਹੋਰ ਅੱਗੇ ਲਿਜਾਣਗੇ। ਇਸ ਮੌਕੇ ਫੋਰਸ ਦੇ ਮੀਤ ਪ੍ਰਧਾਨ ਵਿੱਕੀ ਚੀਦਾ, ਕਿ੍ਸਚੀਅਨ ਆਗੂ ਬੱਬਾ ਗਿੱਲ, ਕੌਂਸਲਰ ਰਮੇਸ ਮੇਸਾ, ਸਿਵ ਸੈਨਾ ਆਗੂ ਰੋਹਿਤ ਅਬਰੋਲ, ‘ਆਪ’ ਆਗੂ ਨਵਨੀਤ ਵਿੱਜ, ਭਾਜਪਾ ਮੰਡਲ ਪ੍ਰਧਾਨ ਅਮਿਤ ਸੂਦ, ਸਮਸੇਰ ਲੇਹਲ, ਸਾਬਕਾ ਪ੍ਰਧਾਨ ਨਗਰ ਕੌਂਸਲ ਧਾਰੀਵਾਲ ਸਤੀਸ ਬਿੱਟੂ, ਮਨਪ੍ਰੀਤ ਸਿੰਘ ਸੱਭਰਵਾਲ, ਹੀਰਾ ਦੇਵੀ ਦਾਸੀਆ, ਸੈਲੀ ਫਤਹਿ ਨੰਗਲ, ਸੰਜੂ ਅੰਮ੍ਰਿਤਸਰ, ਰੈਨਬੋ ਚੇਅਰਮੈਨ, ਕਰਮਜੀਤ ਸਿੰਘ ਢਿੱਲੋ, ਨਿਸਾਨ ਗਿੱਲ, ਮਾਈਕਲ ਸਹੋਤਾ, ਸਵਰਨ ਸਿੰਘ, ਗੋਪੀ, ਸਿਕੰਦਰ ਪ੍ਰਧਾਨ, ਮੁਨੀਸ ਪ੍ਰਧਾਨ, ਰਿੰਕੂ ਪ੍ਰਧਾਨ ਵਾਲਮੀਕੀ ਸਮਾਜ, ਸੰਨੀ ਜੱਸਲ, ਮਨਜੋਤ ਸਿੰਘ, ਸਾਹਿਲ ਤੋਂ ਇਲਾਵਾ ਵੱਡੀ ਗਿਣਤੀ ਨੌਜਵਾਨ ਹਾਜਰ ਸਨ।