27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਹਥਿਆਰਬੰਦ ਹਮਲਾਵਰਾ ਵਲੋਂ ਕੀਤੇ ਹਮਲੇ ਵਿਚ ਕੱਪੜਾ ਕਾਰੋਬਾਰੀ ਜ਼ਖਮੀ

Ad Position 21
No active advertisement
ਅਜੀਤ ਡੈਸਕ 22-05-2026

ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਜਵਾਹਰ ਨਗਰ ਇਲਾਕੇ ਵਿਚ ਅੱਜ ਦੇਰ ਸ਼ਾਮ ਹਥਿਆਰਬੰਦ ਹਮਲਾਵਰਾਂ ਵਲੋਂ ਕੀਤੇ ਹਮਲੇ ਵਿਚ ਇੱਕ ਕੱਪੜਾ ਕਾਰੋਬਾਰੀ ਦਾ ਮੁਲਾਜ਼ਮ ਜਖਮੀ ਹੋ ਗਿਆ ਹੈ | ਜਾਣਕਾਰੀ ਅਨੁਸਾਰ ਹਮਲਾਵਰਾਂ ਵਲੋਂ ਸ਼ੋਰੂਮ ਦੀ ਬੁਰੀ ਤਰ੍ਹਾਂ ਨਾਲ ਭੰਨ ਤੋੜ ਕੀਤੀ ਗਈ, ਜਿਸ ਕਾਰਨ ਉੱਥੇ ਦਹਿਸ਼ਤ ਦਾ ਮਾਹੌਲ ਫੈਲ ਗਿਆ | ਇਹ ਗੁੰਡਾਗਰਦੀ ਅੱਧਾ ਘੰਟਾ ਚਲਦੀ ਰਹੀ | ਹਮਲਾਵਰਾਂ ਵਲੋਂ ਇਹ ਹਮਲਾ ਕੱਪੜਾ ਕਾਰੋਬਾਰੀ ਅਰੁਣ ਕੁਮਾਰ ਅਤੇ ਯੂਥ ਕਾਂਗਰਸ ਆਗੂ ਦੀ ਦੁਕਾਨ 'ਤੇ ਕੀਤਾ ਗਿਆ | ਜ਼ਖਮੀ ਹੋਏ ਵਰਕਰ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ | ਗੁੰਡਾਗਰਦੀ ਦੀ ਇਹ ਘਟਨਾ ਦੁਕਾਨ ਦੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ | ਜਿਸ ਆਧਾਰ 'ਤੇ ਪੁਲਿਸ ਵੱਲੋਂ ਜਾਂਚ ਕੀਤੇ ਜਾਣ ਬਾਰੇ ਕਿਹਾ ਜਾ ਰਿਹਾ | ਹਾਲ ਦੀ ਘੜੀ ਪੁਲਿਸ ਵਲੋਂ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਸੀ | ਘਟਨਾ ਕਾਰਨ ਇਲਾਕੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ |

Ad Position 22
No active advertisement
ਪਿਛਲੀ ਖ਼ਬਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਲੁਧਿਆਣਾ ਦੇ ਆਗੂਆਂ ਤੇ ਵਰਕਰਾਂ ਨਾਲ ਕੀਤੀ ਮੀਟਿੰਗ <br/> ਅਗਲੀ ਖ਼ਬਰ ਸਕੂਲ ਵਲੋਂ ਲੋੜੀਂਦੀ ਪਾਰਕਿੰਗ ਨਾ ਮੁਹੱਈਆ ਕਰਵਾਉਣਾ ਆਮ ਪਬਲਿਕ ਲਈ ਟਰੈਫ਼ਿਕ ਦੀ ਇਕ ਬਹੁਤ ਵੱਡੀ ਸਮੱਸਿਆ-ਜਸਪ੍ਰੀਤ ਹੌਬੀ...
Ad Position 24