27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਸਕੂਲ ਵਲੋਂ ਲੋੜੀਂਦੀ ਪਾਰਕਿੰਗ ਨਾ ਮੁਹੱਈਆ ਕਰਵਾਉਣਾ ਆਮ ਪਬਲਿਕ ਲਈ ਟਰੈਫ਼ਿਕ ਦੀ ਇਕ ਬਹੁਤ ਵੱਡੀ ਸਮੱਸਿਆ-ਜਸਪ੍ਰੀਤ ਹੌਬੀ <br/>

Ad Position 21
No active advertisement
ਅਜੀਤ ਡੈਸਕ 22-05-2026
ਲੁਧਿਆਣਾ, 21 ਮਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ਾਸਤਰੀ ਨਗਰ ਸਥਿਤ ਬੀ.ਸੀ.ਐਮ. ਸਕੂਲ ਦੇ ਬਾਹਰ ਬੱਚਿਆਂ ਦੀ ਛੁੱਟੀ ਸਮੇਂ ਪੇਸ਼ ਆ ਰਹੀ ਆਵਾਜਾਈ ਸਮੱਸਿਆ ਦੇ ਹੱਲ ਲਈ ਭਾਜਪਾ ਦੇ ਸੀਨੀਅਰ ਆਗੂ ਅਤੇ ਸਟੂਡੈਂਟਸ ਡੈਮੋਕਰੈਟਿਕ ਫੈਡਰੇਸ਼ਨ (ਐਸ.ਡੀ.ਐਫ.) ਦੇ ਕÏਮੀ ਪ੍ਰਧਾਨ ਜਸਪ੍ਰੀਤ ਸਿੰਘ ਹÏਬੀ ਵਲੋਂ ਆਪਣੇ ਸਾਥੀਆਂ ਨਾਲ ਬੀ.ਸੀ.ਐਮ. ਸਕੂਲ ਮਾਡਲ ਟਾਊਨ ਸ਼ਾਸਤਰੀ ਨਗਰ ਦੀ ਮੈਨੇਜਮੈਂਟ ਨੂੰ ਟਰੈਫ਼ਿਕ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਇਕ ਮੰਗ ਪੱਤਰ ਦਿੱਤਾ ਗਿਆ | ਹੌਬੀ ਨੇ ਦੱਸਿਆ ਕਿ ਮਹਾਂਨਗਰ ਵਿਚ ਦਿਨ-ਬ-ਦਿਨ ਵੱਧ ਰਹੀ ਟਰੈਫ਼ਿਕ ਦੀ ਸਮੱਸਿਆ ਨਾਲ ਜੂਝ ਰਹੀ ਸ਼ਹਿਰ ਦੀ ਜਨਤਾ ਦਾ ਇਕ ਬਹੁਤ ਵੱਡਾ ਕਾਰਨ ਵੱਡੇ ਸਕੂਲਾਂ ਦੇ ਅੰਦਰ ਬੱਚਿਆਂ ਦੇ ਮਾਪਿਆਂ ਲਈ ਕੋਈ ਲੋੜੀਂਦੀ ਪਾਰਕਿੰਗ ਮੁਹੱਈਆ ਨਾ ਕਰਾਉਣਾ ਅਤੇ ਸਕੂਲੀ ਬੱਸਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਾਰਨ ਛੁੱਟੀ ਸਮੇਂ ਬੱਸਾਂ ਨੂੰ ਕਢਾਉਣ ਲਈ ਆਮ ਟਰੈਫ਼ਿਕ ਨੂੰ ਦੋਨੋਂ ਪਾਸੋਂ ਰੋਕਣਾ ਬੇਹੱਦ ਨਿੰਦਣਯੋਗ ਹੈ¢ ਬੀ.ਸੀ.ਐਮ. ਸਕੂਲ ਸ਼ਾਸਤਰੀ ਨਗਰ ਦੀ ਵੀ ਇਹ ਸਮੱਸਿਆ ਅਕਸਰ ਦੇਖਣ ਨੂੰ ਮਿਲ ਰਹੀ ਹੈ, ਜਿਸ ਸਬੰਧੀ ਟੀਮ ਨੇ ਸਕੂਲ ਵਲੋਂ ਲੋੜੀਂਦੀ ਪਾਰਕਿੰਗ ਨਾ ਮੁਹੱਈਆ ਕਰਾਉਣ ਕਾਰਨ ਆਮ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਸਕੂਲ ਦੀ ਪ੍ਰਬੰਧਕ ਸ਼੍ਰੀਮਤੀ ਰਾਜੂ ਕÏਸ਼ਲ ਨੂੰ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਦੇ ਮਾਪਿਆਂ ਲਈ ਵੀ ਲੋੜੀਂਦੀ ਪਾਰਕਿੰਗ ਦਾ ਬੰਦੋਬਸਤ ਕਰਨ ਅਤੇ ਛੁੱਟੀ ਸਮੇਂ ਸਕੂਲੀ ਬੱਸਾਂ ਨੂੰ ਸਕੂਲੋਂ ਰਵਾਨਾ ਕਰਨ ਮÏਕੇ ਆਮ ਲੋਕਾਂ ਦੀ ਚੱਲ ਰਹੀ ਆਵਾਜਾਈ ਨੂੰ ਨਾ ਰੋਕਣ ਲਈ ਮੰਗ ਕੀਤੀ ਗਈ ਅਤੇ ਉਨ੍ਹਾਂ ਦੇ ਧਿਆਨ ਵਿਚ ਵਿਸ਼ੇਸ਼ ਤÏਰ 'ਤੇ ਲਿਆਂਦਾ ਗਿਆ ਕਿ ਇਸ ਸਕੂਲ ਦੇ ਆਲ਼ੇ-ਦੁਆਲੇ ਕਈ ਵੱਡੇ ਹਸਪਤਾਲ ਵੀ ਹਨ, ਜਿਨ੍ਹਾਂ ਦੀਆਂ ਐਂਬੂਲੈਂਸਾਂ ਨੂੰ ਵੀ ਦੁਪਹਿਰ ਸਮੇਂ ਇਕ ਵੱਡੇ ਟਰੈਫ਼ਿਕ ਜਾਮ ਦਾ ਸਾਹਮਣਾ ਕਰਨਾ ਪੈਂਦਾ ਹੈ, ਜੋ ਕਿ ਮਰੀਜ਼ਾਂ ਦੀ ਜ਼ਿੰਦਗੀ ਲਈ ਬਹੁਤ ਵੱਡੀ ਚੁਣੌਤੀ ਸਮਝੀ ਜਾਂਦੀ ਹੈ ਅਤੇ ਕਿਸੇ ਇਨਸਾਨ ਦੀ ਟਰੈਫ਼ਿਕ ਜਾਮ ਕਾਰਨ ਜਾਨ ਵੀ ਜਾ ਸਕਦੀ ਹੈ¢ ਸ਼੍ਰੀਮਤੀ ਰਾਜੂ ਕÏਸ਼ਲ ਵਲੋਂ ਟੀਮ ਨਾਲ ਆਉਣ ਵਾਲੇ 10 ਦਿਨਾਂ ਦੇ ਅੰਦਰ ਇਕ ਵਾਰ ਫਿਰ ਤੋਂ ਇਸ ਮਸਲੇ ਸਬੰਧੀ ਮੀਟਿੰਗ ਰੱਖਣ ਦਾ ਫ਼ੈਸਲਾ ਕੀਤਾ ਗਿਆ ਅਤੇ ਇਹਨਾਂ ਸਾਰੇ ਮਸਲਿਆਂ ਦਾ ਹੱਲ ਕਰਵਾਉਣ ਲਈ ਭਰੋਸਾ ਦਿੱਤਾ ਗਿਆ¢ ਇਸ ਮÏਕੇ ਟੀਮ ਦੇ ਗੁਰਨਿੰਦਰ ਸਿੰਘ ਗੋਜੀ ਨਵਦੀਪ ਸਿੰਘ ਬਿਰਦੀ ਗੁਰਪ੍ਰੀਤ ਸਿੰਘ ਸਰਨਾ ਤਜਿੰਦਰ ਸਿੰਘ ਸਭਰਵਾਲ ਸ਼ਿ੍ਲੀਨ ਕÏਰ ਆਦਿ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਹਥਿਆਰਬੰਦ ਹਮਲਾਵਰਾ ਵਲੋਂ ਕੀਤੇ ਹਮਲੇ ਵਿਚ ਕੱਪੜਾ ਕਾਰੋਬਾਰੀ ਜ਼ਖਮੀ ਅਗਲੀ ਖ਼ਬਰ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਲੋਂ ਢੰਡਾਰੀ ਸੀ.ਐਂਡ.ਡੀ. ਪਲਾਂਟ ਦੀ ਕਾਰਗੁਜ਼ਾਰੀ 'ਤੇ ਸਵਾਲ <br/>
Ad Position 24